07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਦਿੱਲੀ ਵਿੱਚ ਵਿਦਿਆਰਥੀਆਂ ਉੱਪਰ ਹੋਏ ਲਾਠੀਚਾਰਜ ਦੇ ਰੋਸ ਵਜੋਂ ਜ਼ਿਲ੍ਹਾ ਕਾਂਗਰਸ ਨੇ ਗਾਗਾ ਦੀ ਅਗਵਾਈ ਵਿੱਚ ਕੱਢਿਆ ਮੋਮਬੱਤੀ ਮਾਰਚ

Ad Position 21
No active advertisement
ਅਜੀਤ ਡੈਸਕ 23-07-2026

ਸੰਗਰੂਰ, 22 ਜੁਲਾਈ (ਅਮਨਦੀਪ ਸਿੰਘ ਬਿੱਟਾ) – ਜ਼ਿਲ੍ਹਾ ਕਮੇਟੀ ਵੱਲੋਂ ਜਿਲ੍ਹੇ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਦਿੱਲੀ ਵਿੱਚ ਵਿਦਿਆਰਥੀਆਂ ਦੀ ਹੋਈ ਕੁੱਟਮਾਰ ਦੇ ਰੋਸ ਵਜੋਂ ਮੋਮਬੱਤੀ ਮਾਰਚ (ਕੈਂਡਲ ਮਾਰਚ) ਕੱਢਿਆ ਗਿਆ। ਇਸ ਮਾਰਚ ਵਿੱਚ ਸਾਬਕਾ ਵਿਧਾਇਕਾ ਦਲਵੀਰ ਸਿੰਘ ਗੋਲਡੀ, ਸਾਬਕਾ ਚੇਅਰਮੈਨ ਸੁਭਾਸ਼ ਗਰੋਵਰ, ਬਲਾਕ ਕਾਂਗਰਸ ਦੇ ਪ੍ਰਧਾਨ ਰੌਕੀ ਬਾਂਸਲ, ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਕੌਸਲਰ ਨੱਥੂ ਲਾਲ ਢੀਂਗਰਾ, ਕੌਸਲਰ ਸੁਰਿੰਦਰ ਸਿੰਘ ਭਿੰਡਰ, ਸਨਮੀਕ ਹੈਨਰੀ ਲਹਿਰਾ, ਭਰਤ ਗਰਗ, ਚਮਕੌਰ ਸਿੰਘ ਜੱਸੀ ਕਰਤਾਰਪੁਰਾ, ਭੁਪਿੰਦਰ ਸਿੰਘ ਜੱਸੀ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਮਨਜੀਤ ਸਿੰਘ ਭਿੰਡਰ, ਹਰਪਾਲ ਸੋਨੂ, ਆਦਿ ਨੇ ਵੀ ਸ਼ਮੂਲੀਅਤ ਕੀਤੀ । ਇਸ ਮੌਕੇ ਗੱਲਬਾਤ ਕਰਦਿਆਂ ਜਗਦੇਵ ਸਿੰਘ ਗਾਗਾ ਨੇ ਕਿਹਾ ਕਿ ਨੀਟ ਦੀ ਪ੍ਰੀਖਿਆ ਵਿੱਚ ਹੋਈਂਆ ਧਾਂਦਲੀਆਂ ਨੂੰ ਲੈ ਕੇ ਜੰਤਰ ਮੰਤਰ ਦਿੱਲੀ ਵਿਖੇ ਪ੍ਰਦਸ਼ਨ ਕਰ ਰਹੇ ਵਿਦਿਆਰਥੀਆਂ ਉੱਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅੰਨੇਵਾਹ ਲਾਠੀਚਾਰਜ ਕੀਤਾ ਗਿਆ। ਇਸ ਲਾਠੀਚਾਰਜ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਵਿਦਿਆਰਥੀ ਜਖਮੀ ਹੋਏ ਅਤੇ ਕੰਮ ਲੜਕੀਆਂ ਦੇ ਕੱਪੜੇ ਤੱਕ ਪਾੜ੍ਹ ਕੇ ਦਿੱਲੀ ਪੁਲਿਸ ਨੇ ਹੈਵਾਨੀਅਤ ਦੀਆਂ ਸਾਰੀ ਹੱਦਾਂ ਨੂੰ ਪਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਫੋਸਸ ਦੀ ਗੱਲ ਹੈ ਕਿ ਇਸ ਅੰਦਲੋਨ ਵਿੱਚ ਹੁਣ ਤੱਕ ਇਨਸਾਫ ਦੀ ਮੰਗ ਕਰ ਰਹੇ ਕਈ ਨੋਜਵਾਨਾਂ ਆਪਣੀ ਜੀਵਨ ਲੀਲ੍ਹਾ ਹੀ ਸਮਾਪਤ ਕਰ ਚੁੱਕੇ ਹਨ। ਬੀਤੇ ਦਿਨੀਂ ਛੱਲੀਆਂ ਵਾਂਗ ਨੌਜਵਾਨਾਂ ਨੂੰ ਕੋਹ ਕੋਹ ਕੇ ਕੁੱਟਿਆਂ ਗਿਆ ਕਾਂਗਰਸ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਜਦ ਇਸ ਅੱਤਿਆਚਾਰ ਖਿਲਾਫ ਸੰਸਦ ਵਿੱਚ ਆਵਾਜ ਉਠਾਉਣੀ ਚਾਹੀ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਤਾਂ ਸਰਕਾਰ ਖਾਸ ਤੌਰ ਉੱਤੇ ਲੋਕ ਸਭਾ ਦੇ ਸਪੀਕਰ ਨੇ ਆਵਾਜ ਉਠਾਉਣ ਦੀ ਇਜਾਜਤ ਹੀ ਨਹੀਂ ਦਿੱਤੀ। ਇਸ ਉਪਰੰਤ ਜਦ ਰਾਹੁਲ ਗਾਂਧੀ ਅਤੇ ਪ੍ਰਿਯਕਾ ਗਾਂਧੀ ਪ੍ਰਧਾਨ ਮੰਤਰੀ ਨਿਵਾਸ ਨੌਜਵਾਨਾਂ ਨੂੰ ਇਨਸਾਫ ਦਿਵਾਉਣ ਪੁੱਜੇ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਲੋਕਤੰਤਰੀ ਕਦਰਾ ਕੀਮਤਾਂ ਦੇ ਪੂਰੀ ਤਰ੍ਹਾਂ ਖਿਲਾਫ ਹੈ। ਸ਼ਹਿਰ ਦੇ ਵੱਡੇ ਚੌਕ ਤੋਂ ਚੱਲਿਆ ਇਹ ਮਾਰਚ ਸਦਰ ਬਾਜਾਰ ਧੂਰੀ ਗੇਟ ਤੋਂ ਹੁੰਦਾ ਹੋਇਆ ਲਾਲ ਬੱਤੀ ਚੌਕ ਪੁੱਜਿਆ। ਸੀਨੀਅਰ ਨੱਥੂ ਲਾਲ ਢੀਂਗਰਾ, ਰੌਕੀ ਬਾਂਸਲ, ਸੁਰਿੰਦਰ ਸਿੰਘ ਭਿੰਡਰ, ਚਮਕੌਰ ਸਿੰਘ ਕਰਤਾਰਪੁਰਾ, ਭਰਤ ਗਰਗ ਨੇ ਕਿਹਾ ਕਿ ਦਿੱਲੀ ਤੋਂ ਉੱਠੀ ਚਿੰਗਆੜੀ ਦੇਸ਼ ਦੇ ਘਰ ਘਰ ਦਸਤਕ ਦੇਵੇਗੀ ਅਤੇ ਕੇਂਦਰ ਸਰਕਾਰ ਦਾ ਤਖਤਾ ਪਲਟ ਕੇ ਰੱਖ ਦੇਵੇਗੀ। ਇਕੱਤਰਤਾ ਵਿੱਚ ਬੀਬੀ ਕਰਮਜੀਤ ਕੌਰ, ਅਵਤਾਰ ਸਿੰਘ ਤਾਰੀ ਗੰਗਾ ਸਿੰਘ ਵਾਲਾ, ਬਲਵਿੰਦਰ ਸਿੰਘ ਘਾਬਦੀਆਂ, ਰਣਜੀਤ ਸਿੰਘ ਤੂਰ, ਸਾਬਕਾ ਇੰਸਪੈਕਟਰ ਬਲਕਾਰ ਸਿੰਘ, ਅਮ੍ਰਿਤ ਬਰਾੜ ਕਾਝਲਾ, ਬਿੱਟੂ ਖਾਨ, ਕੁਲਜੀਤ ਸਿੰਘ ਸਾਬਕਾ ਸਰਪੰਚ ਬਡਰੁੱਖਾ, ਮਿੱਠੂ ਲੱਡਾ, ਪਰਮਾਨੰਦ ਕਾਂਸਲ, ਸ਼ਕਤੀਜੀਤ ਸਿੰਘ, ਬੱਬੂ, ਬਲਜੋਤ, ਅਮਿਤ ਠਾਕੁਰ, ਕੁਲਦੀਪ ਸਿੰਘ ਭੁੱਲਰ, ਰਣਜੀਤ ਸਿੰਘ ਤੂਰ ਭਵਾਨੀਗੜ੍ਹ ਆਦਿ ਹਾਜਰ ਸਨ। ਅਮਿਤ ਠਾਕੁਰ ਦੀ ਅਗਵਾਈ ਹੇਠ ਨੋਜਵਾਨ ਮੋਮਬੱਤੀ ਮਾਰਚ ਅੱਗੇ ਜੋਰਦਾਰ ਨਾਅਰੇਬਾਜੀ ਕਰਦੇ ਹੋਏ ਸ਼ਹਿਰੀਆਂ ਦਾ ਧਿਆਨ ਖਿੱਚ ਰਹੇ ਸਨ।

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਵਲੋਂ ਅੱਜ ਤੋਂ ਇੰਡੀਅਨ ਬੈਂਕ ਗੰਢੂਆਂ ਅੱਗੇ ਪੱਕਾ ਮੋਰਚਾ ਅਗਲੀ ਖ਼ਬਰ ਪੰਜਾਬ ਭਰ ਤੋਂ ਆਏ ਹੈਲਥ ਅਫਸਰਾਂ ਨੇ ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਜ਼ੋਰਦਾਰ
Ad Position 24
No active advertisement