09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਜੀ. ਐਮ. ਮਲਟੀਸਪੈਸ਼ਲਿਟੀ ਹਸਪਤਾਲ ਸੁਨਾਮ

Ad Position 21
No active advertisement
ਅਜੀਤ ਡੈਸਕ 28-07-2026
ਸੁਨਾਮ ਊਧਮ ਸਿੰਘ ਵਾਲਾ, 27 ਜੁਲਾਈ (ਰੁਪਿੰਦਰ ਸਿੰਘ ਸੱਗੂ)-ਸੁਨਾਮ ਖੇਤਰ ਦੇ ਮਰੀਜ਼ਾਂ ਨੂੰ ਹੁਣ ਆਧੁਨਿਕ ਸਿਹਤ ਸੇਵਾਵਾਂ ਲਈ ਭਟਕਣ ਦੀ ਲੋੜ ਨਹੀਂ ਰਹੇਗੀ। ਜਾਖਲ ਰੋਡ ਸਥਿਤ ਮਾਇਆ ਗਾਰਡਨ ਦੇ ਨੇੜੇ ਜੀ ਐਮ ਮਲਟੀਸਪੈਸ਼ਲਿਟੀ ਹਸਪਤਾਲ ਦੀ ਸ਼ੁਰੂਆਤ ਹੋ ਗਈ ਹੈ ਇਹ ਹਸਪਤਾਲ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੈ ਅਤੇ ਇਹ ਹਸਪਤਾਲ ਖ਼ਾਸ ਤੌਰ ‘ਤੇ ਜਨਰਲ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਦੇ ਇਲਾਜ ਲਈ ਡਾਕਟਰਾਂ ਦੀ ਘਾਟ ਨੂੰ ਪੂਰਾ ਕਰ ਰਿਹਾ ਹੈ।
ਹਸਪਤਾਲ ਦੇ ਸੰਚਾਲਕ ਡਾ. ਹਰਦੀਪ ਬਾਵਾ ਨੇ ਕਿਹਾ ਕਿ ਇਹ ਪਰਿਵਾਰ ਦਾ ਸੁਪਨਾ ਸੀ ਕਿ ਸੁਨਾਮ ਸ਼ਹਿਰ ਵਿੱਚ ਉਹ ਇੱਕ ਅਜਿਹਾ ਹਸਪਤਾਲ ਦੀ ਸ਼ੁਰੂਆਤ ਕਰਨ ਜਿਸ ਆਉਣ ਵਾਲੇ ਮਰੀਜ਼ਾਂ ਨੂੰ ਇਲਾਜ ਲਈ ਹਰ ਤਰ੍ਹਾਂ ਦੀ ਸਹੂਲਤ ਮਿਲੇ। ਹਸਪਤਾਲ ਦੀਆਂ ਮੁੱਖ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਡਾ. ਹਰਦੀਪ ਬਾਵਾ ਨੇ ਦੱਸਿਆ ਹਸਪਤਾਲ ਵਿੱਚ ਆਧੁਨਿਕ ਆਈ.ਸੀ.ਯੂ.ਸਹੂਲਤ ਹੋਵੇਗੀ ਅਤੇ ਪੇਟ ਅਤੇ ਜਿਗਰ ਨਾਲ ਸਬੰਧਿਤ ਰੋਗਾਂ ਦਾ ਖ਼ਾਸ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਡਾ.ਮਨਜੀਤ ਬਾਵਾ ਅਤੇ ਡਾ ਗਗਨਦੀਪ ਬਾਵਾ ਵੀ ਹਸਪਤਾਲ ਵਿੱਚ ਆਪਣੀਆਂ ਸੇਵਾਵਾਂ ਦੇਣਗੇ । ਉਹ ਦੰਦਾਂ ਨਾਲ ਸੰਬੰਧਿਤ ਬਿਮਾਰੀਆਂ ਦੇ ਇਲਾਜ ਤੋਂ ਇਲਾਵਾ ਸਕਿਨ ਕੇਅਰ ਅਤੇ ਕੋਸਮੈਟਿਕ ਟਰੀਟਮੈਂਟ (ਪੀਲਜ਼, ਪੀ.ਆਰ.ਪੀ., ਸਕਿਨ ਟਰੀਟਮੈਂਟ) ਨਵੀਂ ਮਸ਼ੀਨਾਂ ਰਾਹੀਂ ਘੱਟ ਖਰਚ ਤੇ ਮੁਹੱਈਆ ਕਰਵਾਏ ਜਾਣਗੇ।ਇਸ ਤੋ ਇਲਾਵਾ ਹਰ ਐਤਵਾਰ ਅੱਖਾਂ ਦਾ ਕੈਂਪ ਲਗਾਇਆ ਜਾਂਦਾ ਹੈ ਅਤੇ ਜਰੂਰਤ ਮੰਦ ਮਰੀਜ਼ਾਂ ਲੈਂਜ਼ ਵਗੈਰਾ ਬਹੁਤ ਹੀ ਘੱਟ ਰੇਟਾਂ ਤੇ ਪਾਏ ਜਾਂਦੇ ਹਨ ਅਤੇ ਜਰਨਲ ਅਤੇ ਦੂਰਬੀਨ ਵਾਲੇ ਅਪਰੇਸ਼ਨਾਂ ਦਾ ਮੁਫਤ ਚੈੱਕਅਪ ਕੈਪ ਹਰ ਐਤਵਾਰ ਨੂੰ ਲਗਾਇਆ ਜਾਂਦਾ ਹੈ। ਡਾ. ਹਰਦੀਪ ਬਾਵਾ ਨੇ ਕਿਹਾ, “ਮੇਰਾ ਮਕਸਦ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਵਾਜ਼ਬ ਰੇਟਾਂ ‘ਤੇ ਮੁਹੱਈਆ ਕਰਵਾਉਣਾ ਹੈ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਵੱਡੇ ਸ਼ਹਿਰਾਂ ਵਿੱਚ ਜਾਣ ਦੀ ਲੋੜ ਨਾ ਪਵੇ।” ਉਨ੍ਹਾਂ ਕਿਹਾ ਕਿ ਸਾਡੇ ਹਸਪਤਾਲ ਦੀਆਂ ਸੇਵਾਵਾਂ ਜਿੱਥੇ 24 ਘੰਟੇ ਹਨ ਉੱਥੇ ਹੀ ਹਸਪਤਾਲ ਵਿੱਚ ਹਰ ਐਤਵਾਰ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਜਾਂਦਾ ਹੈ। ਮਰੀਜ਼ਾਂ ਦੇ ਆਪ੍ਰੇਸ਼ਨ ਬਹੁਤ ਹੀ ਘੱਟ ਰੇਟਾਂ ’ਤੇ ਕੀਤੇ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਮਹਿੰਦਰ ਕੌਰ ਅਕਾਲ ਚਲਾਣਾ ਕਰ ਗਏ ਅਗਲੀ ਖ਼ਬਰ ਸੀ.ਬੀ.ਐੱਸ ਸਕੂਲ ਦੀ ਗੁਰਨੂਰ ਕੌਰ ਨੇ ਜ਼ੋਨਲ ਸਕੇਟਿੰਗ ਮੁਕਾਬਲੇ ਵਿੱਚ ਜਿੱਤਿਆ ਪਹਿਲਾ ਸਥਾਨ
Ad Position 24