08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਵਲੋ ਕੱਕੜਵਾਲ ਚੌਕ ਵਿਖੇ ਧਰਨਾ ਲਗਾ ਕੇ ਚੱਕਾ ਜਾਮ

Ad Position 21
No active advertisement
ਅਜੀਤ ਡੈਸਕ 28-07-2026
ਧੂਰੀ, 27 ਜੁਲਾਈ (ਲਖਵੀਰ ਸਿੰਘ ਧਾਂਦਰਾ) - ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੀ ਅਗਵਾਈ ਵਿੱਚ ਸਹਿਯੋਗੀ ਜਥੇਬੰਦੀਆਂ ਅਤੇ ਸਫਾਈ ਸੇਵਕ ਧੂਰੀ ਵੱਲੋਂ ਬਰਨਾਲਾ ਵਿਖੇ ਹੋਏ ਸਫਾਈ ਸੇਵਕਾਂ ਤੇ ਪੁਲਿਸ ਅਫਸਰਾਂ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੇ ਅੱਤਿਆਚਾਰ ਦੇ ਵਿਰੋਧ ਵਿੱਚ ਰੋਸ ਮਾਰਚ ਸੀਵਰੇਜ ਬੋਰਡ ਦਫਤਰ ਧੂਰੀ ਤੋਂ ਸ਼ੁਰੂ ਹੋ ਕੇ ਧੂਰੀ ਬਾਜ਼ਾਰ ਵਿੱਚ ਹੁੰਦਿਆਂ ਹੋਇਆਂ ਕੱਕੜਵਾਲ ਚੌਂਕ ਵਿਖੇ ਧਰਨਾ ਲਗਾ ਕੇ ਅਤੇ ਚੱਕਾ ਜਾਮ ਕਰਕੇ ਮੁੱਖ ਮੰਤਰੀ ਭਗਵੰਤ ਮਾਨ, ਸਤਵੀਰ ਬੈਂਸ ਡੀ ਐਸ ਪੀ ਬਰਨਾਲਾ ਅਤੇ ਲਖਵਿੰਦਰ ਸਿੰਘ ਐਸ ਐਚ ਓ ਬਰਨਾਲਾ ਦੇ ਪੁਤਲੇ ਫੂਕੇ ਗਏ। ਗਵਰਨਰ ਪੰਜਾਬ ਦੇ ਨਾਮ ਤੇ ਡੀ ਐਸ ਪੀ ਧੂਰੀ ਅਤੇ ਤਹਿਸੀਲਦਾਰ ਧੂਰੀ ਨੂੰ ਮੰਗ ਪੱਤਰ ਸੌਂਪਿਆ ਗਿਆ।ਇਸ ਵਿੱਚ ਮੰਗ ਕੀਤੀ ਗਈ ਕਿ ਦੋਸ਼ੀਆਂ ਤੇ ਐਸ ਸੀ, ਐਸ ਟੀ ਐਕਟ ,ਧਾਰਾ 307 ਅਤੇ ਹੋਰ ਬਣਦੀਆਂ ਸਖਤ ਧਰਾਵਾਂ ਲਗਾ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ। ਸਫਾਈ ਸੇਵਕਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਇਸ ਮੌਕੇ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਨੇ ਬੋਲਦਿਆਂ ਕਿਹਾ ਕਿ ਜਿਨਾਂ ਚਿਰ ਸਫਾਈ ਸੇਵਕਾਂ ਨੂੰ ਇਨਸਾਫ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜਥੇਬੰਦੀਆਂ ਦੇ ਹੋਰ ਵੀ ਆਗੂ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਅਤੇ ਸੰਘਰਸ਼ ਨੂੰ ਲਗਾਤਾਰ ਜਾਰੀ ਰੱਖਣ ਦਾ ਵਾਅਦਾ ਕੀਤਾ। ਇਸ ਮੌਕੇ ਅਜੇ ਪਰੋਚਾ ਐਮ ਸੀ, ਲੈਫਟੀਨੈਂਟ ਦਰਸ਼ਨ ਸਿੰਘ, ,ਆਵਾ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ, ਸੋਨੀ ਲੱਡੀ ਦਿਹਾਤੀ ਪ੍ਰਧਾਨ ਸੰਗਰੂਰ , ਸੰਜੇ ਸੈਕਟਰੀ ਨਗਰ ਕੌਂਸਲ ਧੂਰੀ, ਸੰਜੂ ਵਾਈਸ ਪ੍ਰਧਾਨ ਸੀਵਰੇਜ ਬੋਰਡ ਧੂਰੀ, ਬਰਜੇਸ਼ਵਰ ਗੋਇਲ ਸਟੇਟ ਮੈਂਬਰ ਬੀਜੇਪੀ, ਆਸ਼ੀਸ਼ ਗਰਗ ਮੰਡਲ ਪ੍ਰਧਾਨ ਬੀਜੇਪੀ, ਹਰਦੀਪ ਸਿੰਘ ਦੌਲਤਪੁਰ ਕਾਂਗਰਸੀ ਆਗੂ, ਮਹਾਵੀਰ ਸਿੰਘ ਸਾਬਕਾ ਐਮ ਸੀ, ਪ੍ਰੇਮ ਕੁਮਾਰ ਸਾਬਕਾ ਐਮ ਸੀ, ਹੈਪੀ ਲੰਕੇਸ਼, ਮੱਘਰ ਸਿੰਘ, ਰਜਿੰਦਰ ਕੁਮਾਰ, ਸੱਤੀ, ਜੱਗੂ ਕਲੇਰਾਂ, ਐਡਵੋਕੇਟ ਵਿੱਕੀ ਚਾਂਗਲੀ, ਬਲਵੀਰ ਸਿੰਘ ਕਾਤਰੋਂ, ਸੁਖਦੇਵ ਸ਼ਰਮਾ, ਚਰਨਜੀਤ ਸਿੰਘ ਕੈਂਥ, ਕਾਮਰੇਡ ਨਿਰੰਜਨ ਸਿੰਘ ਚਨਾਗਰਾ, ਗੁਰਪਾਲ ਮਨੀ, ਬੱਬੂ ,ਦੀਪਕ ਵੈਦ, ਕਪਿਲ ਧੂਰੀ, ਵਿਸ਼ਾਲ ਪਰੋਚਾ, ਗੁਰਨਾਮ ਸਿੰਘ ਸਾਬਕਾ ਸਰਪੰਚ ਭਸੌੜ ਅਤੇ ਜਥੇਬੰਦੀ ਦੇ ਹੋਰ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਔਰਤਾਂ ਗ੍ਰਿਫਤਾਰ ਅਗਲੀ ਖ਼ਬਰ ਜ਼ਿਲਾ ਬਾਰ ਸੰਗਰੂਰ ਦੇ ਵਕੀਲਾਂ ਵਲੋਂ ਧਰਨਾ ਅਤੇ ਭੁੱਖ ਹੜਤਾਲ ਜਾਰੀ
Ad Position 24