05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਪਾਣੀ ਦੀ ਕਿੱਲਤ ਨੇ ਮਚਾਈ ਭਾਰੀ ਤਬਾਹੀ- ਲੋਕਾਂ ’ਚ ਹਾਹਾਕਾਰ

Ad Position 21
No active advertisement
ਅਜੀਤ ਡੈਸਕ 30-06-2026
ਅਹਿਮਦਗੜ੍ਹ, 29 ਜੂਨ (ਰਵਿੰਦਰ ਪੁਰੀ)-ਸ਼ਹਿਰ ਅੰਦਰ ਪੀਣ ਵਾਲੇ ਪਾਣੀ ਦੀ ਸਪਲਾਈ ਹੁਣ ਮੁੜ ਮੁਕੰਮਲ ਤੌਰ ਤੇ ਫੇਲ ਹੋ ਗਈ ਹੈ। ਪਿਛਲੇ ਦਸ ਦਿਨਾਂ ਤੋਂ ਸ਼ਹਿਰ ਅੰਦਰ ਨਗਰ ਕੌਂਸਲ ਦੀਆਂ ਚਲਦੀਆਂ ਮੋਟਰਾਂ ਲਗਾਤਾਰ ਸੜਦੀਆਂ ਆ ਰਹੀਆਂ ਹਨ ਜਿਸ ਕਾਰਨ ਪੀਣ ਵਾਲੇ ਦੀ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਫੇਲ ਹੋ ਜਾਂਦੀ ਹੈ। ਪੀਣ ਵਾਲੇ ਪਾਣੀ ਦੀ ਸਪਲਾਈ ਤੋਂ ਪ੍ਰਭਾਵਿਤ ਲੋਕਾਂ ਵੱਲੋਂ ਰੋਜਾਨਾ ਰੋਸ ਮੁਜਾਰੇ ਧਰਨੇ ਦਿੱਤੇ ਜਾ ਰਹੇ ਹਨ। ਪਰ ਨਗਰ ਕੌਂਸਲ ਦਾ ਕੋਈ ਵੀ ਜਿੰਮੇਵਾਰੀ ਅਧਿਕਾਰੀ ਇਸ ਦਾ ਹੱਲ ਕੱਢਣ ਲਈ ਸਰਗਰਮ ਨਹੀਂ ਦਿਖ ਰਿਹਾ। ਦੇਖਣਯੋਗ ਗੱਲ ਇਹ ਹੈ ਕਿ ਪਰਸੋਂ ਰਾਤ ਭਰ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੇ ਵੀ ਜਬਰਦਸਤ ਰੋਸ ਪ੍ਰਗਟ ਕਰਦਿਆਂ ਨਗਰ ਕੌਂਸਲ ਦੇ ਇੱਕ ਮੁਲਾਜ਼ਮ ਦੇ ਘਰ ਅੱਗੇ ਧਰਨਾ ਵੀ ਦੇ ਦਿੱਤਾ ਸੀ, ਜਿਸ ਉਪਰੰਤ ਕੁਝ ਸਮੇਂ ਲਈ ਐਕਸ਼ਨ ‘ਚ ਆਏ ਮੁਲਾਜ਼ਮਾਂ ਨੇ ਭਾਵੇਂ ਰਾਤੋ ਰਾਤ ਮੋਟਰ ਠੀਕ ਕਰਵਾ ਦਿੱਤੀ। ਪਰ ਕੱਲ ਤੇ ਅੱਜ ਦੋ ਹੋਰ ਮੋਟਰਾਂ ਸੜ ਗਈਆਂ। ਜਿਕਰਯੋਗ ਹੈ ਕਿ ਇਸ ਨਾਲ ਸਭ ਤੋਂ ਪ੍ਰਭਾਵਿਤ ਸ਼ਹਿਰ ਦੇ ਪਛੜੇ ਵਰਗ ਦੇ ਲੋਕ ਹੀ ਪੀੜਿਤ ਹੁੰਦੇ ਹਨ, ਜਿਨਾਂ ਦੇ ਘਰਾਂ ਵਿੱਚ ਤਾਂ ਕੀ ਆਸ ਪਾਸ ਵੀ ਕਿਧਰੇ ਸਮਰਸੀਬਲ ਨਹੀਂ ਲੱਗੇ। ਅੱਜ ਇਸੇ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਨੇ ਆਪਣਾ ਫੋਨ ਹੀ ਬੰਦ ਕਰ ਲਿਆ। ਅੱਜ ਇਹ ਵੀ ਜਾਣਕਾਰੀ ਮਿਲੀ ਹੈ ਕਿ ਬਾਰ ਬਾਰ ਵੋਟਰਾਂ ਸੜਨ ਦਾ ਵੱਡਾ ਕਾਰਨ ਬਿਜਲੀ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਵੀ ਦਿਖ ਰਹੀ ਹੈ ਕਿਉਂਕਿ ਮੋਟਰਾਂ ਲਈ ਬਿਜਲੀ ਸਪਲਾਈ ਠੀਕ ਢੰਗ ਨਾਲ ਨਹੀਂ ਆ ਰਹੀ ਕਿਉਂਕਿ ਮੋਟਰਾਂ ਦੇ ਨੇੜੇ ਲੱਗੇ ਬਿਜਲੀ ਟ੍ਰਾਂਸਫਰਵਰਾਂ ਵਿੱਚੋਂ ਮੋਟਰ ਚਲਾਉਣ ਦੇ ਕੁਝ ਸਮਾਂ ਬਾਅਦ ਹੀ ਚੰਗੀਆੜੀਆਂ ਨਿਕਲਦੀਆਂ ਹਨ ਜਿਸ ਤੋਂ ਬਾਅਦ ਗਲਤ ਸਪਲਾਈ ਆਉਣ ਨਾਲ ਮੋਟਰਾਂ ਸੜ ਜਾਂਦੀਆਂ ਹਨ। ਸ਼ਹਿਰ ਦੇ ਲੋਕਾਂ ‘ਚ ਪ੍ਰਸ਼ਾਸਨ ਅਤੇ ਨਗਰ ਕੌਂਸਲ ਅਧਿਕਾਰੀਆਂ ਖਿਲਾਫ ਜਬਰਦਸਤ ਰੋਸ ਹੈ ਕੀ ਭਾਰੀ ਗਰਮੀ ਦੌਰਾਨ ਲੋਕਾਂ ਨੂੰ ਪੀਣ ਵਾਲਾ ਪਾਣੀ ਵੀ ਨਹੀਂ ਸਪਲਾਈ ਕੀਤਾ ਜਾ ਰਿਹਾ। ਇਸੇ ਸਬੰਧੀ ਕੌਂਸਲਰ ਈਸ਼ਾ ਮੁਹੰਮਦ ਨੇ ਸਖ਼ਤ ਰੋਸ਼ ਪ੍ਰਗਟ ਕਰਦਿਆਂ ਐਲਾਨ ਕੀਤਾ ਕਿ ਉਹ ਸਵੇਰੇ ਨਗਰ ਕੌਂਸਲ ਦਫ਼ਤਰ ਦਾ ਘੇਰਾਓ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦੇ ਕਾਰੋਬਾਰ ’ਚ ਸ਼ਾਮਿਲ ਵਿਅਕਤੀਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ-ਡੀ.ਆਈ.ਜੀ. ਕੁਲਦੀਪ ਸਿੰਘ ਚਾ... ਅਗਲੀ ਖ਼ਬਰ ਸਤੌਜ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਘਰ ਅੱਗੇ ਅਧਿਆਪਕ ਯੂਨੀਅਨਾਂ ਨੇ ਕੀਤਾ ਰੋਸ ਪ੍ਰਦਰਸ਼ਨ
Ad Position 24
No active advertisement