ਤੈਰਾਕੀ ’ਚ ਦਿੱਲੀ ਪਬਲਿਕ ਸਕੂਲ ਦੇ ਤੈਰਾਕਾਂ ਨੇ ਮਾਰੀਆਂ ਮੱਲਾਂ
ਸੰਗਰੂਰ, 5 ਅਗਸਤ (ਅਮਨਦੀਪ ਸਿੰਘ ਬਿੱਟਾ) - ਦਿੱਲੀ ਪਬਲਿਕ ਸਕੂਲ, ਸੰਗਰੂਰ ਵਿਖੇ 4 ਅਤੇ 5 ਅਗਸਤ ਨੂੰ ਸਕੂਲ ਦੇ ਅਤਿ-ਆਧੁਨਿਕ ਇਨਡੋਰ ਸਵੀਮਿੰਗ ਪੂਲ ਵਿੱਚ 70ਵੀਆਂ ਜ਼ੋਨ ਸਕੂਲ ਤੈਰਾਕੀ ਮੁਕਾਬਲਿਆਂ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਵਿੱਚ ਸੰਗਰੂਰ ਦੇ 10 ਸਕੂਲਾਂ ਨੇ ਪਾਰਟੀਸਪੇਟ ਕੀਤਾ ਮੁਕਾਬਲਿਆਂ ਵਿੱਚ ਦਿੱਲੀ ਪਬਲਿਕ ਸਕੂਲ, ਸੰਗਰੂਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਆਪਣੇ ਨਾਮ ਕੀਤੇ।
ਸੰਗਰੂਰ, 5 ਅਗਸਤ (ਅਮਨਦੀਪ ਸਿੰਘ ਬਿੱਟਾ) - ਦਿੱਲੀ ਪਬਲਿਕ ਸਕੂਲ, ਸੰਗਰੂਰ ਵਿਖੇ 4 ਅਤੇ 5 ਅਗਸਤ ਨੂੰ ਸਕੂਲ ਦੇ ਅਤਿ-ਆਧੁਨਿਕ ਇਨਡੋਰ ਸਵੀਮਿੰਗ ਪੂਲ ਵਿੱਚ 70ਵੀਆਂ ਜ਼ੋਨ ਸਕੂਲ ਤੈਰਾਕੀ ਮੁਕਾਬਲਿਆਂ ਦਾ ਸਫ਼ਲ ਆਯੋਜਨ ਕੀਤਾ ਗਿਆ। ਇਸ ਵਿੱਚ ਸੰਗਰੂਰ ਦੇ 10 ਸਕੂਲਾਂ ਨੇ ਪਾਰਟੀਸਪੇਟ ਕੀਤਾ ਮੁਕਾਬਲਿਆਂ ਵਿੱਚ ਦਿੱਲੀ ਪਬਲਿਕ ਸਕੂਲ, ਸੰਗਰੂਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਆਪਣੇ ਨਾਮ ਕੀਤੇ। ਅਕੁਲ ਗੋਇਲ ਨੇ 50, 100 ਅਤੇ 200 ਮੀਟਰ ਬੈਕਸਟ੍ਰੋਕ, ਧਨਿਨ ਸਿੰਗਲਾ ਨੇ 50, 100 ਅਤੇ 200 ਮੀਟਰ ਬ੍ਰੈਸਟਸਟ੍ਰੋਕ, ਸਾਹਿਬਦੀਪ ਸਿੰਘ ਨੇ 50 ਮੀਟਰ ਫ੍ਰੀਸਟਾਈਲ, 5 0 ਮੀਟਰ ਬ੍ਰੈਸਟਸਟ੍ਰੋਕ ਅਤੇ 200 ਮੀਟਰ ਫ੍ਰੀਸਟਾਈਲ, ਜਦਕਿ ਧਰੁਵ ਆਨੰਦ ਨੇ 200 ਅਤੇ 400 ਮੀਟਰ ਫ੍ਰੀਸਟਾਈਲ ਵਿੱਚ ਸੋਨ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਹੋਰ ਜੇਤੂਆਂ ਵਿੱਚ ਸਹਿਜਵੀਰ ਸਿੰਘ ਨੇ ਦੋ ਚਾਂਦੀ ਅਤੇ ਇੱਕ ਕਾਂਸੀ, ਪਕਸ਼ ਇੰਦਰ ਸਿੰਘ ਨੇ ਇੱਕ ਚਾਂਦੀ, ਜਦਕਿ ਸਮਰ ਅਤੇ ਜਸਨੂਰ ਸਿੰਘ ਨੇ ਇੱਕ-ਇੱਕ ਕਾਂਸੀ ਦਾ ਤਗਮਾ ਜਿੱਤਿਆ। ਅਕੁਲ ਗੋਇਲ, ਸਾਹਿਬਦੀਪ ਸਿੰਘ, ਧਨਿਨ ਸਿੰਗਲਾ, ਧਰੁਵ ਆਨੰਦ, ਪਕਸ਼ ਇੰਦਰ ਸਿੰਘ ਅਤੇ ਸਹਿਜਵੀਰ ਸਿੰਘ ਦੀ ਚੋਣ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲਿਆਂ ਲਈ ਹੋਈ ਹੈ। ਲੜਕੀਆਂ ਦੇ ਵਰਗ ਵਿੱਚ ਗੁਰਲੀਨ ਕੌਰ ਨੇ 50 ਅਤੇ 100 ਮੀਟਰ ਬੈਕਸਟ੍ਰੋਕ ਵਿੱਚ ਸੋਨ ਅਤੇ 200 ਮੀਟਰ ਫ੍ਰੀਸਟਾਈਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਪ੍ਰਤਿਭਾ ਖੁਰਾਨਾ ਨੇ 200, 400 ਅਤੇ 800 ਮੀਟਰ ਫ੍ਰੀਸਟਾਈਲ ਵਿੱਚ ਸੋਨੇ ਦੇ ਤਗਮੇ ਹਾਸਲ ਕੀਤੇ। ਤਨਵੀਰ ਕੌਰ ਨੇ 50, 100 ਅਤੇ 200 ਮੀਟਰ ਬੈਕਸਟ੍ਰੋਕ ਵਿੱਚ ਸੋਨੇ ਦੇ ਤਗਮੇ ਜਿੱਤੇ, ਜਦਕਿ ਨਾਇਸ਼ਾ ਗੋਇਲ ਨੇ 50 ਅਤੇ 100 ਮੀਟਰ ਫ੍ਰੀਸਟਾਈਲ ਵਿੱਚ ਚਾਂਦੀ ਦੇ ਤਗਮੇ ਆਪਣੇ ਨਾਮ ਕੀਤੇ। ਇਨ੍ਹਾਂ ਸਾਰੀਆਂ ਵਿਦਿਆਰਥਣਾਂ ਦੀ ਵੀ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲਿਆਂ ਲਈ ਚੋਣ ਹੋਈ ਹੈ। ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਅਰੁਣਾ ਜੈਸਵਾਲ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਫਲਤਾ ਦਾ ਸਿਹਰਾ ਸਕੂਲ ਦੇ ਤੈਰਾਕੀ ਕੋਚ ਆਨੰਦ ਚੌਹਾਨ ਦੀ ਮਿਹਨਤ ਅਤੇ ਸਿਖਲਾਈ ਨੂੰ ਦਿੱਤਾ ਹੈ।