ਸੰਗਰੂਰ, 8 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਲੇਖਕ ਭਵਨ ਸੰਗਰੂਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਡਾ. ਹਰਨੇਕ ਸਿੰਘ ਕਲੇਰ ਦੇ ਕਾਵਿ-ਸੰਗ੍ਰਹਿ ‘ਮਿੱਟੀ ਦੀ ਬਾਤ’ ਉੱਪਰ ਗੋਸ਼ਟੀ ਕਰਵਾਈ ਗਈ। ਪੁਸਤਕ ਸਬੰਧੀ ਖੋਜਪੂਰਨ ਪਰਚਾ ਪ੍ਰਿੰ. ਨਵਤੇਜ ਗੜ੍ਹਦੀਵਾਲਾ ਨੇ ਪੜ੍ਹਿਆ। ਉਨ੍ਹਾਂ ਨੇ ਕਿਹਾ ਕਿ ਇਹ ਪੁਸਤਕ ਆਮ ਆਦਮੀ ਦੇ ਤੰਗੀਆਂ-ਤੁਰਸ਼ੀਆਂ ਭਰੇ ਜੀਵਨ ਦੀ ਗੱਲ ਕਰਦੀ ਹੈ।ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਸੁਰਿੰਦਰ ਸ਼ਰਮਾ ਨਾਗਰਾ ਨੇ ਕਿਹਾ ਕਿਡਾ. ਹਰਨੇਕ ਸਿੰਘ ਕਲੇਰ ਦੀ ਪੁਸਤਕ ਜਾਤਾਂ-ਧਰਮਾਂ ਵਿੱਚ ਵੰਡੇ ਸਮੁੱਤੇ ਕਿਰਤੀ ਵਰਗ ਨੂੰ ਲਾਮਵੰਦ ਕਰਦੀ ਹੈ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ. ਮੀਤ ਖਟੜਾਨੇ ਕਿਹਾ ਕਿ ਇਸ ਪੁਸਤਕ ਵਿੱਚ ਆਪਣੀ ਮਿੱਟੀ ਲਈ ਜੂਝਦੇ ਕਿਰਤੀ-ਕਿਸਾਨਾਂ ਦੀ ਅਜੋਕੇ ਦੌਰ ਦੀ ਤਰਸਯੋਗ ਦਸ਼ਾ ਅਤੇ ਦਿਸ਼ਾ ਦਾ ਯਥਾਰਥਕ ਵਿਸ਼ਲੇਸ਼ਣ ਕੀਤਾ ਗਿਆ ਹੈ। ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਡਾ. ਹਰਨੇਕ ਸਿੰਘ ਕਲੇਰਨੇ ਆਪਣੀ ਪੁਸਤਕ ਵਿੱਚੋਂ ਕੁੱਝ ਚੋਣਵੀਆਂ ਰਚਨਾਵਾਂ ਪੜ੍ਹ ਕੇ ਸੁਣਾਈਆਂ। ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਲਈ ਸਭਾ ਵੱਲੋਂ ਨਵਤੇਜ ਗੜ੍ਹਦੀਵਾਲਾ ਅਤੇ ਡਾ. ਹਰਨੇਕ ਸਿੰਘ ਕਲੇਰ ਨੂੰ ਸਨਮਾਨਿਤ ਵੀ ਕੀਤਾ ਗਿਆ। ਸੁਖਵਿੰਦਰ ਸਿੰਘ ਲੋਟੇ ਵੱਲੋਂ ਪਿੰਗਲ ਅਤੇ ਅਰੂਜ਼ ਦੀ ਸਿਖਲਾਈ ਦੀ ਨਿਰੰਤਰਤਾ ਬਣਾਈ ਰੱਖੀ ਗਈ। ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਵਿਸ਼ਾਲ ਕਵੀ ਹੋਇਆ, ਜਿਸ ਵਿੱਚ ਸੁਖਵਿੰਦਰ ਸਿੰਘ ਲੋਟੇ, ਕੁਲਵੰਤ ਖਨੌਰੀ, ਗੁਰਜੰਟ ਬੀਂਬੜ, ਹਰਵੀਰ ਸਿੰਘ ਬਾਗੀ, ਕਰਨੈਲ ਸਿੰਘ ਬੀਂਬੜ, ਕਪਿਲ ਦੇਵ, ਨਿਰਮਲਾ ਗਰਗ, ਪਵਨ ਕੁਮਾਰ ਹੋਸ਼ੀ, ਗੁਰਮੁਖ ਸਿੰਘ ਦਿਲਬਰ, ਸਰਬਜੀਤ ਸੰਗਰੂਰਵੀ, ਕਰਮ ਸਿੰਘ ਜ਼ਖ਼ਮੀ, ਰਜਿੰਦਰ ਸਿੰਘ ਰਾਜਨ, ਸੁਰਜੀਤ ਸਿੰਘ ਮੌਜੀ, ਮੇਵਾ ਸਿੰਘ, ਬਲਬੀਰ ਲੌਂਗੋਵਾਲ, ਅਮਰਜੀਤ ਸਿੰਘ ਅਮਨ, ਪਰਮ ਜਸਪਾਲ ਮਾਨ, ਸੁਰਿੰਦਰ ਸ਼ਰਮਾ ਨਾਗਰਾ, ਹਰਪਿੰਦਰ ਕੌਰ ਹਰਮਨ, ਸਰਬਜੀਤ ਢਿੱਲੋਂ, ਰਮਨ ਸਿੰਗਲਾ, ਰਾਜਦੀਪ ਸਿੰਘ, ਜੰਗੀਰ ਸਿੰਘ ਰਤਨ, ਬਹਾਦਰ ਸਿੰਘ ਧੌਲਾ, ਲਵਲੀ ਬਡਰੁੱਖਾਂ, ਖੁਸ਼ਪ੍ਰੀਤ ਕੌਰ,ਸੀਰਤ, ਹਰਪ੍ਰੀਤ, ਰਣਦੀਪ, ਨੂਰਪ੍ਰੀਤ ਕੌਰ, ਸੁਖਨਦੀਪ ਕੌਰ, ਭੁਪਿੰਦਰ ਨਾਗਪਾਲ, ਅਮਨ ਜੱਖਲਾਂ, ਹਰਮਨਪ੍ਰੀਤ ਸਿੰਘ, ਰਣਦੀਪ ਸਿੰਘ ਈਲਵਾਲ, ਬੱਲੀ ਈਲਵਾਲ, ਪੰਥਕ ਕਵੀ ਲਾਭ ਸਿੰਘ ਝੱਮਟ ਅਤੇ ਸੁਖਵਿੰਦਰ ਸਿੰਘ ਸੁੱਖੀ ਆਦਿ ਕਵੀਆਂ ਨੇ ਹਾਜ਼ਰੀ ਲਵਾਈ। ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।