ਮਸਤੂਆਣਾ ਸਾਹਿਬ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖੇ ਨੂੰ ਬੀਤੇ 4 ਸਾਲ, ਪਰ ਨਹੀਂ ਲੱਗੀ ਇਕ ਵੀ ਇੱਟ- ਰਣਦੀਪ ਦਿਓਲ
ਭਾਜਪਾ ਆਗੂਆਂ ਨੇ ਨੀਂਹ ਪੱਥਰ ਨੂੰ ਹੱਥ ਜੋੜਦਿਆਂ ਕੀਤੀ ਧੂਫ ਬੱਤੀ
ਸੰਗਰੂਰ, 6 ਅਗਸਤ (ਦਮਨਜੀਤ ਸਿੰਘ)- ਸੰਗਰੂਰ ਲਾਗਲੇ ਮਸਤੂਆਣਾ ਸਾਹਿਬ ਵਿਖੇ ‘ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼’ ਦਾ ਨੀਂਹ ਪੱਥਰ ਰੱਖੇ ਨੂੰ ਪੂਰੇ ਚਾਰ ਸਾਲ ਬੀਤ ਚੁੱਕੇ ਹਨ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕਰ ਕੇ ਲਾਇਆ ਗਿਆ ਇਹ ਨੀਂਹ ਪੱਥਰ ਅੱਜ ਮਹਿਜ਼ ਇੱਕ ਡਰਾਮੇਬਾਜ਼ੀ ਤੇ ਸਿਆਸੀ ਖੇਡ ਸਾਬਤ ਹੋਇਆ ਹੈ ਕਿਉਂਕਿ ਚਾਰ ਸਾਲਾਂ ਦੌਰਾਨ ਇੱਥੇ ਇੱਕ ਵੀ ਨਵੀਂ ਇੱਟ ਨਹੀਂ ਲਗਾਈ ਗਈ ਇਹਨਾਂ ਗੱਲਾਂ ਦਾ ਜ਼ਿਕਰ ਭਾਜਪਾ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਓਲ ਨੇ ਅੱਜ ਨੀਹ ਪੱਥਰ ਵਾਲੀ ਜਗ੍ਹਾ ‘ਤੇ ਧੂਫ ਬੱਤੀ ਕਰਦਿਆਂ ਕੀਤਾ ।
ਮ
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਮਸਤੂਆਣਾ ਸਾਹਿਬ ਵਿਖ਼ੇ ਰੱਖੇ ਗਏ ਮੈਡੀਕਲ ਕਾਲਜ ਦੇ ਨੀਂਹ ਪੱਥਰ ਨੂੰ ਹੱਥ ਜੋੜਦੇ ਹੋਏ ਭਾਜਪਾ ਆਗੂ ਰਣਦੀਪ ਦਿਓਲ ਤੇ ਹੋਰ l ਤਸਵੀਰ : ਮੁਕੇਸ਼ ਕੁਮਾਰ
ਸ਼ਹੀਦ ਭਾਈ ਦਿਆਲਾ ਜੀ ਸਕੂਲ ਲੌਂਗੋਵਾਲ ਵਿਖੇ ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ। ਤਸਵੀਰ - ਵਿਨੋਦ
07-08-2026
ਸੰਗਰੂਰ, 6 ਅਗਸਤ (ਦਮਨਜੀਤ ਸਿੰਘ)- ਸੰਗਰੂਰ ਲਾਗਲੇ ਮਸਤੂਆਣਾ ਸਾਹਿਬ ਵਿਖੇ ‘ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼’ ਦਾ ਨੀਂਹ ਪੱਥਰ ਰੱਖੇ ਨੂੰ ਪੂਰੇ ਚਾਰ ਸਾਲ ਬੀਤ ਚੁੱਕੇ ਹਨ। ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕਰ ਕੇ ਲਾਇਆ ਗਿਆ ਇਹ ਨੀਂਹ ਪੱਥਰ ਅੱਜ ਮਹਿਜ਼ ਇੱਕ ਡਰਾਮੇਬਾਜ਼ੀ ਤੇ ਸਿਆਸੀ ਖੇਡ ਸਾਬਤ ਹੋਇਆ ਹੈ ਕਿਉਂਕਿ ਚਾਰ ਸਾਲਾਂ ਦੌਰਾਨ ਇੱਥੇ ਇੱਕ ਵੀ ਨਵੀਂ ਇੱਟ ਨਹੀਂ ਲਗਾਈ ਗਈ ਇਹਨਾਂ ਗੱਲਾਂ ਦਾ ਜ਼ਿਕਰ ਭਾਜਪਾ ਦੇ ਸੀਨੀਅਰ ਆਗੂ ਰਣਦੀਪ ਸਿੰਘ ਦਿਓਲ ਨੇ ਅੱਜ ਨੀਹ ਪੱਥਰ ਵਾਲੀ ਜਗ੍ਹਾ ‘ਤੇ ਧੂਫ ਬੱਤੀ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਨੀਂਹ ਪੱਥਰ ਰੱਖਣ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪਿਛਲੀਆਂ ਸਰਕਾਰਾਂ ਦੇ ਨੀਂਹ ਪੱਥਰ ਜਾਨਵਰਾਂ ਦੇ ਖੁਰਕ ਕਰਨ ਦੇ ਕੰਮ ਆਉਂਦੇ ਸਨ ਅਤੇ ਦਾਅਵਾ ਕੀਤਾ ਸੀ ਕਿ ਮਾਰਚ 2023 ਤੱਕ ਇਹ ਮੈਡੀਕਲ ਕਾਲਜ ਤਿਆਰ ਹੋ ਜਾਵੇਗਾ ਤੇ 1 ਅਪ੍ਰੈਲ ਤੋਂ ਵਿਦਿਆਰਥੀ ਇੱਥੇ ਪੜ੍ਹਾਈ ਸ਼ੁਰੂ ਕਰ ਦੇਣਗੇ ਪ੍ਰੰਤੂ ਅੱਜ 6 ਅਗਸਤ 2026 ਤੱਕ ਹਕੀਕਤ ਸਭ ਦੇ ਸਾਹਮਣੇ ਹੈ। ਜਿਹੜੀ ਜ਼ਮੀਨ ਗੁਰਦੁਆਰਾ ਸਾਹਿਬ ਤੋਂ ਦਾਨ ਵਜੋਂ ਲਈ ਗਈ ਸੀ, ਉਸ ਦੀ ਰਜਿਸਟਰੀ ਵੀ ਵਾਪਸ ਗੁਰਦੁਆਰਾ ਸਾਹਿਬ ਦੇ ਨਾਮ ਹੋ ਚੁੱਕੀ ਹੈ। ਇਸ ਤੋਂ ਇਲਾਵਾ ਗੁਰਸਾਗਰ ਕਮੇਟੀ ਮਸਤੂਆਣਾ ਸਾਹਿਬ ਵੱਲੋਂ ਮੇਨ ਰੋਡ ਉੱਤੇ ਜ਼ਮੀਨ ਦੇਣ ਦੀ ਪੇਸ਼ਕਸ਼ ਦੇ ਬਾਵਜੂਦ ਸਰਕਾਰ ਨੇ ਇਸ ਪ੍ਰੋਜੈਕਟ ਵੱਲ ਕੋਈ ਧਿਆਨ ਨਹੀਂ ਦਿੱਤਾ। ਸਰਕਾਰ ਨੇ ਪੂਰੇ ਪੰਜਾਬ ਵਿੱਚ 16 ਨਵੇਂ ਮੈਡੀਕਲ ਕਾਲਜ ਬਣਾਉਣ ਦੇ ਹੋਰਡਿੰਗਜ਼ ਅਤੇ ਇਸ਼ਤਿਹਾਰ ਤਾਂ ਜਗ੍ਹਾ-ਜਗ੍ਹਾ ਲਗਾ ਦਿੱਤੇ ਪਰ ਜ਼ਮੀਨੀ ਪੱਧਰ ‘ਤੇ ਹੋਰਾਂ ਥਾਵਾਂ ‘ਤੇ ਤਾਂ ਨੀਂਹ ਪੱਥਰ ਵੀ ਨਹੀਂ ਰੱਖੇ ਗਏ। ਦੂਜੇ ਪਾਸੇ, ਉੱਤਰ ਪ੍ਰਦੇਸ਼ ਵਿੱਚ 75 ਜ਼ਿਲ੍ਹਿਆਂ ਦੇ ਹਿਸਾਬ ਨਾਲ ਮੈਡੀਕਲ ਕਾਲਜਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਹਰਿਆਣਾ ਵਿੱਚ ਭਾਜਪਾ ਸਰਕਾਰ ‘ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ’ ਦੀ ਨੀਤੀ ‘ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ, ਜਿੱਥੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਵੱਲੋਂ ਹੋਰ ਨਵੇਂ ਮੈਡੀਕਲ ਕਾਲਜਾਂ ਦੇ ਨੀਂਹ ਪੱਥਰ ਰੱਖੇ ਗਏ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਲਗਾਤਾਰ ਝੂਠ ਬੋਲ ਕੇ ਗੁੰਮਰਾਹ ਕਰ ਰਹੀ ਹੈ। ਪੰਜਾਬ ਦੇ ਸੂਝਵਾਨ ਲੋਕ ਇਸ ਡਰਾਮੇਬਾਜ਼ੀ ਨੂੰ ਭਲੀ-ਭਾਂਤ ਸਮਝ ਚੁੱਕੇ ਹਨ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸਰਕਾਰ ਨੂੰ ਸਬਕ ਜ਼ਰੂਰ ਸਿਖਾਉਣਗੇ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸਚਿਨ ਭਾਰਦਵਾਜ ਤੇ ਰਮਨਦੀਪ ਸਿੰਘ ਖਹਿਰਾ ਵੀ ਮੌਜੂਦ ਸਨ।