08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਹੈਰੋਇਨ ਸਮੇਤ ਦੋ ਔਰਤਾਂ ਗ੍ਰਿਫਤਾਰ

Ad Position 21
No active advertisement
ਅਜੀਤ ਡੈਸਕ 28-07-2026
ਸੁਨਾਮ ਊਧਮ ਸਿੰਘ ਵਾਲਾ, 27 ਜੁਲਾਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਸੁਨਾਮ ਪੁਲਿਸ ਵਲੋਂ ਦੋ ਔਰਤਾਂ ਕੋਲੋਂ ਹੈਰੋਇਨ/ਚਿੱਟਾ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਜੈਲ ਪੋਸਟ ਨਵੀਂ ਅਨਾਜ ਮੰਡੀ ਸੁਨਾਮ ਊਧਮ ਸਿੰਘ ਵਾਲਾ ਦੇ ਸਹਾਇਕ ਥਾਣੇਦਾਰ ਰਾਮ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਸਥਾਨਕ ਨਵੀਂ ਅਨਾਜ ਮੰਡੀ ਵਿਚ ਗਸਤ ਅਤੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਦੌਰਾਨ ਮੰਡੀ ਦੇ ਨਵੇਂ ਸ਼ੈਡਾਂ ਨੇੜਿਉਂ ਸ਼ੱਕ ਦੇ ਅਧਾਰ ਤੇ ਦੋ ਔਰਤਾਂ ਨੂੰ ਹਿਰਾਸਤ ਵਿਚ ਲਿਆ ਗਿਆ। ਜਿੰਨ੍ਹਾਂ ਕੋਲੋਂ 11 ਹੈਰੋਇਨ/ਚਿੱਟਾ ਬਰਾਮਦ ਕੀਤੀ ਗਈ। ਔਰਤਾਂ ਦੀ ਪਛਾਣ ਰਾਣੀ ਕੌਰ ਅਤੇ ਅਮਨਦੀਪ ਕੌਰ ਉਰਫ ਅਮਨੀ ਵਾਸੀਆਨ ਸੁਨਾਮ ਵਜੋਂ ਹੋਈ। ਜਿੰਨ੍ਹਾਂ ਖਿਲਾਫ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਪੈੜ ਤੋਂ ਡਿਗਣ ਕਾਰਨ ਰਾਜ ਮਿਸਤਰੀ ਦੀ ਮੌਤ ਅਗਲੀ ਖ਼ਬਰ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਵਲੋ ਕੱਕੜਵਾਲ ਚੌਕ ਵਿਖੇ ਧਰਨਾ ਲਗਾ ਕੇ ਚੱਕਾ ਜਾਮ
Ad Position 24