07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਮੀਟਿੰਗ ਵਿਚ ਸ਼ਾਮਿਲ ਪੈਨਸ਼ਨਰ। ਪੈਨਸ਼ਨਰਾਂ ਵਲੋਂ ਮੋਹਾਲੀ ’ਚ ਕੱਲ੍ਹ ਨੂੰ ਰੋਸ ਧਰਨਾ ਤੇ ਵਿਸ਼ਾਲ ਰੈਲੀ

ਸੁਨਾਮ ਊਧਮ ਸਿੰਘ ਵਾਲਾ, 6 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਚੇਤ ਰਾਮ ਢਿੱਲੋਂ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨ ਦਫ਼ਤਰ ਵਿਖੇ ਹੋਈ। ਜਿਸ ਵਿਚ ਵਿਛੜ ਗਏ ਪੈਨਸ਼ਨਰਜ਼ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਨਵੇਂ ਬਣੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ।

Ad Position 21
No active advertisement
ਮੀਟਿੰਗ ਵਿਚ ਸ਼ਾਮਿਲ ਪੈਨਸ਼ਨਰ। ਚੋਰੀ ਹੋਈਆਂ ਮੱਝਾਂ ਦੇ ਖਾਲੀ ਕਿੱਲੇ ਦਿਖਾਉਂਦਾ ਹੋਇਆ ਪੀੜਤ ਵਿਅਕਤੀ। ਤਸਵੀਰ: ਅਜਾਇਬ ਸਿੰਘ ਨੀਲੋਵਾਲ 07-08-2026
ਸੁਨਾਮ ਊਧਮ ਸਿੰਘ ਵਾਲਾ, 6 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਸੁਨਾਮ ਊਧਮ ਸਿੰਘ ਵਾਲਾ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਚੇਤ ਰਾਮ ਢਿੱਲੋਂ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨ ਦਫ਼ਤਰ ਵਿਖੇ ਹੋਈ। ਜਿਸ ਵਿਚ ਵਿਛੜ ਗਏ ਪੈਨਸ਼ਨਰਜ਼ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਰੱਖਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਨਵੇਂ ਬਣੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ। ਮਾਸਟਰ ਮੇਵਾ ਸਿੰਘ ਚੱਠਾ ਅਤੇ ਜਗਦੇਵ ਸਿੰਘ ਚੀਮਾ ਨੇ ਪੰਜਾਬ ਸਰਕਾਰ ਦੀਆਂ ਮੁਲਾਜਮ ਪੈਨਸ਼ਨਰ ਮਾਰੂ ਨੀਤੀਆਂ ਦੀ ਸਖਤ ਨਿਖੇਧ ਕਰਦਿਆਂ ਕਿਹਾ ਕਿ ਸਰਕਾਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਦੇ ਬਾਵਜੂਦ ਵੀ ਡੀ ਏ ਦਾ ਬਕਾਇਆ ਦੇਣ ਤੋਂ ਆਨਾਕਾਨੀ ਕਰ ਰਹੀ ਹੈ। ਬਲਦੇਵ ਸਿੰਘ ਲੱਧਾ, ਕਰਮ ਸਿੰਘ ਛਾਜਲੀ ,ਕਰਨੈਲ ਸਿੰਘ ਜਖੇਪਲ, ਪਿਆਰਾਂ ਸਿੰਘ ਖੋਖਰ ,ਕੁਲਦੀਪ ਪਾਠਕ ਅਤੇ ਸਵਿੰਦਰ ਸਿੰਘ ਚੱਠਾ ਜਨਰਲ ਸਕੱਤਰ ਨੇ ਪੰਜਾਬ ਸਰਕਾਰ ਵੱਲ ਬਣਦਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ 18% ਡੀ ਏ ਸਬੰਧੀ ਵਿਸਥਾਰ ਸਹਿਤ ਜਾਣੂ ਕਰਵਾਉਂਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 7 ਅਗਸਤ ਤੋਂ ਪਹਿਲਾਂ ਬਕਾਇਆ ਰਹਿੰਦ ਡੀ ਏ ਜਾਰੀ ਨਾਂ ਕੀਤਾ ਗਿਆ ਤਾਂ 7 ਅਗਸਤ ਨੂੰ ਮੁਲਾਜ਼ਮਾਂ ਪੈਨਸ਼ਨਰਜ਼ ਅਤੇ ਸਾਂਝੇ ਫਰੰਟ ਵਲੋਂ ਅਨਾਜ ਮੰਡੀ ਮੋਹਾਲੀ ਸੈਕਟਰ 39 ਵਿਖੇ ਰੋਸ ਧਰਨਾ ਅਤੇ ਇਕ ਵਿਸ਼ਾਲ ਰੈਲੀ ਕੀਤੀ ਜਾਵੇਗੀ।ਪ੍ਰਧਾਨ ਚੇਤ ਰਾਮ ਢਿੱਲੋਂ ਨੇ ਪੈਨਸ਼ਨਰਜ਼ ਸਾਥੀਆਂ ਨੂੰ 7 ਅਗਸਤ ਦੇ ਮੋਹਾਲੀ ਧਰਨੇ ਵਿਚ ਵੱਧ ਤੋਂ ਵੱਧ ਸਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਰਜਿੰਦਰ ਕੁਮਾਰ ਗਰਗ, ਕਰਮ ਸਿੰਘ ਛਾਜਲੀ, ਪਿਆਰਾਂ ਸਿੰਘ ਖੋਖਰ, ਕੁਲਦੀਪ ਸਿੰਘ ਪਾਠਕ, ਬਲਬੰਤ ਸਿੰਘ ਸ਼ੇਰੋਂ, ਬਿੱਕਰ ਸਿੰਘ ਸ਼ੇਰੋਂ, ਜਗਦੇਵ ਸਿੰਘ ਚੀਮਾ, ਮਹਿੰਦਰ ਕੌਰ ਧਰਮਗੜ੍ਹ, ਜਸਵਿੰਦਰ ਕੌਰ ਧਰਮਗੜ੍ਹ ਅਤੇ ਰਤਨ ਲਾਲ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਨਾਤਨ ਦੇ ਪ੍ਰਚਾਰ ਅਤੇ ਪਸਾਰ ਲਈ ਸੰਗਰੂਰ, ਸੁਨਾਮ,ਦਿੜਬਾ,ਧੂਰੀ ਲਹਿਰਾ ਵਿਖੇ 8 ਨੂੰ ਦਿਖਾਇਆ ਜਾਵੇਗਾ “ਹਮਾਰੇ ਰਾਮ “ ਨਾਟ... ਅਗਲੀ ਖ਼ਬਰ ਪੰਜਾਬ ਵਕਫ਼ ਬੋਰਡ ਦੇ ਚੇਅਰਮੈਨ ਮੁਹੰਮਦ ਓਵੈਸ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਵਿਰੋਧੀ ਮੈਂਬਰਾਂ ਦੇ ਮਤੇ ਨੂੰ ਦੱਸਿਆ ਗੈਰ-ਕਾ...
Ad Position 24
No active advertisement