ਭਵਾਨੀਗੜ੍ਹ, 5 ਜੁਲਾਈ (ਲਖਵਿੰਦਰ ਪਾਲ ਗਰਗ) - ਐੱਮ ਐਡ ਐੱਮ ਪਬਲਿਕ ਸਕੂਲ ਨਾਗਰੀ ਦੇ 11 ਵਿਦਿਆਰਥੀਆਂ ਨੂੰ ਵਧੀਆ ਨੰਬਰ ਪ੍ਰਾਪਤ ਕਰਨ ਲਈ ਪੰਜਾਬ ਸਰਕਾਰ ਵਲੋਂ ਸਨਮਾਨਿਤ ਕੀਤਾ ਗਿਆ । ਇਸ ਸਬੰਧੀ ਸਕੂਲ ਚੇਅਰਮੈਨ ਗੁਰਪ੍ਰੀਤ ਸਿੰਘ ਸੇਠੀ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਬਰਾਇਟ ਮਾਈੰਡਸ ਪੰਜਾਬ 2026 ਪ੍ਰੋਗਰਾਮ ਤਹਿਤ ਉਨ੍ਹਾਂ ਦੇ ਸਕੂਲ ਦੇ ਹੋਣਹਾਰ 11 ਵਿਦਿਆਰਥੀਆਂ ਉਕਾਰ ਕੌਰ , ਚੈਰੀਲ ਗਰਗ , ਛਵੀ, ਦੈਰਿਆ ਗਾਂਧੀ, ਦਿਵਿਆਸ ਗਰਗ, ਦ੍ਰਿਸ਼ਟੀ, ਨੰਦਨੀ ਬਾਂਸਲ, ਪਰਨੀਤ ਕੌਰ, ਪ੍ਰੇਰਨਾ, ਸਕਸ਼ਮ ਗੁਪਤਾ, ਵੰਸ਼ਿਕਾ ਗੋਇਲ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਵਿਦਿਆਰਥੀਆਂ, ਸਕੂਲ ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਹੋਏ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਤੇ ਮਾਣ ਕਰਨਾ ਚਾਹੀਦਾ ਹੈ, ਕਿ ਉਹਨਾਂ ਨੇ ਮਿਹਨਤ ਕਰਕੇ ਹੀ ਵਧੀਆ ਅੰਕ ਪ੍ਰਾਪਤ ਹੋਏ ਹਨ। ਉਨਾਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਉਹ ਜ਼ਿੰਦਗੀ ਵਿਚ ਮਿੱਥੇ ਹੋਏ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਣ।