ਸ਼ੇਰਪੁਰ, 20 ਜੁਲਾਈ (ਮੇਘ ਰਾਜ ਜੋਸ਼ੀ) - ਹਲਕਾ ਮਹਿਲ ਕਲਾਂ ਦੇ ਪਿੰਡ ਭਗਵਾਨਪੁਰਾ ਵਿਖੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਚਾਰ ਸਾਲਾਂ ਦੌਰਾਨ ਕੀਤੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੀਆਂ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਸਰਪੰਚ ਰਾਜਵਿੰਦਰ ਸਿੰਘ ਅਤੇ ਬ੍ਰਾਹਮਣ ਵੈਲਫੇਅਰ ਬੋਰਡ ਦੇ ਚੇਅਰਮੈਨ ਚੇਤਨ ਰਿਸ਼ੀ ਨੇ ਪਿੰਡ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਸਾਬਕਾ ਸਰਪੰਚ ਮਾਸਟਰ ਰਾਮ ਨਾਥ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਛੋਟੀ ਬੱਚੀ ਤਮੰਨਾ ਰਿਸ਼ੀ ਪੁਤਰੀ ਹਰਪ੍ਰੀਤ ਰਿਸ਼ੀ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਚਿੱਤਰ ਤਿਆਰ ਕਰਕੇ ਹਲਕਾ ਵਿਧਾਇਕ ਨੂੰ ਦਿੱਤਾ ਗਿਆ। ਪ੍ਰੋਗਰਾਮ ਦੌਰਾਨ ਪਿੰਡ ਵਾਸੀਆਂ ਵੱਲੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਸਰਪੰਚ ਰਾਜਵਿੰਦਰ ਸਿੰਘ, ਚੇਅਰਮੈਨ ਚੇਤਨ ਰਿਸ਼ੀ, ਸਰਪੰਚ ਰੁਪਾਲੀ ਭਗਵਾਨਪੁਰਾ, ਸਰਪੰਚ ਦਰਸ਼ਨ ਸਿੰਘ ਗੁੰਮਟੀ, ਬਲਾਕ ਸੰਮਤੀ ਮੈਂਬਰ ਹਰਜਿੰਦਰ ਸਿੰਘ ਬਿੱਲੂ ਬੜੀ, ਸਾਬਕਾ ਸਰਪੰਚ ਮਾਸਟਰ ਰਾਮ ਨਾਥ, ਨਛੱਤਰ ਸਿੰਘ ਖੇੜੀ, ਜਗਰੂਪ ਸਿੰਘ ਖੇੜੀ, ਅਵਤਾਰ ਸਿੰਘ ਚਹਿਲ, ਮੋਨੂ ਸ਼ਰਮਾ, ਹੈਪੀ ਬਾਬਾ, ਪਰਦੀਪ ਰਿਸ਼ੀ, ਪਰਮਜੀਤ ਕੌਰ, ਸਰੀਤਾ ਰਾਣੀ, ਰਛਪਾਲ ਰਿਸ਼ੀ, ਗੁਰਦੇਵ ਸਿੰਘ ਚਹਿਲ, ਦਵਿੰਦਰ ਰਿਸ਼ੀ, ਸਤਨਾਮ ਰਿਸ਼ੀ, ਦਰਸ਼ਨ ਸਿੰਘ ਫੌਜੀ, ਸਰਬਜੀਤ ਰਿਸ਼ੀ, ਸਵਰਨ ਸਿੰਘ , ਵੀਰ ਪਿਆਰੀ, ਮਮਤਾ ਰਾਣੀ, ਮਨਜੀਤ ਕੌਰ, ਜੱਸੀ ਰਿਸ਼ੀ, ਸੁਖਜੀਤ ਕੌਰ, ਸੁਖਮਿੰਦਰ ਸਿੰਘ, ਰਣਜੀਤ ਸਿੰਘ ਚਹਿਲ, ਲਾਲੀ ਚਹਿਲ, ਡਾ ਨਰੇਸ਼ ਰਿਸ਼ੀ, ਨਿਰਮਲ ਰਿਸ਼ੀ, ਮਹਿਕਪ੍ਰੀਤ ਸਿੰਘ ਚੀਮਾ (ਹਲਕਾ ਸੰਗਠਨ ਇੰਚਾਰਜ), ਵਿਧਾਇਕ ਦੇ ਪੀ.ਏ. ਬਿੰਦਰ ਸਿੰਘ ਖਾਲਸਾ, ਹਰਤੇਜ ਸਿੰਘ ਠੁਲੀਵਾਲ, ਠੇਕੇਦਾਰ ਰਾਮ ਲਾਲ, ਬਿੱਟੂ ਸ਼ਰਮਾ, ਨੰਬਰਦਾਰ ਪਿਆਰਾ ਲਾਲ, ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।