06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪਾਸ਼ -ਹੰਸਰਾਜ ਯਾਦਗਾਰੀ ਕੰਪਲੈਕਸ ਦਾ ਜਿੰਦਰਾ ਤੋੜੇ ਜਾਣ ਦੀ ਨਿਖੇਧੀ

ਲੌਂਗੋਵਾਲ, 6 ਅਗਸਤ (ਵਿਨੋਦ, ਖੰਨਾ) - ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਉਸਦੇ ਸਾਥੀ ਹੰਸਰਾਜ ਦੀ ਯਾਦ ਵਿੱਚ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ ਉਸਾਰੇ ਗਏ ਯਾਦਗਾਰੀ ਕੰਪਲੈਕਸ ਦੇ ਮੁੱਖ ਦੁਆਰ ਦਾ ਜਿੰਦਰਾ ਤੋੜਨ ਦੀ ਜਨਤਕ ਜ਼ਮਹੂਰੀ ਜਥੇਬੰਦੀਆਂ ਨੇ ਨਿਖੇਧੀ ਕੀਤੀ ਹੈ। ਤਰਕਸ਼ੀਲ਼ ਸੁਸਾਇਟੀ ਪੰਜ਼ਾਬ ਅਤੇ ਦੇਸ਼ ਭਗਤ ਯਾਦਗਾਰ ਦੇ ਆਗੂਆਂ ਬਲਬੀਰ ਚੰਦ ਲੌਂਗੋਵਾਲ, ਜੁਝਾਰ ਸਿੰਘ ਲੋਂਗੋਵਾਲ, ਲਖਵੀਰ ਸਿੰਘ ਲੋਂਗੋਵਾਲ, ਰਣਜੀਤ ਸਿੰਘ, ਅਨਿਲ ਸ਼ਰਮਾ, ਸੰਦੀਪ ਸਿੰਘ, ਬੀਰਬਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਪਿੰਡ ਅੰਦਰ ਬਣੀ ਯਾਦਗਾਰ ਦੀ ਬੇਹੁਰਮਤੀ ਕਰਨ ਅਤੇ ਕਬਜ਼ਾ ਕਰਨ ਤੇ ਉੱਤਰ ਆਇਆ ਹੈ।

Ad Position 21
No active advertisement
ਅਜੀਤ ਡੈਸਕ 07-08-2026
ਲੌਂਗੋਵਾਲ, 6 ਅਗਸਤ (ਵਿਨੋਦ, ਖੰਨਾ) - ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਉਸਦੇ ਸਾਥੀ ਹੰਸਰਾਜ ਦੀ ਯਾਦ ਵਿੱਚ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ ਉਸਾਰੇ ਗਏ ਯਾਦਗਾਰੀ ਕੰਪਲੈਕਸ ਦੇ ਮੁੱਖ ਦੁਆਰ ਦਾ ਜਿੰਦਰਾ ਤੋੜਨ ਦੀ ਜਨਤਕ ਜ਼ਮਹੂਰੀ ਜਥੇਬੰਦੀਆਂ ਨੇ ਨਿਖੇਧੀ ਕੀਤੀ ਹੈ। ਤਰਕਸ਼ੀਲ਼ ਸੁਸਾਇਟੀ ਪੰਜ਼ਾਬ ਅਤੇ ਦੇਸ਼ ਭਗਤ ਯਾਦਗਾਰ ਦੇ ਆਗੂਆਂ ਬਲਬੀਰ ਚੰਦ ਲੌਂਗੋਵਾਲ, ਜੁਝਾਰ ਸਿੰਘ ਲੋਂਗੋਵਾਲ, ਲਖਵੀਰ ਸਿੰਘ ਲੋਂਗੋਵਾਲ, ਰਣਜੀਤ ਸਿੰਘ, ਅਨਿਲ ਸ਼ਰਮਾ, ਸੰਦੀਪ ਸਿੰਘ, ਬੀਰਬਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਪਿੰਡ ਅੰਦਰ ਬਣੀ ਯਾਦਗਾਰ ਦੀ ਬੇਹੁਰਮਤੀ ਕਰਨ ਅਤੇ ਕਬਜ਼ਾ ਕਰਨ ਤੇ ਉੱਤਰ ਆਇਆ ਹੈ। ਬੀਤੇ ਕੱਲ੍ਹ ਸਰਪੰਚ ਪਰਦੀਪ ਸਿੰਘ ਨੇ ਕੰਪਲੈਕਸ ਦੇ ਜਿੰਦਰੇ ਤੋੜ ਕੇ ਅੰਦਰ ਝੂਲੇ ਲਾਕੇ ਅਤੇ ਪੀਂਘਾਂ ਝੂਟਣ ਲਈ ਪਾਈਪਾਂ ਗੱਡ ਕੇ ਨਾ ਸਿਰਫ ਯਾਦਗਾਰ ਦੀ ਬੇਹੁਰਮਤੀ ਕੀਤੀ ਬਲਕਿ ਅੰਤਰਰਾਸ਼ਟਰੀ ਲੋਕ ਕਵੀ ਅਤੇ ਇਨਕਲਾਬੀ ਵਿਰਾਸਤ ਨੂੰ ਵੀ ਲਲਕਾਰਨ ਦੀ ਜੁਰਅੱਤ ਕੀਤੀ ਹੈ। ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸ਼ਹਿ ਪ੍ਰਾਪਤ ਪਿੰਡ ਦੇ ਸਰਪੰਚ ਅਤੇ ਉਸਦੇ ਹਮਾਇਤੀਆਂ ‘ਤੇ ਸਖ਼ਤ ਕਾਰਵਾਈ ਦੀ ਮੰਗ ਨੂੰ ਲੈਕੇ ਸੰਘਰਸ਼ ਵਿੱਢਣ ਲਈ ਜਨਤਕ ਜ਼ਮਹੂਰੀ ਜਥੇਬੰਦੀਆਂ ਵਲੋਂ 9 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੁੱਜਣ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਬੇਸਹਾਰਾ ਪਸ਼ੂਆਂ ਅਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਸੰਬੰਧੀ ਸ਼ਹਿਰ ਵਾਸੀਆਂ ਨੇ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ ਸਿਵਲ... ਅਗਲੀ ਖ਼ਬਰ ਆਯੁਰਵੈਦਿਕ ਸੇਵਾ ਸੰਘ ਵਲੋਂ ਮਾਹਿਰ ਡਾ. ਸਿੰਗਲਾ ਅਤੇ ਡਾ. ਗੁਪਤਾ ਸਨਮਾਨਿਤ
Ad Position 24
No active advertisement