ਸੰਗਰੂਰ, 25 ਜੂਨ (ਧੀਰਜ ਪਸੋਰੀਆ) - ਪਟਿਆਲਾ ਰੋਡ ’ਤੇ ਬਣੇ ਅਗਰਵਾਲ ਕਮਿਊਨਿਟੀ ਭਵਨ ਉਦਘਾਟਨ 28 ਜੂਨ ਨੂੰ ਸਵੇਰੇ 10 ਵਜੇ ਕੀਤਾ ਜਾ ਰਿਹਾ ਹੈ। ਇਹ ਸਮਰੋਹ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਟ ਮੰਤਰੀ ਬਰਿੰਦਰ ਗੋਇਲ, ਵਿਧਾਇਕਾ ਨਰਿੰਦਰ ਕੌਰ ਭਰਾਜ, ਸਾਬਕਾ ਕੈਬਨਟ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਮੁੱਖ ਪਾਰਲਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਭਾਜਪਾ ਜਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਰਜਨੀਸ਼ ਬਾਂਸਲ ਪੰਚਕੂਲਾ ਅਤੇ ਦੇਵਰਾਜ ਗਰਗ ਹੋਣਗੇ। ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਸੈਕਟਰੀ ਸ਼ਿਸ਼ਨ ਕੁਮਾਰ ਗਰਗ, ਸਰਜੀਵਨ ਜਿੰਦਲ,ਅਭੀਮਨੂੰ ਜਿੰਦਲ, ਰਾਜੀਵ ਜਿੰਦਲ ਇਤਿਹਾਸਕਾਰ ਅਤੇ ਕਮਲ ਨਰੇਸ਼ ਮਿੱਤਲ ਨੇ ਦੱਸਿਆ ਕਿ ਉਦਘਾਟਨ ਤੋਂ ਬਾਅਦ ਭਜਨ ਕੀਰਤਨ ਹੋਵੇਗਾ। ਇਸ ਮੌਕੇ ਹਰੀਓਮ ਜਿੰਦਲ, ਵਿਨੋਦ ਕੁਮਾਰ ਜੈਨ, ਵਿਜੇ ਜੈਨ, ਐਡਵੋਕੇਟ ਆਸ਼ੀ ਗੋਇਲ ਅਤੇ ਹੋਰ ਮੌਜੂਦ ਸਨ ।