ਅਮਰਗੜ੍ਹ, 25 ਜੂਨ (ਪਵਿੱਤਰ ਸਿੰਘ,ਜਤਿੰਦਰ ਮੰਨਵੀ) - ਤਿੰਨ ਕੁ ਮਹੀਨੇ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਲਈ ਕਰਵਾਈ ਗਈ ਆਨਲਾਈਨ ਵੋਟਿੰਗ ਦੇ ਆਏ ਨਤੀਜਿਆਂ ਵਿੱਚ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਸੀਨੀਅਰ ਆਗੂ ਕਮਲਪ੍ਰੀਤ ਸਿੰਘ ਧਾਲੀਵਾਲ ਨਾਲ ਸੰਬੰਧਿਤ ਯੂਥ ਆਗੂਆਂ ਵੱਲੋਂ ਵੱਡੇ ਪੱਧਰ ’ਤੇ ਜਿੱਤ ਹਾਸਿਲ ਕੀਤੀ ਗਈ ਹੈ । ਇਸ ਸ਼ਾਨਦਾਰ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਆਗੂ ਕਮਲਪ੍ਰੀਤ ਸਿੰਘ ਧਾਲੀਵਾਲ ਵਲੋਂ ਆਪਣੇ ਸਥਾਨਕ ਦਫ਼ਤਰ ਵਿਖੇ ਯੂਥ ਕਾਂਗਰਸ ਦੇ ਨਵ-ਨਿਯੁਕਤ ਅਹੁਦੇਦਾਰ ਤੇਜਿੰਦਰ ਸਿੰਘ ਬਬਲੂ ਮਾਹੋਰਾਣਾ ਹਲਕਾ ਯੂਥ ਪ੍ਰਧਾਨ ,ਹਰਸ਼ਵਿੰਦਰ ਸਿੰਘ ਹਲਕਾ ਯੂਥ ਜਰਨਲ ਸਕੱਤਰ,ਸੁਖਦੀਪ ਕੌਰ ਭੱਟੀਆਂ ਹਲਕਾ ਯੂਥ ਮੀਤ ਪ੍ਰਧਾਨ ਐੱਸ ਸੀ ਵਿੰਗ, ਧੀਰਜ ਸ਼ਰਮਾ ਹਲਕਾ ਯੂਥ ਸਕੱਤਰ, ਸੁਲਤਾਨ ਅਲੀ ਹਲਕਾ ਯੂਥ ਸਕੱਤਰ, ਗੁਰਮੀਤ ਸਿੰਘ ਸੋਹੀ ਯੂਥ ਬਲਾਕ ਪ੍ਰਧਾਨ, ਮਨਜੋਤ ਸਿੰਘ ਦੌਲੋਵਾਲ ਬਲਾਕ ਯੂਥ ਸਕੱਤਰ, ਰਵਿੰਦਰ ਸਿੰਘ ਢੀਂਡਸਾ ਬਲਾਕ ਯੂਥ ਸਕੱਤਰ, ਲਵਲੀ ਕਲੇਰ ਬਾਗੜੀਆਂ ਯੂਥ ਜਰਨਲ ਸਕੱਤਰ ਐੱਸ.ਸੀ. ਵਿੰਗ, ਮੁਹੰਮਦ ਇਰਫਾਨ ਦਲੇਲਗੜ੍ਹ ਸਕੱਤਰ ਯੂਥ ਵਿੰਗ, ਘੱਟ ਗਿਣਤੀ ਭਾਈਚਾਰਾ ਵਿੰਗ ਮੁਹੰਮਦ ਆਦਿਲ, ਹਰਪ੍ਰੀਤ ਕੌਰ ਮੀਤ ਪ੍ਰਧਾਨ ਯੂਥ ਐੱਸ ਸੀ ਵਿੰਗ, ਕਮਲਪ੍ਰੀਤ ਕੌਰ ਸਕੱਤਰ ਯੂਥ ਐੱਸ.ਸੀ. ਵਿੰਗ, ਸੰਦੀਪ ਧੀਮਾਨ ਯੂਥ ਜਰਨਲ ਸਕੱਤਰ ਬੀ.