15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਸ਼ਹੀਦ ਸੁਖਦੇਵ ਦੇ ਜਨਮ ਸਥਾਨ ਦੀ ਅਣਦੇਖੀ ਦੀ ਨਿੰਦਾ

ਸੰਗਰੂਰ, 14 ਅਗਸਤ (ਧੀਰਜ ਪਸ਼ੌਰੀਆ) - ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਨੇ ਮਹਾਨ ਸ਼ਹੀਦ ਸੁਖਦੇਵ ਦੇ ਜਨਮ ਸਥਾਨ ਦੀ ਅਣਦੇਖੀ ਕਰਨ ‘ਤੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ। ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਤੇ ਸੂਬਾ ਜਨਰਲ ਸਕੱਤਰ ਇਤਿਹਾਸਕਾਰ ਰਾਕੇਸ਼ ਕੁਮਾਰ ਸੁਨਾਮ ਨੇ ਕਿਹਾ ਕਿ ਪੰਜਾਬ ਸਰਕਾਰ ਲੁਧਿਆਣਾ ਸ਼ਹਿਰ ਦੇ ਨੌਘਰਾਂ ਇਲਾਕੇ ਵਿੱਚ ਸਥਿਤ ਸ਼ਹੀਦ ਦੇ ਜੱਦੀ ਘਰ ਤੱਕ 150-200 ਮੀਟਰ ਸੜਕ ਵੀ ਨਹੀਂ ਬਣਾ ਸਕੀ ਹੈ ਜੋ ਕਿ ਇਸ ਦੀ ਸ਼ਹੀਦ ਪ੍ਰਤੀ ਬੇਰੁਖੀ ਨੂੰ ਦਰਸਾਉਂਦਾ ਹੈ।

Ad Position 21
No active advertisement
ਅਜੀਤ ਡੈਸਕ 15-08-2026
ਸੰਗਰੂਰ, 14 ਅਗਸਤ (ਧੀਰਜ ਪਸ਼ੌਰੀਆ) - ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਨੇ ਮਹਾਨ ਸ਼ਹੀਦ ਸੁਖਦੇਵ ਦੇ ਜਨਮ ਸਥਾਨ ਦੀ ਅਣਦੇਖੀ ਕਰਨ ‘ਤੇ ਪੰਜਾਬ ਅਤੇ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ। ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਤੇ ਸੂਬਾ ਜਨਰਲ ਸਕੱਤਰ ਇਤਿਹਾਸਕਾਰ ਰਾਕੇਸ਼ ਕੁਮਾਰ ਸੁਨਾਮ ਨੇ ਕਿਹਾ ਕਿ ਪੰਜਾਬ ਸਰਕਾਰ ਲੁਧਿਆਣਾ ਸ਼ਹਿਰ ਦੇ ਨੌਘਰਾਂ ਇਲਾਕੇ ਵਿੱਚ ਸਥਿਤ ਸ਼ਹੀਦ ਦੇ ਜੱਦੀ ਘਰ ਤੱਕ 150-200 ਮੀਟਰ ਸੜਕ ਵੀ ਨਹੀਂ ਬਣਾ ਸਕੀ ਹੈ ਜੋ ਕਿ ਇਸ ਦੀ ਸ਼ਹੀਦ ਪ੍ਰਤੀ ਬੇਰੁਖੀ ਨੂੰ ਦਰਸਾਉਂਦਾ ਹੈ। ਸ਼ਹੀਦ ਭਗਤ ਸਿੰਘ ਦੇ ਨਾਂ ‘ਤੇ ਸਿਆਸਤ ਕਰਨ ਵਾਲੀ ਪੰਜਾਬ ਸਰਕਾਰ, ਭਗਤ ਸਿੰਘ ਦੇ ਨਾਲ ਫਾਂਸੀ ਦੇ ਤਖਤੇ ‘ਤੇ ਝੂਲਣ ਵਾਲੇ ਸ਼ਹੀਦ ਸੁਖਦੇਵ ਨੂੰ ਅਣਗੌਲਿਆ ਕਰ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਸਰਕਾਰ ਦੀ ਸ਼ਹੀਦਾਂ ਪ੍ਰਤੀ ਵਚਨਬੱਧਤਾ ਅਸਲ ਵਿੱਚ ਕਿੰਨੀ ਕੁ ਹੈ। ਆਗੂਆਂ ਨੇ ਕਿਹਾ ਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ਦਾ ਨਾਂ ਸ਼ਹੀਦ ਦੇ ਨਾਂ ‘ਤੇ ਰੱਖਣ ਦੀ ਮੰਗ ਵੀ ਲੰਮੇ ਸਮੇਂ ਤੋਂ ਲਟਕ ਰਹੀ ਹੈ ਜੋ ਸ਼ਹੀਦ ਪ੍ਰਤੀ ਕੇਂਦਰ ਸਰਕਾਰ ਦੇ ਨਕਾਰਾਤਮਕ ਰਵੱਈਏ ਨੂੰ ਦਰਸਾਉਂਦਾ ਹੈ। ਪੰਜਾਬ ਅਤੇ ਕੇਂਦਰ ਸਰਕਾਰ ਦੇ ਇਸ ਰਵੱਈਏ ਤੋਂ ਤੰਗ ਆ ਕੇ ਸ਼ਹੀਦ ਦੇ ਵੰਸ਼ਜ ਅਸ਼ੋਕ ਥਾਪਰ ਦੀ ਅਗਵਾਈ ਵਿੱਚ ਸ਼ਹੀਦ ਦੇ ਨਾਂ ‘ਤੇ ਚੱਲ ਰਹੇ ਟਰੱਸਟ ਨੇ ਹੁਣ ਇਹਨਾਂ ਮੰਗਾਂ ਨੂੰ ਮਨਵਾਉਣ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਇਹ ਅਤਿਅੰਤ ਨਿੰਦਣਯੋਗ ਹੈ ਕਿ ਸਾਡੇ ਆਜ਼ਾਦੀ ਘੁਲਾਟੀਆਂ, ਜਿਹੜੇ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਵਾਰ ਗਏ,ਦੇ ਵੰਸ਼ਜਾਂ ਨੂੰ ਆਪਣੇ ਵਡੇਰਿਆਂ ਨੂੰ ਮਾਨਤਾ ਦਵਾਉਣ ਲਈ ਭੁੱਖ ਹੜਤਾਲਾਂ ਕਰਨੀਆਂ ਪੈਣ। ਮੰਚ ਨੇ ਪੰਜਾਬ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸ਼ਹੀਦ ਦੇ ਜਨਮ ਸਥਾਨ ਦਾ ਰੱਖ ਰਖਾਅ ਚੰਗੀ ਤਰ੍ਹਾਂ ਕਰਨ, ਰੇਲਵੇ ਸਟੇਸ਼ਨ ਦਾ ਨਾਂ ਸ਼ਹੀਦ ਦੇ ਨਾਂ ‘ਤੇ ਰੱਖਣ ਦੇ ਨਾਲ ਨਾਲ ਲੋਕਾਂ ਤੱਕ ਸ਼ਹੀਦ ਦੀ ਵਿਚਾਰਧਾਰਾ ਨੂੰ ਪਹੁੰਚਾਉਣ ਦੇ ਸੰਜੀਦਾ ਯਤਨ ਕੀਤੇ ਜਾਣ।
Ad Position 22
No active advertisement
ਪਿਛਲੀ ਖ਼ਬਰ ਪਿੰਗਲਵਾੜਾ ਦੀ ਕੋਸ਼ਿਸ਼ਾਂ ਸਦਕਾ ਠੀਕ ਹੋਣ ਉਪਰੰਤ ਮਹਿਲਾ ਪਰਿਵਾਰ ਦੇ ਕੀਤੀ ਸਪੁਰਦ ਅਗਲੀ ਖ਼ਬਰ ਇਕਬਾਲ ਸਿੰਘ ਝੂੰਦਾ ਦੇ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਾਮਿਲ ਨਾਲ ਪੰਥਕ ਰਾਜਨੀਤੀ ਨੂੰ ਹੋਰ ਬਲ ਮਿਲੇਗਾ - ਸੋਹਲ/ ਜੱਸਲ
Ad Position 24