ਸੀਨੀਅਰ ਭਲਾਈ ਸੰਸਥਾ ਦੇ ਦਫ਼ਤਰ ਵਿਖੇ ਤੀਆਂ ਦਾ ਤਿਉਹਾਰ 16 ਨੂੰ
ਸੰਗਰੂਰ, 9 ਅਗਸਤ (ਚੌਧਰੀ ਨੰਦ ਲਾਲ ਗਾਂਧੀ) – ਸੀਨੀਅਰ ਭਲਾਈ ਸੰਸਥਾ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦੇ ਹੋਏ ਤੀਆਂ ਦਾ ਤਿਉਹਾਰ 16 ਅਗਸਤ ਨੂੰ ਸ਼ਾਮ 4 ਵਜੇ ਬੜੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਹੋਣਗੇ।
ਸੰਗਰੂਰ, 9 ਅਗਸਤ (ਚੌਧਰੀ ਨੰਦ ਲਾਲ ਗਾਂਧੀ) – ਸੀਨੀਅਰ ਭਲਾਈ ਸੰਸਥਾ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਉਣ ਦੇ ਮਹੀਨੇ ਨੂੰ ਮੁੱਖ ਰੱਖਦੇ ਹੋਏ ਤੀਆਂ ਦਾ ਤਿਉਹਾਰ 16 ਅਗਸਤ ਨੂੰ ਸ਼ਾਮ 4 ਵਜੇ ਬੜੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਹੋਣਗੇ। ਇਹ ਜਾਣਕਾਰੀ ਦਿੰਦਿਆਂ ਮੈਡਮ ਚੰਚਲ ਗਰਗ, ਕਿਰਨ ਭੱਲਾ ਅਤੇ ਦਰਸ਼ਨਾ ਮਿੱਤਲ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਕੇਵਲ ਸੰਸਥਾ ਦੀਆਂ ਔਰਤ ਮੈਬਰ ਸਹਿਬਾਰਨ ਹੀ ਭਾਗ ਲੈਣਗੀਆਂ। ਉਨ੍ਹਾਂ ਕਿਹਾ ਕਿ ਸਾਉਣ ਦਾ ਮਹੀਨਾ ਔਰਤਾਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਸ਼ਲ, ਜਨਰਲ ਸਕੱਤਰ ਜਗਜੀਤ ਸਿੰਘ ਜੱਸਲ, ਸੀਨੀਅਰ ਮੀਤ ਪ੍ਰਧਾਨ ਰਾਜ ਕੁਮਾਰ ਅਰੋੜਾ, ਵਿੱਤ ਸਕੱਤਰ ਸ਼ਕਤਤੀ ਮਿੱਤਲ ਨੇ ਦੱਸਿਆ ਕਿ ਸੀਨੀਅਰ ਭਲਾਈ ਸੰਸਥਾ ਬਜੁਰਗ ਔਰਤਾਂ ਅਤੇ ਮਰਦਾਂ ਲਈ ਇਕ ਅਹਿਮ ਸੰਸਥਾ ਹੈ ਜਿੱਥੇ ਹਰ ਸੀਨੀਅਰ ਸਿਟੀਜਨ ਸੰਸਥਾ ਵੱਲੋ ਹਰ ਬਜੁਰਗ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਂਦਾ ਹੈ। 16 ਅਗਸਤ ਨੂੰ ਸੰਸਥਾ ਦੀਆਂ ਔਰਤ ਮੈਬਰਾਂ ਵੱਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਬੜੇ ਉਤਸਾਹ ਨਾਲ ਮਨਾਇਆ ਜਾਵੇਗਾ।