06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਨਿਰਮਲ ਆਸ਼ਰਮ ਜੰਡਾਲੀ ਵਲੋਂ ਸਤਿਸੰਗ ਗੁਰਮਤਿ ਸਮਾਗਮ ਦੌਰਾਨ ਵੰਡਿਆ ਬੂਟਿਆਂ ਦਾ ਪ੍ਰਸ਼ਾਦ

Ad Position 21
No active advertisement
ਅਜੀਤ ਡੈਸਕ 27-07-2026
ਅਹਿਮਦਗੜ੍ਹ, 26 ਜੁਲਾਈ (ਸੁਖਜੀਤ ਸਿੰਘ ਖੇੜਾ)-ਗੁਰਮਤਿ ਸੇਵਾ ਸੁਸਾਇਟੀ ਹੈੱਡ ਆਫਿਸ ਨਿਰਮਲ ਆਸ਼ਰਮ ਜੰਡਾਲੀ ਵਲੋਂ ਕੁਟੀਆ ਨਿਰਮਲ ਆਸ਼ਰਮ ਜੰਡਾਲੀ (ਅਹਿਮਦਗੜ੍ਹ) (ਨਹਿਰ ਵਾਲ਼ੇ ਅਸਥਾਨ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਸੰਸਥਾਂ ਦੇ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲ਼ੇ (ਜੰਡਾਲੀ ਵਾਲ਼ੇ) ਦੀ ਦੇਖ ਰੇਖ ਹੇਠ 247ਵਾਂ ਮਹੀਨਾਵਾਰ ਸਤਿਸੰਗ ਗੁਰਮਤਿ ਕਥਾ ਵਿਚਾਰ ਸਮਾਗਮ ਅਤੇ 26ਵਾਂ ਪੌਦੇ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਰਮਵੀਰ ਸਿੰਘ ਸੋਹਲ ਨਿਹੰਗ ਸਿੰਘ, ਹਰਮੀਤ ਸਿੰਘ ਖਾਲਸਾ ਨਿਹੰਗ ਸਿੰਘ, ਗਿਆਨੀ ਸਤਨਾਮ ਸਿੰਘ ਬੇਗੋਵਾਲ ਧੂਰਕੋਟ ਕਥਾਵਾਚਕ, ਬਾਬਾ ਬਲਵੀਰ ਸਿੰਘ ਕੀਰਤਨ ਜਥਾ, ਭਾਈ ਇੰਦਰਜੀਤ ਸਿੰਘ ਰੋਹੀੜਾ ਕੀਰਤਨੀਏ, ਬੀਬੀ ਰਮਨਦੀਪ ਕੌਰ ਧੂਰਕੋਟ ਨੇ ਕੀਰਤਨ ਚ ਹਾਜਰੀ ਲਵਾਈ । ਸਮਾਗਮ ਦੌਰਾਨ ਗਿਆਨੀ ਗਗਨਦੀਪ ਸਿੰਘ ਨਿਰਮਲ਼ੇ (ਜੰਡਾਲੀ ਵਾਲ਼ੇ) ਨੇ ਗੁਰਬਾਣੀ ਦੀ ਕਥਾ ਕਰਦਿਆਂ ਸੰਗਤ ਨੂੰ ਕੁਦਰਤ ਨਾਲ ਪਿਆਰ ਕਰਨ ਦੀ ਪਰੇਰਨਾ ਦਿੰਦਿਆਂ “ਬਲਿਹਾਰੀ ਕੁਦਰਤਿ ਵਸਿਆ” ਦੇ ਗੁਰਬਾਣੀ ਮਹਾਂਵਾਕ ਅਨੁਸਾਰ ਦੱਸਿਆ ਕਿ ਅਕਾਲ ਪੁਰਖ ਵਾਹਿਗੁਰੂ ਕਾਦਰ ਉਸ ਕੁਦਰਤ ਭਾਵ ਬਨਸਪਤੀ ਚ ਵਸਦਾ ਉਸ ਤੋਂ ਬਲਿਹਾਰੇ ਜਾਈਏ ਅਤੇ ਪੌਦਿਆਂ ਕਰਕੇ ਹੀ ਜੀਵਨ ਸੰਭਵ ਹੈ। ਉਹਨਾਂ ਕਿਹਾ ਕਿ ਜੇ ਪੇੜ ਪੌਦੇ ਹਨ ਤਾਂ ਅਸੀਂ ਜੀਵਤ ਹਾਂ ਪਰ ਜੇਕਰ ਪੇੜ ਪੌਦੇ ਨਹੀਂ ਹੋਣਗੇ ਤਾਂ ਪੌਦਿਆਂ ਤੋਂ ਮਿਲਣ ਵਾਲੀ ਮੁਫਤ ਦੀ ਆਕਸੀਜਨ ਜਿਵੇਂ ਕਰੋਨਾ ਸਮੇਂ ਦੌਰਾਨ ਆਕਸੀਜਨ ਦੀ ਕਮੀ ਕਾਰਨ ਬਹੁਤ ਹੀ ਮਰੀਜ਼ ਜ਼ਿੰਦਗੀ ਤੋਂ ਹੱਥ ਧੋ ਬੈਠੇ ਸਨ। ਇਸ ਤਰਾਂ ਸਭ ਖਤਮ ਹੋ ਜਾਵੇਗਾ। ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਖੁਰਦ ਦੇ ਸਹਿਯੋਗ ਨਾਲ ਸਮਾਗਮ ਤੋਂ ਬਾਅਦ 26ਵਾਂ ਪੌਦੇ ਵੰਡ ਸਮਾਗਮ ਦੌਰਾਨ ਸੰਗਤ ਨੂੰ ਪੌਦਿਆਂ ਦਾ ਪ੍ਰਸ਼ਾਦ ਵੰਡ ਕੇ ਵਾਤਾਵਰਣ ਦੀ ਸੁੱਧੀ ਲਈ ਆਪਣਾ ਯੋਗਦਾਨ ਪਾਉਣ ਦੀ ਸ਼ੁਰੂਆਤ ਕੀਤੀ। ਗਿਆਨੀ ਗਗਨਦੀਪ ਸਿੰਘ ਨੇ ਸੰਗਤ ਨੂੰ 2027 ਵਿੱਚ ਸੰਤ ਭਗਤ ਸਤਿਗੁਰੂ ਰਵਿਦਾਸ ਜੀ ਦੀ 650 ਵੀਂ ਜਨਮ ਸਤਾਬਦੀ ਤੇ ਹਰ ਪਿੰਡ ਚ 650 ਪੌਦੇ ਲਗਾਉਣ ਦੀ ਬੇਨਤੀ ਕੀਤੀ। ਇਸ ਮੌਕੇ ਪ੍ਰੀਤਮਹਿੰਦਰ ਸਿੰਘ ਬੇਦੀ ਜਨਰਲ ਸੈਕਟਰੀ, ਸੁਖਦੇਵ ਸਿੰਘ ਕੈਸ਼ੀਅਰ, ਮਾਸਟਰ ਹਰਜੀਤ ਸਿੰਘ ਅਢਿਆਣਾ ਵਾਇਸ ਪਰਧਾਨ, ਐਡਵੋਕੇਟ ਗੁਰਵਿੰਦਰ ਕੌਰ ਨਾਰੀਕੇ ਲੀਗਲ ਐਡਵਾਈਜ਼ਰ, ਪਰਮਜੀਤ ਸਿੰਘ ਪਾਂਗਲੀਆਂ ਮੀਡੀਆ ਐਡਵਾਈਜ਼ਰ, ਗੁਰਪਰੀਤ ਸਿੰਘ ਜਸਪਾਲ ਬਾਂਗਰ ਮੈਨੇਜਰ, ਡਾ. ਦਿਲਪ੍ਰੀਤ ਕੌਰ ਅਗੇਤਾ ਐਡਵਾਈਜਰ, ਰਾਜਿੰਦਰ ਸਿੰਘ ਅਗੇਤਾ ਐਡਵਾਈਜ਼ਰ, ਜਸਵੰਤ ਸਿੰਘ ਡੇਹਲੋ ਐਡਵਾਈਜਰ, ਸਿਮਰਜੀਤ ਸਿੰਘ ਭਾਮੀਆ ਕਲਾਂ ਐਡਵਾਈਜਰ, ਜੱਥੇਦਾਰ ਸੁਖਦੀਪ ਸਿੰਘ ਪ੍ਰੀਤ, ਸਮਰਪੀ੍ਤ ਸਿੰਘ ਰਤਨ ਨਿਰਮਲੇ, ਕੁਲਦੀਪ ਸਿੰਘ ਫੌਜੀ ਕੁਲੇਵਾਲ ਬਾਬਾ ਅਜੀਤ ਸਿੰਘ ਪਾਠੀ ਰੁੜਕਾ, ਗੁਰਮੇਲ ਸਿੰਘ ਫੌਜੀ, ਪਰਮਜੀਤ ਸਿੰਘ ਜੀ ਬੋਪਾਰਾਏ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜਰੀਆਂ ਭਰ ਕੇ ਜੀਵਨ ਸਫ਼ਲਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਲੋਕ ਮਿਲਣੀ ਦੌਰਾਨ ਵਿਧਾਇਕ ਪੰਡੋਰੀ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਅਗਲੀ ਖ਼ਬਰ ਝਨੇੜੀ ਦੇ ਸਰਪੰਚ ਨੂੰ ਸਦਮਾ, ਪਿਤਾ ਦਾ ਦਿਹਾਂਤ
Ad Position 24
No active advertisement