06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਨੇ ਗਰਿੱਡ ਅੱਗੇ ਲਗਾਇਆ ਧਰਨਾ

Ad Position 21
No active advertisement
ਅਜੀਤ ਡੈਸਕ 30-06-2026
ਸੰਗਰੂਰ, 29 ਜੂਨ (ਅਮਨਦੀਪ ਸਿੰਘ ਬਿੱਟਾ)– ਭਾਰਤੀ ਕਿਸਾਨ ਯੂਨੀਅਨ ਏਕਤਾ ਆਜਾਦ ਵਲੋਂ ਪਿੰਡ ਮੰਗਵਾਲ ਦੇ ਇਕਾਈ ਪ੍ਰਧਾਨ ਸਮਸ਼ੇਰ ਸਿੰਘ ਰਾਣੂ ਦੀ ਅਗਵਾਈ ਹੇਠ ਬਿਜਲੀ ਗਰਿੱਡ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੂਬਾ ਆਗੂ ਗੁਰਦੇਵ ਸਿੰਘ ਗੱਜੂਮਾਜਰਾ, ਗੋਬਿੰਦਰ ਸਿੰਘ ਮੰਗਵਾਲ, ਰਾਜਪਾਲ ਮੰਗਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦਾ ਸੀਜਨ ਜੋਰਾਂ ’ਤੇ ਚੱਲ ਰਿਹਾ ਹੈ, ਪਰ ਦੂਜੇ ਪਾਸੇ ਖੇਤੀ ਸੈਕਟਰ ਵਿੱਚ ਵੱਡੇ ਵੱਡੇ ਕੱਟ ਲਗਾ ਕੇ ਸੀਜਨ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਜਿਸ ਕਾਰਨ ਝੋਨੇ ਦੀ ਫਸਲ ਲੇਟ ਹੋ ਰਹੀ ਹੈ। ਪ੍ਰਵਾਸੀ ਲੇਬਰ ਵੀ ਵਾਪਸ ਮੁੜ ਰਹੀ ਹੈ, ਆਗੂਆਂ ਨੇ ਕਿਹਾ ਕਿ ਬਿਜਲੀ ਦਾ ਜੋ ਸੰਕਟ ਆਇਆ ਹੈ। ਇਸ ਨੂੰ ਸਾਂਝੇ ਤੌਰ ’ਤੇ ਭੁਗਤਣਾ ਚਾਹੀਦਾ ਹੈ ਨਾ ਕਿ ਇੱਕਲਿਆਂ ਕਿਸਾਨਾਂ ਦੇ ਸਿਰ ’ਤੇ ਮੜਨ ਚਾਹੀਦਾ ਹੈ। ਇਸ ਤਹਿਤ ਸ਼ਹਿਰੀ ਦਿਹਾਤੀ, ਇੰਡਸਟਰੀਜ ਸੈਕਟਰ ’ਚ ਕੱਟ ਲਗਾ ਕੇ ਖੇਤੀ ਸੈਕਟਰ ਵਿੱਚ ਬਿਜਲੀ ਪੂਰੀ ਕੀਤੀ ਜਾਵੇ । ਸਰਕਾਰੀ ਦਫਤਰਾਂ ਵ’ਚ ਜੋ ਏ.ਸੀ. ਚੱਲ ਰਹੇ ਹਨ ਉਨ੍ਹਾਂ ਉੱਪਰ ਪਾਬੰਦੀ ਲਗਾਉਣ ਦੇ ਨਾਲ-ਨਾਲ ਪਾਵਰਕਾਮ ਦੇ ਐਕਸੀਅਨ ਨਾਲ ਮੰਗਾਂ ਸੰਬਧੀ ਚਰਚਾ ਕੀਤੀ। ਐਕਸੀਅਨ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਦੋ ਦਿਨਾਂ ਵਿੱਚ ਉਨ੍ਹਾਂ ਦੀ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ। ਇਸ ਮੌਕੇ ਬਾਰਾ ਸਿੰਘ, ਬਲਦੇਵ ਸਿੰਘ ਰਾਣੂ, ਬਲਜੀਤ ਸਿੰਘ ਗਰੇਵਾਲ, ਲਾਭ ਸਿੰਘ, ਕਰਮਜੀਤ, ਸੁਸੀਲ ਕੁਮਾਰ, ਨਾਨਕ ਸਿੰਘ ਥਲੇਸਾ, ਕਰਮਜੀਤ ਸਿੰਘ, ਮੁਖਤਿਆਰ ਸਿੰਘ ਖੁਰਾਣਾ, ਭਾਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਵਿਕਾਸ ਕਾਰਜਾਂ ’ਚ ਵਰਤਿਆ ਜਾਣ ਵਾਲਾ ਮਟੀਰੀਅਲ ਮਾਪਦੰਡਾਂ ਦੇ ਉਲਟ-ਖਹਿਰਾ ਅਗਲੀ ਖ਼ਬਰ ਸਰਪੰਚਾਂ ਦੀ ਤਰ੍ਹਾਂ ਨੰਬਰਦਾਰਾਂ ਨੂੰ ਵੀ ਦਸ-ਦਸ ਹਜ਼ਾਰ ਮਾਣ ਭੱਤਾ ਦਿੱਤਾ ਜਾਵੇ-ਸਲੇਮਪੁਰ
Ad Position 24
No active advertisement