02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਹਲਕਾ ਅਮਰਗੜ੍ਹ ਦੀ ਸੀਨੀਅਰ ਲੀਡਰਸ਼ਿਪ ਵਲੋਂ ਪੰਥਕ ਅਕਾਲੀ ਕਾਨਫਰੰਸ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 30-07-2026
ਕੁੱਪ ਕਲਾਂ, 29 ਜੁਲਾਈ (ਸੁਖਜਿੰਦਰ ਸਿੰਘ ਝੱਲ)- ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅੰਦਰ ਪੰਥਕ ਅਕਾਲੀ ਲਹਿਰ ਵੱਲੋਂ ਅਗਲੇ ਦਿਨਾਂ ਨੂੰ ਕੀਤੀ ਜਾਣ ਵਾਲੀ ਵਿਸ਼ਾਲ ਪੰਥਕ ਕਾਨਫਰੰਸ ਸਬੰਧੀ ਹਲਕਾ ਅਮਰਗੜ੍ਹ ਤੇ ਮਲੇਰਕੋਟਲਾ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਥਕ ਅਕਾਲੀ ਲਹਿਰ ਹਲਕਾ ਪਾਇਲ ਦੇ ਇੰਚਾਰਜ ਤੇ ਸਹਿਕਾਰੀ ਮੰਡੀਕਰਨ ਬੋਰਡ ਮਲੇਰਕੋਟਲਾ ਦੇ ਚੇਅਰਮੈਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਤੇ ਗਿਆਨੀ ਅਮਰ ਸਿੰਘ ਦਸ਼ਮੇਸ਼ ਕੰਬਾਈਨ ਨੇ ਆਖਿਆ ਕਿ ਨੌਜਵਾਨ ਵਰਗ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨ ਲਈ ਇੱਕ ਵਿਸਾਲ ਲਾਮਬੰਦੀ ਦੇ ਤਹਿਤ ਹਲਕੇ ਦੇ ਹਰ ਪਿੰਡ ਅੰਦਰ ਜਾ ਮੀਟਿੰਗਾਂ ਦਾ ਸਿਲਸਿਲਾ ਅਰੰਭ ਕੀਤਾ ਗਿਆ ਹੈ, ਜਿਸ ਦੇ ਚਲਦਿਆਂ ਅਗਲੇ ਦਿਨਾਂ ਨੂੰ ਹਲਕਾ ਅਮਰਗੜ੍ਹ ਦੇ ਅੰਦਰ ਇੱਕ ਵਿਸਾਲ ਪੰਥਕ ਕਾਨਫਰੰਸ ਕੀਤੀ ਜਾਵੇਗੀ, ਜਿਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸ਼ਿਰਕਤ ਕਰਨਗੇ । ਜਥੇਦਾਰ ਸਰੌਦ ਨੇ ਆਖਿਆ ਕਿ ਹਲਕੇ ਦੇ ਹਰ ਪਿੰਡ ਦੇ ਵਿੱਚੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਚੋਣਵੇਂ ਨੌਜਵਾਨ ਆਗੂਆਂ ਦੀਆਂ ਕਮੇਟੀਆਂ ਬਣਾ ਕੇ ਅਗਲੀ ਰੂਪ-ਰੇਖਾ ਉਲੀਕਣ ਦੇ ਲਈ ਕਵਾਇਦ ਸ਼ੁਰੂ ਕਰ ਦਿੱਤੀ ਹੈ । ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੀ ਆਮਦ ਤੇ ਹਲਕਾ ਅਮਰਗੜ੍ਹ ਦੇ ਪਿੰਡਾਂ ਨੂੰ ਜੋਨ ਦੇ ਹਿਸਾਬ ਨਾਲ ਵੰਡ ਕੇ ਪੂਰੀ ਵਿਉਂਤਬੰਦੀ ਦੇ ਤਹਿਤ ਵੱਖ ਵੱਖ ਆਗੂਆਂ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਕਿ ਧਾਰਮਿਕ ਖੇਤਰ ਦੇ ਅੰਦਰ ਪਾਰਟੀਬਾਜ਼ੀ ਤੋਂ ਪਰੇ ਹੋ ਕੇ ਕੰਮ ਕੀਤਾ ਜਾਵੇ । ਅਗਲੇ ਸਮੇਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਇਸ ਮੁਹਿਮ ਨੂੰ ਹੋਰ ਅੱਗੇ ਵਧਾਉਂਦਿਆਂ ਹੋਇਆਂ ਵੱਡੇ ਪੱਧਰ ‘ਤੇ ਵਿਸ਼ਾਲ ਲਾਮਬੰਦੀ ਸ਼ੁਰੂ ਕੀਤੀ ਜਾਵੇਗੀ । ਪੰਥਕ ਅਕਾਲੀ ਲਹਿਰ ਦੇ ਨਾਲ ਨੌਜਵਾਨ ਵਰਗ ਵੱਲੋਂ ਕਾਫ਼ਲਿਆਂ ਦੇ ਰੂਪ ਵਿੱਚ ਜੁੜਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਆਗੂ ਤੇ ਵਰਕਰ ਸ਼ਾਮਿਲ ਹਨ । ਇਸ ਮੌਕੇ ਗਿਆਨੀ ਅਮਰ ਸਿੰਘ ਦਸਮੇਸ਼ ਕੰਬਾਈਨ, ਜਥੇਦਾਰ ਜਗਵੰਤ ਸਿੰਘ ਜੱਗੀ ਅਹਿਮਦਗੜ, ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ, ਚੇਅਰਮੈਨ ਪ੍ਰਦੁੱਮਣ ਸਿੰਘ ਦਲੇਲਗੜ, ਪੰਥਕ ਢਾਡੀ ਬਲਿਹਾਰ ਸਿੰਘ ਢੀਡਸਾ,ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਸਰਪੰਚ ਗੁਰਮੁੱਖ ਸਿੰਘ ਖਾਨਪੁਰ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਪ੍ਰਧਾਨ ਦਲਬਾਰਾ ਸਿੰਘ ਚਹਿਲ, ਜਥੇਦਾਰ ਅਮਰੀਕ ਸਿੰਘ ਨਾਰੀਕੇ, ਸਾਬਕਾ ਸਰਪੰਚ ਨਿਸ਼ਾਨ ਸਿੰਘ ਕਲਿਆਣ, ਜਥੇਦਾਰ ਕਰਮਜੀਤ ਸਿੰਘ ਬਾਲੇਵਾਲ, ਚੇਅਰਮੈਨ ਡਾਕਟਰ ਪਰਮਜੀਤ ਸਿੰਘ ਗੁਆਰਾ, ਸਰਪੰਚ ਚਮਕੌਰ ਸਿੰਘ ਭੈਣੀ ਖੁਰਦ, ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਕੁੱਪ ਕਲਾਂ, ਵਿੱਕੀ ਬੜਿੰਗ ਨਾਰੀਕੇ, ਸਰਪੰਚ ਸਤਵਿੰਦਰ ਸਿੰਘ ਖੜਕੇਵਾਲ, ਡਾਇਰੈਕਟਰ ਜਥੇਦਾਰ ਸੇਰ ਸਿੰਘ ਭੋਗੀਵਾਲ, ਡਾ. ਜੀਵਨ ਸਿੰਘ ਚੂੰਘਾ ਸਣੇ ਕਈ ਸੀਨੀਅਰ ਆਗੂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਕਾਲਾ ਸੈਣ ਸਮਾਜ ਵੈੱਲਫੇਅਰ ਬੋਰਡ ਹਲਕਾ ਅਮਰਗੜ੍ਹ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਮਾਸਟਰ ਸ਼ੇਰਪੁਰ, ਮਹੰਤ ਖਨੌੜਾ, ਮਾਤਾ ਗਿੱਲ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸੰਤ ਗੰਡਾ ਸਿੰਘ ਵਾਲਾ ਪਰਿਵਾਰ ਨਾਲ ਦੁੱਖ ਵ...
Ad Position 24
No active advertisement