ਪਿੰਗਲਵਾੜਾ ਦੀ ਕੋਸ਼ਿਸ਼ਾਂ ਸਦਕਾ ਠੀਕ ਹੋਣ ਉਪਰੰਤ ਮਹਿਲਾ ਪਰਿਵਾਰ ਦੇ ਕੀਤੀ ਸਪੁਰਦ
ਸੰਗਰੂਰ, 14 ਅਗਸਤ (ਅਮਨਦੀਪ ਸਿੰਘ ਬਿੱਟਾ) - ਕਰੀਬ ਪੰਜ ਸਾਲ ਪਹਿਲਾਂ ਟਰੇਨ ਰਾਹੀਂ ਸੰਗਰੂਰ ਪਹੁੰਚੀ ਇੱਕ ਮਹਿਲਾ ਨੂੰ ਸਥਾਨਕ ਸਮਾਜ ਸੇਵੀਆਂ ਵੱਲੋਂ ਪਿੰਗਲਵਾੜਾ ਸੰਸਥਾ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਿੰਗਲਵਾੜੇ ਵਿੱਚ ਪਿਛਲੇ ਪੰਜ ਸਾਲਾਂ ਤੋਂ ਉਸਦੀ ਦੇਖਭਾਲ ਕੀਤੀ ਜਾ ਰਹੀ ਸੀ ਅਤੇ ਇਲਾਜ ਤੇ ਸੇਵਾ ਨਾਲ ਉਸਦੀ ਹਾਲਤ ਵਿੱਚ ਵੀ ਕਾਫ਼ੀ ਸੁਧਾਰ ਹੋਇਆ।
ਸੰਗਰੂਰ, 14 ਅਗਸਤ (ਅਮਨਦੀਪ ਸਿੰਘ ਬਿੱਟਾ) - ਕਰੀਬ ਪੰਜ ਸਾਲ ਪਹਿਲਾਂ ਟਰੇਨ ਰਾਹੀਂ ਸੰਗਰੂਰ ਪਹੁੰਚੀ ਇੱਕ ਮਹਿਲਾ ਨੂੰ ਸਥਾਨਕ ਸਮਾਜ ਸੇਵੀਆਂ ਵੱਲੋਂ ਪਿੰਗਲਵਾੜਾ ਸੰਸਥਾ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪਿੰਗਲਵਾੜੇ ਵਿੱਚ ਪਿਛਲੇ ਪੰਜ ਸਾਲਾਂ ਤੋਂ ਉਸਦੀ ਦੇਖਭਾਲ ਕੀਤੀ ਜਾ ਰਹੀ ਸੀ ਅਤੇ ਇਲਾਜ ਤੇ ਸੇਵਾ ਨਾਲ ਉਸਦੀ ਹਾਲਤ ਵਿੱਚ ਵੀ ਕਾਫ਼ੀ ਸੁਧਾਰ ਹੋਇਆ। ਹਾਲ ਹੀ ਵਿੱਚ ਪਿੰਗਲਵਾੜੇ ਵੱਲੋਂ ਮਹਿਲਾ ਦੀ ਇੱਕ ਰੀਲ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ, ਜੋ ਵਾਇਰਲ ਹੋ ਗਈ। ਰੀਲ ਦੇਖ ਕੇ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਉਸਨੂੰ ਪਛਾਣ ਲਿਆ। ਇਸ ਤੋਂ ਬਾਅਦ ਉਸਦੇ ਮਾਪਿਆਂ ਨੇ ਪਿੰਗਲਵਾੜਾ ਸੰਸਥਾ ਨਾਲ ਸੰਪਰਕ ਕੀਤਾ। ਅੱਜ ਪੰਜ ਸਾਲਾਂ ਬਾਅਦ ਮਹਿਲਾ ਦੇ ਮਾਪੇ ਉਸਨੂੰ ਲੱਭਦੇ ਹੋਏ ਸੰਗਰੂਰ ਪਿੰਗਲਵਾੜਾ ਪਹੁੰਚੇ ਅਤੇ ਆਪਣੀ ਧੀ ਨੂੰ ਆਪਣੇ ਨਾਲ ਲੈ ਗਏ। ਇਸ ਮੌਕੇ ਦਾ ਮਾਹੌਲ ਬੇਹੱਦ ਭਾਵੁਕ ਹੋ ਗਿਆ। ਪੰਜ ਸਾਲ ਬਾਅਦ ਆਪਣੀ ਧੀ ਨੂੰ ਮੁੜ ਦੇਖ ਕੇ ਪਰਿਵਾਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ।