02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਆਗਮਨ ਪੁਰਬ ਨੂੰ ਸਮਰਪਿਤ ਹੋਏ ਗੁਰਬਾਣੀ ਉਚਾਰਨ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵਿਸਮਾਦਮਈ ਮਾਹੌਲ ਸਿਰਜ ਦਿੱਤਾ

Ad Position 21
No active advertisement
ਅਜੀਤ ਡੈਸਕ 07-07-2026
ਸੰਗਰੂਰ, 6 ਜੁਲਾਈ (ਸੁਖਵਿੰਦਰ ਸਿੰਘ ਫੁੱਲ) - ਸਥਾਨਕ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਮਾਗਮਾਂ ਅਧੀਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਅਤੇ ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਦੇ ਸਾਂਝੇ ਉਪਰਾਲੇ ਅਧੀਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਭਾਈ ਦਰਸ਼ਨ ਸਿੰਘ ਕੈਨੇਡਾ ਦੇ ਵਿਸ਼ੇਸ਼ ਸਹਿਯੋਗ ਨਾਲ ਸਕੂਲ ਵਿਦਿਆਰਥੀਆਂ ਦੇ ਸ਼ੁਧ ਗੁਰਬਾਣੀ ਉਚਾਰਨ ਮੁਕਾਬਲੇ ਕਰਵਾਏ ਗਏ। ਸਟੱਡੀ ਸਰਕਲ ਦੇ ਜ਼ੋਨਲ ਆਗੂ ਸੁਰਿੰਦਰ ਪਾਲ ਸਿੰਘ ਸਿਦਕੀ, ਜਸਵਿੰਦਰ ਸਿੰਘ ਪਿ੍ੰਸ, ਬਲਵੰਤ ਸਿੰਘ ਭਿੱਖੀ ਪ੍ਰਧਾਨ ਸੰਗਰੂਰ, ਚਰਨਕਮਲ ਸਿੰਘ ਸਲਾਹਕਾਰ, ਪ੍ਰੋ ਨਰਿੰਦਰ ਸਿੰਘ, ਹਰਭਜਨ ਸਿੰਘ ਭੱਟੀ, ਇਸਤਰੀ ਕੌਂਸਲ ਦੇ ਐਡੀਸ਼ਨਲ ਸਕੱਤਰ ਹਰਵਿੰਦਰ ਕੌਰ, ਅਮਨਦੀਪ ਕੌਰ ਦੇ ਨਾਲ ਗੁਰਮਤਿ ਗ੍ਰੰਥੀ ਸਭਾ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਰਾਮਪੁਰਾ, ਭਾਈ ਸਤਵਿੰਦਰ ਸਿੰਘ ਭੋਲਾ ਹੈੱਡ ਗ੍ਰੰਥੀ, ਭਾਈ ਗੁਰਧਿਆਨ ਸਿੰਘ ਸਕੱਤਰ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ, ਹਰਪ੍ਰੀਤ ਸਿੰਘ ਪ੍ਰੀਤ, ਕੁਲਵੀਰ ਸਿੰਘ ਖਜਾਨਚੀ ਦੀ ਦੇਖ ਰੇਖ ਹੇਠ ਇਨ੍ਹਾਂ ਮੁਕਾਬਲਿਆਂ ਵਿੱਚ ਸ਼ਹਿਰ ਦੇ ਵੱਖ ਵੱਖ ਸਕੂਲਾਂ ਤੋਂ 100 ਦੇ ਲਗਭਗ ਵਿਦਿਆਰਥੀਆਂ ਨੇ ਭਾਗ ਲਿਆ।ਮੁਕਾਬਲਿਆਂ ਲਈ ਗੁਰਮਤਿ ਕਾਲਜ ਮਸਤੂਆਣਾ ਸਾਹਿਬ ਦੇ ਪੋ੍ ਜਸਪ੍ਰੀਤ ਸਿੰਘ, ਪ੍ਰੋ ਕੁਲਵੰਤ ਸਿੰਘ, ਜਸਵੰਤ ਸਿੰਘ,ਭਾਈ ਗੁਰਧਿਆਨ ਸਿੰਘ, ਭਾਈ ਗੁਰਪ੍ਰੀਤ ਸਿੰਘ ਨੇ ਜੱਜ ਸਾਹਿਬਾਨ ਦੀ ਸੇਵਾ ਨਿਭਾਈ। ਇਸ ਮੌਕੇ ਤੇ ਸਮਾਜ ਸੇਵੀ ਰਿਪੁਦਮਨ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ ਤੇ ਹਾਜਰ ਹੋ ਕੇ ਸਟੱਡੀ ਸਰਕਲ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਅਮਰਜੀਤ ਸਿੰਘ ਟੀਟੂ ਡਾਇਰੈਕਟਰ ਕੋ- ਆਪਰੇਟਿਵ ਬੈਂਕ, ਸਤਵਿੰਦਰ ਸਿੰਘ ਪਰਿਵਾਰ ਦੇ ਸਹਿਯੋਗ ਨਾਲ ਵੱਖ ਵੱਖ ਗਰੁੱਪਾਂ ਅਨੁਸਾਰ ਸਾਰੇ ਭਾਗ ਲੈਣ ਵਾਲਿਆਂ ਨੂੰ ਸਟੇਸ਼ਨਰੀ ਕਿੱਟ ਅਤੇ ਜੇਤੂ ਵਿਦਿਆਰਥੀਆਂ ਨੂੰ ਸਟੱਡੀ ਸਰਕਲ ਵੱਲੋਂ ਇਨਾਮ ਦੇਣ ਦੀ ਰਸਮ ਰਿਪੂ ਢਿੱਲੋਂ, ਉਪਰੋਕਤ ਨੁਮਾਇੰਦਿਆਂ ਦੇ ਨਾਲ ਸੁਖਪਾਲ ਸਿੰਘ ਗਰੇਵਾਲ, ਕਰਮ ਸਿੰਘ ਨਮੋਲ। ਇਸਤਰੀ ਸਤਿਸੰਗ ਸਭਾ ਦੀ ਪ੍ਧਾਨ ਬੀਬੀ ਬਲਵੰਤ ਕੌਰ, ਸੰਤੋਸ਼ ਕੌਰ, ਬਲਵਿੰਦਰ ਕੌਰ, ਬਲਜੀਤ ਕੌਰ ਅਤੇ ਜੱਜ ਸਾਹਿਬਾਨ ਨੇ ਨਿਭਾਈ। ਸਮਾਗਮ ਲਈ ਅਧਿਆਪਕ ਇੰਚਾਰਜ ਲਖਵਿੰਦਰ ਸਿੰਘ ਛਾਜਲੀ, ਕਰਮਜੀਤ ਸਿੰਘ ਧੂਰੀ, ਭਾਈ ਕੁਲਦੀਪ ਸਿੰਘ ਗੁਰਦੁਆਰਾ ਮੰਜੀ ਸਾਹਿਬ ਘਰਾਂਚੋ, ਗੁਰਪ੍ਰੀਤ ਸਿੰਘ ਮਸਤੂਆਣਾ ਸਾਹਿਬ, ਜਸਪ੍ਰੀਤ ਸਿੰਘ ਦਿੱਲੀ ਪਬਲਿਕ ਸਕੂਲ ਧੂਰੀ, ਭਾਈ ਹਰਜੀਤ ਸਿੰਘ, ਅਮਰਜੀਤ ਸਿੰਘ ਬਹਾਦਰਪੁਰ, ਜਸਵੀਰ ਕੌਰ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੰਗਰੂਰ, ਸੁਖਬੀਰ ਕੌਰ ਅਕਾਲ ਅਕੈਡਮੀ ਫਤਿਹਗੜ੍ਹ ਛੰਨਾ, ਬਲਜੀਤ ਕੌਰ, ਮਨਪ੍ਰੀਤ ਕੌਰ ਮੁਰੀਦ, ਪਰਮਿੰਦਰ ਸਿੰਘ, ਭਰਪੂਰ ਸਿੰਘ ਗੋਲਡੀ ਆਦਿ ਨੇ ਵੱਖ ਵੱਖ ਸੇਵਾਵਾਂ ਰਾਹੀਂ ਸਹਿਯੋਗ ਦਿੱਤਾ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਸਾਰੇ ਸਮਾਗਮ ਦਾ ਮੰਚ ਸੰਚਾਲਨ ਬਾਖੂਬੀ ਕੀਤਾ। ਭਾਈ ਸਤਵਿੰਦਰ ਸਿੰਘ ਨੇ ਸਟੱਡੀ ਸਰਕਲ ਦੇ ਕਾਰਜਾਂ ਨੂੰ ਸਲਾਹਿਆ ਅਤੇ ਧੰਨਵਾਦੀ ਸ਼ਬਦ ਕਹੇ।
Ad Position 22
No active advertisement
ਪਿਛਲੀ ਖ਼ਬਰ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਸਮਾਂਬੱਧ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ: ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਅਗਲੀ ਖ਼ਬਰ ਸਾਹਿਤਕਾਰਾਂ ਦੇ ਵਿਸ਼ਾਲ ਇਕੱਠ ਵਿੱਚ ਹੋਇਆ ‘ਮਿੱਟੀ ਦੀ ਬਾਤ’ ਉੱਪਰ ਗੋਸ਼ਟੀ ਸਮਾਗਮ
Ad Position 24
No active advertisement