06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

146 ਹੈਲਥ ਵਰਕਰਾਂ ਨੂੰ ਜਲਦੀ ਆਰਡਰ ਦਿੱਤੇ ਜਾਣ -ਪੰਜਗਰਾਈਆਂ

Ad Position 21
No active advertisement
ਅਜੀਤ ਡੈਸਕ 23-07-2026

ਸ਼ੇਰਪੁਰ, 22 ਜੁਲਾਈ (ਮੇਘ ਰਾਜ ਜੋਸ਼ੀ) - ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸਟੇਟ ਪ੍ਰੈਸ ਸਕੱਤਰ ਅਤੇ ਬਲਾਕ ਫਤਹਿਗੜ੍ਹ ਪੰਜਗਰਾਈਆਂ ਦੇ ਪ੍ਰਧਾਨ ਰਾਜੇਸ਼ ਰਿਖੀ ਪੰਜਗਰਾਈਆਂ ਨੇ ਸੂਬਾ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕੇ ਪਿਛਲੇ ਸਮੇਂ ਵਿੱਚ 270 ਮਪਹਵ ਮੇਲ ਦੀ ਭਰਤੀ ਦੇ ਵਿੱਚੋਂ 146 ਉਮੀਦਵਾਰਾਂ ਨੂੰ ਅਜੇ ਵੀ ਆਰਡਰ ਦੇਣੇ ਬਾਕੀ ਹਨ ਅਤੇ ਇਹ ਉਮੀਦਵਾਰ ਸਰਕਾਰ ਵੱਲ ਦੇਖ ਰਹੇ ਹਨ, ਉਹਨਾਂ ਕਿਹਾ ਕੇ ਇਹਨਾਂ ਉਮੀਦਵਾਰਾਂ ਨੂੰ ਜਲਦੀ ਆਰਡਰ ਦਿੱਤੇ ਜਾਣ ਤਾਂ ਜੋ ਖਾਲੀ ਪਏ ਸਟੇਸ਼ਨ ਭਰੇ ਜਾਣ ਅਤੇ ਚੱਲ ਰਹੇ ਡੇਂਗੂ ਦੇ ਸੀਜਨ ਵਿੱਚ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਮਪਹਵ ਮੇਲ, ਫੀਮੇਲ ਸਿਹਤ ਵਿਭਾਗ ਦੀ ਉਹ ਅਹਿਮ ਕੜੀ ਹਨ ਜਿਹਨਾਂ ਦਾ ਸੰਬੰਧ ਸਿੱਧਾ ਲੋਕਾਂ ਨਾਲ ਹੈ ਅਤੇ ਇਹ ਸਿਹਤ ਕਾਮੇ ਹੀ ਸਿਹਤ ਵਿਭਾਗ ਦੀਆਂ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਲੋਕਾਂ ਤੱਕ ਪੁੱਜਦਾ ਕਰਦੇ ਹਨ, ਉਹਨਾਂ ਕਿਹਾ ਕਿ ਇਸ ਭਰਤੀ ਨੂੰ ਪੂਰਾ ਕਰਦੇ ਹੋਏ ਮਪਹਵ ਮੇਲ ਫੀਮੇਲ ਦੀਆਂ ਹੋਰ ਅਸਾਮੀਆਂ ਵੀ ਕੱਢੀਆਂ ਜਾਣ ਤੋਂ ਜੋ ਸਿਹਤ ਵਿਭਾਗ ਦੇ ਹਰ ਨੈਸ਼ਨਲ ਪ੍ਰੋਗਰਾਮ ਸਫ਼ਲ ਹੋ ਸਕਣ।
Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨ ਵਲੋਂ ਸ਼ਹਿਰ ਬਰਨਾਲਾ ਵਿਚੋਂ ਕੂੜਾ ਚੁੱਕਣ ਸਮੇਂ ਮਾਹੌਲ ਬਣਿਆ ਤਣਾਅਪੂਰਨ ਅਗਲੀ ਖ਼ਬਰ ਕਾਂਗਰਸ ਪਾਰਟੀ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਹੱਕਾਂ ਦੀ ਲੜਾਈ ਹਮੇਸ਼ਾ ਮੂਹਰੇ ਹੋ ਕੇ ਲੜੇਗੀ-ਕਮਲ ਧਾਲੀਵਾਲ
Ad Position 24
No active advertisement