ਸੀ. ਵਿੰਗ ਆਦਿ ਆਗੂਆਂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਲਾਮਤ ਅਲੀ ਜਿਲ੍ਹਾ ਯੂਥ ਪ੍ਰਧਾਨ, ਮੁਹੰਮਦ ਜਮੀਲ ਜਿਲ੍ਹਾ ਯੂਥ ਮੀਤ ਪ੍ਰਧਾਨ, ਗੁਰਪ੍ਰੀਤ ਗੁਰੀ ਜਿਲ੍ਹਾ ਯੂਥ ਮੀਤ ਪ੍ਰਧਾਨ,ਲਵਜੋਤ ਸਿੰਘ ਲਾਡੇਵਾਲ ਜਿਲ੍ਹਾ ਯੂਥ ਸਕੱਤਰ, ਸ਼ਾਲਿਨੀ ਚਹਿਲ ਜ਼ਿਲਾ ਯੂਥ ਮੀਤ ਪ੍ਰਧਾਨ ਮਹਿਲਾ ਵਿੰਗ ਆਦਿ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਮਲਪ੍ਰੀਤ ਸਿੰਘ ਧਾਲੀਵਾਲ ਨੇ ਕਿਹਾ ਅਮਰਗੜ੍ਹ ਹਲਕੇ ਦੇ ਯੂਥ ਪ੍ਰਧਾਨ ਤੇਜਿੰਦਰ ਸਿੰਘ ਬਬਲੂ ਦੀ ਅਗਵਾਈ ਵਿੱਚ ਯੂਥ ਕਾਂਗਰਸ ਦੀ ਸਮੁੱਚੀ ਟੀਮ ਹਲਕੇ ਅੰਦਰ ਨੌਜਵਾਨਾਂ ਨੂੰ ਲਾਮ ਬੰਦ ਕਰਕੇ ਕਾਂਗਰਸ ਨੂੰ ਹਰ ਪੱਖੋਂ ਮਜ਼ਬੂਤ ਕਰੇਗੀ । ਇਸ ਮੌਕੇ ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ ਨੱਥੂ ਮਾਜਰਾ, ਸ਼ਹਿਰੀ ਪ੍ਰਧਾਨ ਮਹਿੰਦਰ ਸਿੰਘ, ਪ੍ਰਧਾਨ ਪ੍ਰਿੰਸ ਜੋਸ਼ੀ, ਜਸਪਾਲ ਲਾਡੇਵਾਲ, ਸਾਬਕਾ ਬਲਾਕ ਸੰਮਤੀ ਮੈਂਬਰ ਦੀਪਾ ਲਸੋਈ, ਗੁਰਪ੍ਰੀਤ ਸਿੰਘ ਬਾਬਾ ਸੂਬਾ ਜਨਰਲ ਸਕੱਤਰ ਐੱਸ.ਸੀ. ਵਿੰਗ, ਅਮਰਿੰਦਰ ਭੁੱਲਰ,ਹਰਪ੍ਰੀਤ ਸਿੰਘ ਸੋਹੀ, ਗੁਰਵਿੰਦਰ ਸਿੰਘ ਮਠਾੜੂ,ਡਾ.ਗੁਲਸ਼ਨ ਹਿੰਮਤਾਨਾ, ਕੇਵਲ ਸਿੰਘ ਬਾਠਾਂ, ਤਰਸੇਮ ਸੇਮੀ ਹਿੰਮਤਾਨਾ, ਲੱਕੀ ਤੋਲੇਵਾਲ, ਪਾਲ ਸਿੰਘ ਗਿੱਲ, ਰਮੇਸ਼ ਕੁਮਾਰ, ਸੇਠੀ ਨਿਆਮਤਪੁਰ, ਚੇਤਨ ਜੋਸ਼ੀ, ਸਰਦਾਰ ਖਾਨ ਦਲੇਲਗੜ੍ਹ,ਪ੍ਰਵੀਨ ਕੁਮਾਰ, ਮਹਾਂਵੀਰ ਪ੍ਰਸ਼ਾਦ ਮੁਹੰਮਦ ਸੁਲੇਮਾਨ, ਗੁਰਮੁਖ ਸਿੰਘ ਖੇੜੀ ਸੋਢੀਆਂ, ਭੁਪਿੰਦਰ ਸਿੰਘ, ਗੁਰਮੇਲ ਸਿੰਘ ਗਿੱਲ, ਧਰਮਾਂ ਬਾਗੜੀਆਂ, ਅਜੇ ਸਿੰਘ ਗਿੱਲ ਅਤੇ ਚੰਨਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਹਾਜ਼ਰ ਸਨ ।