06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਆਯੁਰਵੈਦਿਕ ਸੇਵਾ ਸੰਘ ਵਲੋਂ ਮਾਹਿਰ ਡਾ. ਸਿੰਗਲਾ ਅਤੇ ਡਾ. ਗੁਪਤਾ ਸਨਮਾਨਿਤ

ਚੀਮਾ ਮੰਡੀ, 6 ਅਗਸਤ (ਗੁਰਜੀਤ ਸਿੰਘ ਚਹਿਲ) - ਪੰਜਾਬ ਸਟੇਟ ਆਯੂਰਵੈਦ ਸੇਵਾ ਸੰਘ (ਹੈੱਡ ਆਫਿਸ ਚੀਮਾ) ਵਲੋਂ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਲੋਕ ਭਲਾਈ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੌਕੇ ਸਿੰਗਲਾ ਮਲਟੀਸਪੈਸ਼ਲਿਟੀ ਹਸਪਤਾਲ ਸੁਨਾਮ ਤੋਂ ਪ੍ਰਸਿੱਧ ਡਾ.

Ad Position 21
No active advertisement
ਸ੍ਰੀ ਦੁਰਗਾ ਮੰਦਰ ਮੂਨਕ ਤੋਂ ਡਾਕ ਕਾਂਵੜ ਸੰਘ ਵਲੋਂ ਕਾਂਵੜ ਯਾਤਰਾ ਲਈ ਕਾਵੜੀਆਂ ਦਾ ਜੱਥਾ ਹਰਿਦੁਆਰ ਲਈ ਰਵਾਨਾ ਹੁੰਦਾ ਹੋਇਆ। ਤਸਵੀਰ - ਪ੍ਰਵੀਨ ਮਦਾਨ ਖਨੌਰੀ ਨੇੜਲੇ ਪਿੰਡ ਭੁੱਲਣ ਵਿਖੇ ਭਾਜਪਾ ਆਗੂਆਂ ਨੂੰ ਸਨਮਾਨਿਤ ਕਰਦੇ ਹੋਏ ਪਿੰਡ ਦੇ ਪਤਵੰਤੇ। ਤਸਵੀਰ: ਬਲਵਿੰਦਰ ਸਿੰਘ ਥਿੰਦ ਅਵਤਾਰ ਸਿੰਘ ਝਨੇੜੀ ਨੂੰ ਚੇਅਰਮੈਨ ਦਲਿਤ ਵਿਕਾਸ ਬੋਰਡ ਸੰਗਰੂਰ ਦੀ ਨਿਯੁਕਤੀ ਤੇ ਪੰਜਾਬ ਨੰਬਰਦਾਰ ਯੂਨੀਅਨ ਗੁਰਦੁਆਰਾ ਅਕਾਲ ਸਾਹਿਬ ਨਿਹੰਗਾਂ ਦੀ ਸਾਉਣੀ ਬਰਨਾਲਾ ਕੈਂਚੀਆ ਸੰਗਰੂਰ ਵਿਖੇ ਸਨਮਾਨਿਤ ਕਰਨ ਦਾ ਦ੍ਰਿਸ਼। ਵੇਰਵਾ : ਚੌਧਰੀ ਨੰਦ ਲਾਲ ਗਾਂਧੀ ਤਸਵੀਰ : ਮੁਕੇਸ਼ ਕੁਮਾਰ 07-08-2026
ਚੀਮਾ ਮੰਡੀ, 6 ਅਗਸਤ (ਗੁਰਜੀਤ ਸਿੰਘ ਚਹਿਲ) - ਪੰਜਾਬ ਸਟੇਟ ਆਯੂਰਵੈਦ ਸੇਵਾ ਸੰਘ (ਹੈੱਡ ਆਫਿਸ ਚੀਮਾ) ਵਲੋਂ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਲੋਕ ਭਲਾਈ ਨਾਲ ਜੁੜੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੌਕੇ ਸਿੰਗਲਾ ਮਲਟੀਸਪੈਸ਼ਲਿਟੀ ਹਸਪਤਾਲ ਸੁਨਾਮ ਤੋਂ ਪ੍ਰਸਿੱਧ ਡਾ. ਰਾਜੀਵ ਸਿੰਗਲਾ, ਅਪਰੇਸ਼ਨ ਰੋਗਾਂ ਦੇ ਮਾਹਿਰ ਡਾ. ਰੇਣੂ ਸਿੰਗਲਾ, ਜ਼ਨਾਨਾ ਰੋਗਾਂ ਦੇ ਮਾਹਿਰ ਡਾ. ਅਤੁਲ ਗੁਪਤਾ ਅਤੇ ਡਾ. ਪ੍ਰਗਿਆ ਗੁਪਤਾ ਨੇ ਇਸ ਮੀਟਿੰਗ ‘ਚ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ, ਜਿੰਨਾ ਦਾ ਉਕਤ ਸੰਘ ਦੇ ਅਹੁਦੇਦਾਰਾਂ ਅਤੇ ਮੈਬਰਾਂ ਵਲੋਂ ਭਰਵਾ ਸਵਾਗਤ ਕੀਤਾ ਗਿਆ । ਇਸ ਮੀਟਿੰਗ ਦੌਰਾਨ ਮੈਡੀਕਲ ਖੇਤਰ ‘ਚ ਉਕਤ ਡਾਕਟਰਾ ਵਲੋਂ ਪਾਏ ਜਾ ਰਹੇ ਵਿਸ਼ੇਸ਼ ਯੋਗਦਾਨ ਦੀ ਸ਼ਲਾਘਾ ਕਰਦਿਆਂ ਪੰਜਾਬ ਸਟੇਟ ਆਯੂਰਵੈਦ ਸੇਵਾ ਸੰਘ ਦੇ ਪ੍ਰਧਾਨ ਡਾ. ਪਿਆਰਾ ਸਿੰਘ ਗੋਬਿੰਦਗੜ੍ਹ, ਚੇਅਰਮੈਨ ਡਾ. ਭੀਮ ਸੈਨ ਕਾਸਲ ਚੀਮਾ, ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਧਾਲੀਵਾਲ ਗੰਢੂਆਂ, ਮੁੱਖ ਸਲਾਹਕਾਰ ਡਾ. ਪ੍ਰਿਤਪਾਲ ਸਿੰਘ ਅਤੇ ਜਨਰਲ ਸਕੱਤਰ ਡਾ. ਮੰਗਤ ਰਾਏ ਉਗਰਾਹਾ ਵੱਲੋਂ ਉਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਚੇਅਰਮੈਨ ਡਾ. ਭੀਮ ਸੈਨ ਕਾਸਲ ਅਤੇ ਪ੍ਰਧਾਨ ਡਾ. ਪਿਆਰਾ ਸਿੰਘ ਨੇ ਕਿਹਾ ਕਿ ਸਮਾਜ ਨੂੰ ਉੱਚ ਪੱਧਰੀ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਵਾਲੇ ਡਾਕਟਰਾਂ ਦਾ ਸਨਮਾਨ ਕਰਨਾ ਹਰ ਸੰਸਥਾ ਦਾ ਫਰਜ਼ ਹੈ। ਉਨ੍ਹਾਂ ਨੇ ਭਵਿੱਖ ‘ਚ ਵੀ ਸਿਹਤ ਜਾਗਰੂਕਤਾ ਅਤੇ ਲੋਕ ਭਲਾਈ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ । ਇਸ ਮੌਕੇ ਉਕਤ ਸਭਾ ਦੇ ਹੋਰ ਅਹੁਦੇਦਾਰ ਅਤੇ ਮੈਬਰ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਪਾਸ਼ -ਹੰਸਰਾਜ ਯਾਦਗਾਰੀ ਕੰਪਲੈਕਸ ਦਾ ਜਿੰਦਰਾ ਤੋੜੇ ਜਾਣ ਦੀ ਨਿਖੇਧੀ ਅਗਲੀ ਖ਼ਬਰ ਕੌਮੀ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਉੱਪ ਚੇਅਰਮੈਨ ਹਰਦੀਪ ਸਿੰਘ ਗਿੱਲ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
Ad Position 24
No active advertisement