07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਪੰਜਾਬ ਭਰ ਤੋਂ ਆਏ ਹੈਲਥ ਅਫਸਰਾਂ ਨੇ ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਜ਼ੋਰਦਾਰ

Ad Position 21
No active advertisement
ਅਜੀਤ ਡੈਸਕ 23-07-2026

ਸੰਗਰੂਰ, 22 ਜੁਲਾਈ (ਅਮਨਦੀਪ ਸਿੰਘ ਬਿੱਟਾ) – ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਅਤੇ ਨੋਬਲ ਇੰਟੀਗ੍ਰੇਟਿਡ ਐਸੋਸੀਏਸ਼ਨ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਦਾ ਘਿਰਾਓ ਕਾਫੀ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚੜ੍ਹਿਆ। ਸੁਨੀਲ ਤਲਹੋਤਰਾ ਅਤੇ ਡਾ. ਜਤਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੈਲਥ ਅਫਸਰ ਸੰਗਰੂਰ ਪਟਿਆਲਾ ਬਾਈਪਾਸ ਉੱਤੇ ਬਣੇ ਫਲਾਈਉਵਰ ਹੇਠਾਂ ਇਕੱਤਰ ਹੋਏ ਜਿੱਥੇ ਬਾਅਦ ਦੁਪਹਿਰ ਉਹ ਤੇਜੀ ਨਾਲ ਮੁੱਖ ਮੰਤਰੀ ਨਿਵਾਸ ਵੱਲ ਵਧੇ ਪਰ ਐਸ.ਪੀ. ਨਵਦੀਪ ਸਿੰਘ ਵਿਰਕ ਅਤੇ ਡੀ.ਐਸ.ਪੀ. (ਆਰ) ਦਲਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ਉੱਤੇ ਬੈਰੀਕੇਡ ਲਗਾ ਕੇ ਰੋਕ ਲਿਆ। ਇਸ ਉਪਰੰਤ ਹੈਲਥ ਅਫਸਰਾਂ ਨੇ ਕੜਕਦੀ ਧੁੱਪ ਵਿੱਚ ਹੀ ਸੜਕ ਉੱਤੇ ਆਪਣਾ ਪ੍ਰਦਸ਼ਨ ਕਰ ਦਿੱਤਾ। ਪ੍ਰਦਸ਼ਨਕਾਰੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਤਲੇ ਦੇ ਆਲੇ-ਦੁਆਲੇ ਬੈਠ ਕੇ ਜਿੱਥੇ ਪਿੱਟ ਸਿਆਪਾ ਕੀਤਾ ਉੱਥੇ ਜੋਰਦਾਰ ਨਾਅਰੇਬਾਜੀ ਕਰ ਕੇ ਆਪਣੇ ਤਿੱਖੇ ਰੋਹ ਦਾ ਪ੍ਰਗਟਾਵਾ ਕੀਤਾ। ਜਿਕਰਯੋਗ ਹੈ ਕਿ ਪੰਜਾਬ ਦੇ ਹਰ ਜ਼ਿਲ੍ਹਾ ਹੈਡਕੁਆਟਰ ਉੱਤੇ ਪ੍ਰਦਸ਼ਨਕਾਰੀ ਪਿਛਲੇ ਕਈ ਦਿਨਾਂ ਤੋਂ ਧਰਨਾ ਪ੍ਰਦਸ਼ਨ ਕਰਨ ਉਪਰੰਤ ਅੱਜ ਸੂਬਾ ਪੱਧਰੀ ਪ੍ਰਦਸ਼ਨ ਮੁੱਖ ਮੰਤਰੀ ਨਿਵਾਸ ਬਾਹਰ ਉੱਲੀਕਿਆਂ ਗਿਆ ਸੀ। ਆਪਣੇ ਸੰਬੋਧਨ ਵਿੱਚ ਸੁਨੀਲ ਤਲਹੋਤਰਾ ਅਤੇ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀਂ ਮੀਟਿੰਗ ਦੌਰਾਨ 5000 ਰੁਪਏ ਵਧਾਉਣ ਦੀ ਗੱਲ ਮੰਨੀ ਗਈ ਸੀ ਪਰ ਉਸ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਜੋ ਤੁਰੰਤ ਜਾਰੀ ਕੀਤਾ ਜਾਵੇ। ਹੋਰ ਮੰਗਾਂ ਵਿੱਚ ਬਰਾਬਰ ਕੰਮ ਬਰਾਬਰ ਤਨਖਾਹ, ਲੋਇਲਟੀ ਬੋਨਸ ਦੀ ਬਹਾਲੀ, ਨਵੇਂ ਇੰਸੈਟਿਵ ਪਾਰਫਾਰਮੇ ਨੂੰ ਬਿਨ੍ਹਾਂ ਸ਼ਰਤ ਵਾਪਸ ਲੈਣਾ, ਕਮਿਊਨਿਟੀ ਹੈਲਥ ਅਫਸਰਾਂ ਦੀ ਆਸਾਮੀਆਂ ਅਤੇ ਕੇਡਰ ਨੂੰ ਸੰਕਸ਼ਨ ਕਰਨਾ ਤਨਖਾਹ ਅਤੇ ਇੰਨਸੈਟਿਵ ਨੂੰ ਮਰਜ ਕਰਨ, ਬੀ.ਏ. ਐਮ.ਐਸ. ਯੋਗਤਾ ਵਾਲੇ ਸੀ.ਐਚ.ਓ. ਨੂੰ ਐਨ.ਪੀ.ਏ. ਦੇਣਾ ਜਾ ਪ੍ਰਾਈਵੇਟ ਪ੍ਰੈਕਟਿਵ ਦੀ ਪ੍ਰਵਾਨਗੀ ਦੇਣਾ ਤੋਂ ਇਲਾਵਾ ਪੱਕੀ ਨੌਕਰੀ ਲਈ ਸੀ.ਐਚ.ਓ. ਦੀ ਨੌਕਰੀ ਦੇ ਤਜਰਬੇ ਦੇ ਨੰਬਰ ਹੈਲਥ ਅਫਸਰਾਂ ਵੱਲੋਂ ਪ੍ਰਸ਼ਾਸਨ ਰਾਹੀ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਵੀ ਦਿੱਤਾ ਗਿਆ। ਪ੍ਰਦਸ਼ਨਕਾਰੀ ਨੂੰ ਸ਼ਾਂਤ ਕਰਨ ਲਈ ਪੁੱਜੇ ਐਸ.ਡੀ.ਐਮ. ਸੰਗਰੂਰ ਸਤੀਸ਼ ਚੰਦਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੈਬਨਿਟ ਸਬ ਕਮੇਟੀ ਨਾਲ ਉਨ੍ਹਾਂ ਦੀ 4 ਅਗਸਤ ਦੀ ਮੀਟਿੰਗ ਤੈਅ ਕਰਵਾਉਣ ਲਈ ਪ੍ਰਸ਼ਾਸਨ ਤਿਆਰ ਹੈ। ਉਨ੍ਹਾਂ ਦੀ 5000 ਰੁਪਏ ਵਾਧੇ ਵਾਲੀ ਫਾਇਨਲ ਨੋਟੀਫਿਕੇਸ਼ਨ ਲਈ ਸੈਕਟਰੀ ਹੈਲਥ ਦੇ ਕੋਲ ਪਈ ਹੈ। ਇਸ ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪ੍ਰਦਸਨਕਾਰੀਆਂ ਨਾਲ ਚੱਲੀ ਗੱਲਬਾਤ ਉਪਰੰਤ ਧਰਨਾ ਸਮਾਪਤ ਹੋ ਗਿਆ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਵਿੱਚ ਵਿਦਿਆਰਥੀਆਂ ਉੱਪਰ ਹੋਏ ਲਾਠੀਚਾਰਜ ਦੇ ਰੋਸ ਵਜੋਂ ਜ਼ਿਲ੍ਹਾ ਕਾਂਗਰਸ ਨੇ ਗਾਗਾ ਦੀ ਅਗਵਾਈ ਵਿੱਚ ਕੱਢਿਆ ਮੋਮਬੱ... ਅਗਲੀ ਖ਼ਬਰ ਕਿਸਾਨਾਂ ਵਲੋਂ ਕਾਲਾਝਾੜ ਅਤੇ ਦਿੱਲੀ-ਕਟੜਾ ਐਕਸਪ੍ਰੈੱਸ ਟੋਲ ਪਲਾਜ਼ਾ 3 ਘੰਟੇ ਲਈ ਕੀਤਾ ਪਰਚੀ ਮੁਕਤ
Ad Position 24
No active advertisement