09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਮਾਤਾ ਮਹਿੰਦਰ ਕੌਰ ਅਕਾਲ ਚਲਾਣਾ ਕਰ ਗਏ

Ad Position 21
No active advertisement
ਅਜੀਤ ਡੈਸਕ 28-07-2026
ਅਮਰਗੜ੍ਹ, 27 ਜੁਲਾਈ(ਜਤਿੰਦਰ ਮੰਨਵੀ,ਪਵਿੱਤਰ ਸਿੰਘ) - ਗੁਰਵਿੰਦਰ ਸਿੰਘ ਮਡਾਹੜ ਅਤੇ ਉਨ੍ਹਾਂ ਦੇ ਭਰਾ ਜਸਵਿੰਦਰ ਸਿੰਘ ਦੱਦੀ ਸਾਬਕਾ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਅਮਰਗੜ੍ਹ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਸਤਿਕਾਰਯੋਗ ਮਾਤਾ ਜੀ ਮਹਿੰਦਰ ਕੌਰ ਪਤਨੀ ਸਵ.ਗੁਰਦੇਵ ਸਿੰਘ ਮਡਾਹੜ ਸੰਖੇਪ ਬਿਮਾਰੀ ਦੇ ਚਲਦਿਆਂ ਅਚਾਨਕ ਅਕਾਲ ਚਲਾਣਾ ਕਰ ਗਏ।ਉਹ 92 ਵਰ੍ਹਿਆਂ ਦੇ ਸਨ।ਮਾਤਾ ਮਹਿੰਦਰ ਕੌਰ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪੁੱਤਰਾਂ ਵੱਲੋਂ ਨਮ ਅੱਖਾਂ ਨਾਲ ਅਮਰਗੜ੍ਹ ਦੇ ਸ਼ਮਸ਼ਾਨ ਘਾਟ ਵਿਖੇ ਪੰਚ-ਤੱਤਾਂ ਦੀ ਅਗਨੀ ਭੇਟ ਕੀਤੀ ਗਈ। ਇਸ ਮੌਕੇ ਜਥੇਦਾਰ ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ ਅਮਰਗੜ੍ਹ, ਮਨਜਿੰਦਰ ਸਿੰਘ ਬਾਵਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਅਮਰਗੜ੍ਹ, ਸੁਖਬੀਰ ਸਿੰਘ ਬਿੱਟੂ ਸਰਪੰਚ ਸਲੇਮਪੁਰ, ਬਲਜਿੰਦਰ ਬਿੱਟੂ ਪੰਜਾਬ ਪ੍ਰਧਾਨ ਭਾਰਤੀ ਵਿਕਾਸ ਪਰਿਸ਼ਦ, ਕੁਲਦੀਪ ਸਿੰਘ ਪਿੰਟੂ ਝੂੰਦਾ, ਰਾਜਿੰਦਰ ਸਿੰਘ ਟੀਨਾ ਨੰਗਲ ਸਾਬਕਾ ਸਰਪੰਚ, ਹੀਰਾ ਸਿੰਘ ਭਾਜਪਾ ਹਲਕਾ ਇੰਚਾਰਜ, ਪ੍ਰਦੀਪ ਕੁਮਾਰ ਜੱਗੀ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਅਮਰਗੜ੍ਹ, ਸੁੱਖਾ ਤੋਲੇਵਾਲ, ਦਰਸ਼ਨ ਸਿੰਘ ਸੋਹੀ ਆੜ੍ਹਤੀਆ, ਹਰਫੂਲ ਸਿੰਘ ਨਿਆਮਤਪੁਰ ਆੜ੍ਹਤੀਆ, ਮਨਜਿੰਦਰ ਸਿੰਘ ਗੋਗੀ ਛੰਨਾ, ਪਰਦਮਣ ਸਿੰਘ ਸੋਹੀ ਰਾਮਪੁਰ ਛੰਨਾ, ਜਤਿੰਦਰ ਸਿੰਘ ਹੈਪੀ ਬਲਾਕ ਸੰਮਤੀ ਮੈਂਬਰ, ਐਡਵੋਕੇਟ ਕ੍ਰਿਸ਼ਨ ਕੁਮਾਰ ਰਿਵਾੜੀ, ਚੀਨੂ ਕੌਂਸਲ, ਹਰਸ ਸਿੰਗਲਾ, ਪਰਮਜੀਤ ਸਿੰਘ ਆੜ੍ਹਤੀਆ, ਰਣਜੀਤ ਸਿੰਘ ਰਿੰਪਾ, ਪਰਮਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਤਾਰੀ, ਕੌਂਸਲਰ ਸੰਦੀਪ ਕੌੜਾ, ਕੌਂਸਲਰ ਸੇਠੀ ਰਾਮ ਚੌਧਰੀ, ਕੌਂਸਲਰ ਅਮਰੀਕ ਸਿੰਘ ਗਿੱਲ, ਬਲਕਾਰ ਸਿੰਘ ਬੱਗਾ, ਬਚਿੱਤਰ ਸਿੰਘ, ਅੰਮ੍ਰਿਤਪਾਲ ਸਿੰਘ ਬੰਟੀ, ਖੇਮ ਸਿੰਘ ਅਲੀਪੁਰ ਸਰਪੰਚ, ਦਰਸ਼ਨ ਸਿੰਘ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਡਾ. ਹਰਜੀਤ ਕੌਂਸਲ,ਭਾਜਪਾ ਆਗੂ ਪਵਨ ਸ਼ਰਮਾ ਅਮਰਗੜ੍ਹ, ਹਰਿੰਦਰ ਸਿੰਘ ਰਿੰਕੂ ਅਤੇ ਗੁਰਬੀਰ ਸਿੰਘ ਸਮੇਤ ਵੱਡੀ ਗਿਣਤੀ ‘ਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਮਾਤਾ ਮਹਿੰਦਰ ਕੌਰ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਅਮਰੀਕ ਸਿੰਘ ਫਰਵਾਹਾ ਟਾਂਕ ਕਸ਼ੱਤਰੀ ਸਭਾ ਅਹਿਮਦਗੜ੍ਹ ਦੇ ਸਰਬਸੰਮਤੀ ਨਾਲ ਪ੍ਰਧਾਨ ਤੇ ਮੋਹਣ ਸਿੰਘ ਸੈਕਟਰੀ ਚੁਣੇ ਅਗਲੀ ਖ਼ਬਰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਜੀ. ਐਮ. ਮਲਟੀਸਪੈਸ਼ਲਿਟੀ ਹਸਪਤਾਲ ਸੁਨਾਮ
Ad Position 24