ਸ਼ੇਰਪੁਰ, 29 ਜੁਲਾਈ (ਦਰਸ਼ਨ ਸਿੰਘ ਖੇੜੀ) - ਮੌਤ ਇਕ ਅਟੱਲ ਸਚਾਈ ਹੈ ਪਰੰਤੂ ਮੌਤ ਮੌਤ ਵਿਚ ਅੰਤਰ ਹੈ। ਕੁਝ ਲੋਕ ਜਿਉਂਦਿਆਂ ਹੋਇਆਂ ਵੀ ਮਰਿਆਂ ਦੇ ਸਮਾਨ ਹੁੰਦੇ ਹਨ ਪਰੰਤੂ ਇਨਸਾਨੀ ਜਾਮੇ ਵਿੱਚ ਕੁਝ ਵਿਅਕਤੀ ਫ਼ਰਿਸ਼ਤਿਆਂ ਵਰਗੇ ਵੀ ਹੁੰਦੇ ਹਨ ਸੋ ਸਰੀਰਕ ਤੌਰ ਤੇ ਮਰਨ ਤੋਂ ਬਾਅਦ ਵੀ ਲੋਕਾਂ ਦੇ ਮਨਾਂ ਅੰਦਰ ਆਪਣੀ ਵਿਸ਼ੇਸ਼ ਥਾਂ ਬਣਾ ਜਾਂਦੇ ਹਨ।ਅਜਿਹੀ ਹੀ ਇੱਕ ਮੋਹ ਭਿੱਜੀ ਸ਼ਖ਼ਸੀਅਤ ਦੇ ਮਾਲਕ ਸਨ ਭਾਈ ਗੁਰਇਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਯੂਐਸਏ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਅਤੇ ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ ਨਾਲ ਭਾਈ ਗੁਰਇਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ (ਯੂਐਸਏ) ਦੀ ਅਚਾਨਕ ਹੋਈ ਮੌਤ ਤੇ ਦੁੱਖ ਸਾਂਝਾ ਕਰਦਿਆਂ ਕੀਤਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮਹੰਤ ਹਰਵਿੰਦਰ ਸਿੰਘ ਖਨੌੜਾ,ਉੱਘੇ ਸਮਾਜ ਸੇਵਕ ਮਾਤਾ ਜਸਵਿੰਦਰ ਕੌਰ ਗਿੱਲ,ਆਪ ਆਗੂ ਤੇ ਸੰਮਤੀ ਮੈਂਬਰ ਸੁਖਵਿੰਦਰ ਕੌਰ ਸ਼ੇਰਪੁਰ, ਮਹੰਤ ਸੁਰਿੰਦਰਪਾਲ ਸਿੰਘ ਹਰੀਕੇ ਕਲਾਂ, ਮਹੰਤ ਕੇਵਲ ਕ੍ਰਿਸ਼ਨ ਹੰਡਿਆਇਆ, ਬਲਦੇਵ ਸਿੰਘ ਫਰਵਾਹੀ, ਬੂਟਾ ਸਿੰਘ ਗੁੰਮਟੀ ਨੇ ਸਮੁੱਚੇ ਗੰਡਾ ਸਿੰਘ ਵਾਲਾ ਦੇ ਪ੍ਰੀਵਾਰ ਨਾਲ ਦੁੱਖ ਵੰਡਾਇਆ। ਇਸੇ ਤਰ੍ਹਾਂ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਜਥੇਦਾਰ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ, ਰਣਜੀਤ ਸਿੰਘ ਰੰਧਾਵਾ ਇੰਚਾਰਜ ਧੂਰੀ,ਬਨੀ ਖਹਿਰਾ, ਜਸਮੇਲ ਸਿੰਘ ਡੇਅਰੀਵਾਲਾ, ਕਮਲਜੀਤ ਸਿੰਘ ਚੱਕ,ਰਾਜ ਸਿੰਘ ਖੇੜੀ ਸਾਬਕਾ ਵਿਧਾਇਕ, ਜਥੇਦਾਰ ਗੁਰਬਚਨ ਸਿੰਘ ਘਨੌਰ,ਜਗਦੇਵ ਸਿੰਘ ਬਦੇਸ਼ਾ, ਨੰਬਰਦਾਰ ਅਜੀਤਪਾਲ ਸਿੰਘ ਪੰਜਗਰਾਈਆਂ, ਜਸਵਿੰਦਰ ਸਿੰਘ ਦੀਦਾਰਗੜ,ਮਨੇਜਰ ਸੁਰਜੀਤ ਸਿੰਘ ਠੀਕਰੀਵਾਲਾ,ਜਥੇਦਾਰ ਲਾਭ ਸਿੰਘ ਗੰਡੇਵਾਲ, ਗੁਰਮੇਲ ਸਿੰਘ ਚੀਮਾ, ਮਨਿੰਦਰ ਸਿੰਘ ਗੰਡੇਵਾਲ ਕੈਨੇਡਾ, ਸਾਬਕਾ ਸਰਪੰਚ ਹਾਕਮ ਸਿੰਘ ਗੰਡੇਵਾਲ, ਜਗੀਰ ਸਿੰਘ, ਕਿਸਾਨ ਆਗੂ ਬੂਟਾ ਸਿੰਘ, ਠੇਕੇਦਾਰ ਬਲਦੇਵ ਸਿੰਘ ਟਿੱਬਾ, ਚਮਕੌਰ ਸਿੰਘ ਭੋਲਾ ਟਿੱਬਾ, ਜਗਦੇਵ ਸਿੰਘ ਜੱਗਾ ਟਿੱਬਾ, ਪਿਆਰਾ ਸਿੰਘ, ਅਵਤਾਰ ਸਿੰਘ, ਮੱਘਰ ਸਿੰਘ, ਕੁਲਵੰਤ ਸਿੰਘ ਬਲਾਕ ਸੰਮਤੀ ਮੈਂਬਰ,ਗੁਰਵਿੰਦਰ ਸਿੰਘ ਗੁਰੀ ਗੰਡੇਵਾਲ,ਬਹਾਦਰ ਸਿੰਘ ਘਨੌਰੀ ਦਾ ਐਕਟ, ਗੁਰਜੀਤ ਸਿੰਘ ਈਸਾਪੁਰ, ਕੁਲਦੀਪ ਸਿੰਘ ਗੋਰਾ,ਭੰਤ ਸਿੰਘ, ਹਰਪਾਲ ਸਿੰਘ ਪੋਪੀ ਫੋਜ਼ੀ, ਕਿਸਾਨ ਆਗੂ ਕਰਮਜੀਤ ਸਿੰਘ ਗੰਡੇਵਾਲ, ਡਾਕਟਰ ਲਖਵਿੰਦਰ ਸਿੰਘ ਟਿੱਬਾ, ਸੁਖਚੈਨ ਸਿੰਘ ਕਲੇਰਾਂ ਸਾਬਕਾ ਐਸਡੀਓ, ਜਰਨੈਲ ਸਿੰਘ ਕੱਟੂ ਵਾਲੇ, ਹਾਕਮ ਸਿੰਘ ਪੰਚ, ਮਨਦੀਪ ਸਿੰਘ, ਗੁਰਜੰਟ ਸਿੰਘ ਸੰਧੂ ਪ੍ਰਧਾਨ ਗੰਡੇਵਾਲ, ਸੰਤ ਬਾਬਾ ਜਗਜੀਤ ਸਿੰਘ ਕਲੇਰਾਂ,ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ, ਸੁਖਵਿੰਦਰ ਸਿੰਘ ਬੋਬੀ ਰੂੜਗੜ, ਸੁਖਦੀਪ ਸ਼ਰਮਾ,ਮੇਲ਼ ਮਾਹਮਦਪੁਰ, ਰਾਜਿੰਦਰ ਸੰਧੂ, ਹੰਸਾਂ ਸਿੰਘ ਗੰਡੇਵਾਲ , ਗੁਰਜੀਤ ਸਿੰਘ ਚਾਗਲੀ ਸਾਬਕਾ ਸਰਪੰਚ, ਸਰਪੰਚ ਗੁਰਮੀਤ ਸਿੰਘ ਮਾਹਮਦਪੁਰ, ਜਥੇਦਾਰ ਨਿਰਭੈ ਸਿੰਘ ਮਾਹਮਦਪੁਰ, ਸੁਖਵਿੰਦਰ ਸਿੰਘ ਮਾਹਮਦਪੁਰ,ਮਹਿਕਮ ਸਿੰਘ ਦੀਦਾਰਗੜ, ਜਸਦੇਵ ਸਿੰਘ ਕਾਲਾਬੂਲਾ, ਦਵਿੰਦਰ ਸਿੰਘ ਕਾਲਾਬੂਲਾ, ਅਜ਼ੈਬ ਸਿੰਘ ਸਮਰਾ, ਗੁਰਦੀਪ ਸਿੰਘ ਖੀਪਲ, ਗੁਰਦੀਪ ਸਿੰਘ ਅਲੀਪੁਰ ਖ਼ਾਲਸਾ ਸਾਬਕਾ ਸਰਪੰਚ, ਮਨਪ੍ਰੀਤ ਸਿੰਘ ਬਦੇਸ਼ਾ ਸਾਬਕਾ ਸਰਪੰਚ, ਪਿਆਰਾ ਸਿੰਘ ਬਦੇਸ਼ਾ ਆਦਿ ਆਗੂ ਮੌਜੂਦ ਸਨ।