ਸਨਾਤਨ ਦੇ ਪ੍ਰਚਾਰ ਅਤੇ ਪਸਾਰ ਲਈ ਸੰਗਰੂਰ, ਸੁਨਾਮ,ਦਿੜਬਾ,ਧੂਰੀ ਲਹਿਰਾ ਵਿਖੇ 8 ਨੂੰ ਦਿਖਾਇਆ ਜਾਵੇਗਾ “ਹਮਾਰੇ ਰਾਮ “ ਨਾਟਕ
ਸੰਗਰੂਰ, 6 ਅਗਸਤ (ਧੀਰਜ ਪਸੋਰੀਆ)-ਪੰਜਾਬ ਵਿੱਚ ਸਨਾਤਨ ਦੇ ਪ੍ਰਚਾਰ ਅਤੇ ਪਸਾਰ ਲਈ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ “ ਹਮਾਰੇ ਰਾਮ “ ਨਾਟਕ ਦਿਖਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਸਿੰਗਲਾ ਨੇ ਦੱਸਿਆ ਕਿ ਇਸੇ ਲੜੀ ਤਹਿਤ 8 ਅਗਸਤ ਨੂੰ ਸੰਗਰੂਰ, ਸਨਾਮ,ਦਿੜਬਾ,ਧੂਰੀ ਅਤੇ ਲਹਿਰਾ ਵਿਖੇ ਇਹ ਨਾਟਕ ਦਿਖਾਇਆ ਜਾ ਰਿਹਾ ਹੈ ਜਿਸ ਵਾਸਤੇ ਸਨਾਤਨ ਸੇਵਾ ਸੰਮਤੀ ਦੀ ਵੈਬਸਾਈਟ ਤੇ ਮੁਫਤ ਪਾਸ ਦੀ ਬੁਕਿੰਗ ਹੋ ਰਹੀ ਹੈ।
ਸੰਗਰੂਰ, 6 ਅਗਸਤ (ਧੀਰਜ ਪਸੋਰੀਆ)-ਪੰਜਾਬ ਵਿੱਚ ਸਨਾਤਨ ਦੇ ਪ੍ਰਚਾਰ ਅਤੇ ਪਸਾਰ ਲਈ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ “ ਹਮਾਰੇ ਰਾਮ “ ਨਾਟਕ ਦਿਖਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਾਮ ਸਿੰਗਲਾ ਨੇ ਦੱਸਿਆ ਕਿ ਇਸੇ ਲੜੀ ਤਹਿਤ 8 ਅਗਸਤ ਨੂੰ ਸੰਗਰੂਰ, ਸਨਾਮ,ਦਿੜਬਾ,ਧੂਰੀ ਅਤੇ ਲਹਿਰਾ ਵਿਖੇ ਇਹ ਨਾਟਕ ਦਿਖਾਇਆ ਜਾ ਰਿਹਾ ਹੈ ਜਿਸ ਵਾਸਤੇ ਸਨਾਤਨ ਸੇਵਾ ਸੰਮਤੀ ਦੀ ਵੈਬਸਾਈਟ ਤੇ ਮੁਫਤ ਪਾਸ ਦੀ ਬੁਕਿੰਗ ਹੋ ਰਹੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੋਬੀ, ਜਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ,ਜਿਲਾ ਪਰੀਸ਼ਦ ਸੰਗਰੂਰ ਦੇ ਚੇਅਰਮੈਨ ਰਛਪਾਲ ਸਿੰਘ ਭੁੱਲਰ, ਜ਼ਿਲ੍ਹਾ ਪਰੀਸ਼ਦ ਮੈਂਬਰ ਰਣਬੀਰ ਸਿੰਘ ਢੀਡਸਾ, ਆਮ ਆਦਮੀ ਪਾਰਟੀ ਦੇ ਜੋਨਲ ਮੀਡੀਆ ਇੰਚਾਰਜ ਅਤੇ ਬੁਲਾਰੇ ਅਬਜਿੰਦਰ ਸਿੰਘ ਸੰਘਾ, ਆਪ ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਨਹਿਲ, ਆਪ ਆਗੂ ਸੁਖਦੇਵ ਸਿੰਘ ਕੋਹਰੀਆਂ, ‘ਆਪ’ ਆਗੂ ਧਰਮਿੰਦਰ ਤਿਵਾੜੀ, ‘ਆਪ’ ਆਗੂ ਟਿੰਕਲ ਗਰਗ, ‘ਆਪ’ ਆਗੂ ਹਰਿੰਦਰ ਬਾਵਾ, ‘ਆਪ’ ਆਗੂ ਹਰਦੀਪ ਬਾਹੀਆ ਨੇ ਇਸ ਨੂੰ ਪੰਜਾਬ ਸਰਕਾਰ ਦਾ ਵੱਡਾ ਉਪਰਾਲਾ ਦੱਸਿਆ ਹੈ।