ਕਾਲਜ ਦੀ ਪ੍ਰਧਾਨਗੀ ਸੰਬੰਧੀ ਤਕਰਾਰਬਾਜ਼ੀ ਦੇ ਚੱਲਦਿਆਂ ਹੋਏ ਕਤਲ ਦੇ ਦੋਸ਼ਾਂ ਵਿੱਚੋਂ 9 ਬਰੀ
ਸੰਗਰੂਰ, 22 ਅਗਸਤ (ਧੀਰਜ ਪਸੋਰੀਆ) - ਵਧੀਕ ਸੈਸ਼ਨ ਜੱਜ ਗੁਰਪ੍ਰਤਾਪ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਤਾਰਨ ਸਿੰਘ, ਰਿਸ਼ਵ ਸਰਦਾਨਾ ਅਤੇ ਹੋਰਨਾਂ ਵੱਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਪਿਛਲੇ ਸਾਲ ਇੱਕ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀ ਤਕਰਾਰਬਾਜ਼ੀ ਦੇ ਚਲਦਿਆਂ ਹੋਵੇ ਕਤਲ ਦੇ ਦੋਸ਼ਾਂ ਵਿੱਚੋਂ 9 ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪੁਲਿਸ ਥਾਣਾ ਲੌਂਗੋਵਾਲ ਵਿਖੇ 3 ਅਪ੍ਰੈਲ 2025 ਨੂੰ ਦਰਜ ਮਾਮਲੇ ਮੁਤਾਬਿਕ ਮ੍ਰਿਤਕ ਦੇ ਪਿਤਾ ਭਗਤ ਸਿੰਘ ਵਾਸੀ ਪਿੰਡ ਕੁੱਬੇ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਕਾਲਜ ਦੀ ਪ੍ਰਧਾਨਗੀ ਸਬੰਧੀ ਦੋ ਗਰੁੱਪਾਂ ਵਿੱਚ ਆਪਸ ਵਿੱਚ ਤਕਰਾਰਬਾਜ਼ੀ ਵਿੱਚ ਉਸਦੇ ਲੜਕੇ ਮਨਦੀਪ ਸਿੰਘ ਦੇ ਦੋਸਤਾਂ ਦੇ ਵਿਰੋਧੀ ਗਰੁੱਪ ਨੇ ਇਨ੍ਹਾਂ ਨੂੰ ਪਹਿਲਾਂ ਵੀ ਕੁੱਟਣ ਦੀ ਕੋਸ਼ਿਸ਼ ਕੀਤੀ ਸੀ।
ਸੰਗਰੂਰ, 22 ਅਗਸਤ (ਧੀਰਜ ਪਸੋਰੀਆ) - ਵਧੀਕ ਸੈਸ਼ਨ ਜੱਜ ਗੁਰਪ੍ਰਤਾਪ ਸਿੰਘ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਤਾਰਨ ਸਿੰਘ, ਰਿਸ਼ਵ ਸਰਦਾਨਾ ਅਤੇ ਹੋਰਨਾਂ ਵੱਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਸੁਣਵਾਈ ਮੁਕੰਮਲ ਹੋਣ ਉੱਤੇ ਪਿਛਲੇ ਸਾਲ ਇੱਕ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀ ਤਕਰਾਰਬਾਜ਼ੀ ਦੇ ਚਲਦਿਆਂ ਹੋਵੇ ਕਤਲ ਦੇ ਦੋਸ਼ਾਂ ਵਿੱਚੋਂ 9 ਵਿਅਕਤੀਆਂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪੁਲਿਸ ਥਾਣਾ ਲੌਂਗੋਵਾਲ ਵਿਖੇ 3 ਅਪ੍ਰੈਲ 2025 ਨੂੰ ਦਰਜ ਮਾਮਲੇ ਮੁਤਾਬਿਕ ਮ੍ਰਿਤਕ ਦੇ ਪਿਤਾ ਭਗਤ ਸਿੰਘ ਵਾਸੀ ਪਿੰਡ ਕੁੱਬੇ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਕਾਲਜ ਦੀ ਪ੍ਰਧਾਨਗੀ ਸਬੰਧੀ ਦੋ ਗਰੁੱਪਾਂ ਵਿੱਚ ਆਪਸ ਵਿੱਚ ਤਕਰਾਰਬਾਜ਼ੀ ਵਿੱਚ ਉਸਦੇ ਲੜਕੇ ਮਨਦੀਪ ਸਿੰਘ ਦੇ ਦੋਸਤਾਂ ਦੇ ਵਿਰੋਧੀ ਗਰੁੱਪ ਨੇ ਇਨ੍ਹਾਂ ਨੂੰ ਪਹਿਲਾਂ ਵੀ ਕੁੱਟਣ ਦੀ ਕੋਸ਼ਿਸ਼ ਕੀਤੀ ਸੀ। ਸ਼ਿਕਾਇਤਕਰਤਾ ਦੇ ਲੜਕੇ ਦੇ ਕੁਝ ਦੋਸਤਾਂ ਦੇ ਕੁਝ ਸੱਟਾਂ ਮਾਰੀਆਂ ਸਨ ਜਿਸ ਸਬੰਧੀ ਪਹਿਲਾਂ ਵੀ ਥਾਣਾ ਲੌਂਗੋਵਾਲ ਵਿਖੇ ਮੁਕਦਮਾ ਦਰਜ ਕਰਵਾਇਆ ਹੋਇਆ ਸੀ।ਹੁਣ ਅੱਜ ਸ਼ਿਕਾਇਤ ਕਰਤਾ ਭਗਤ ਸਿੰਘ ਅਤੇ ਉਸ ਦਾ ਜੀਜਾ ਲੌਂਗੋਵਾਲ ਗਏ ਹੋਏ ਸਨ ਅਤੇ ਵਾਪਸੀ ਤੇ ਸਲਾਈਟ ਕਾਲਜ ਹੁੰਦੇ ਹੋਏ ਪਿੰਡ ਦੁਗਾਂ ਨੂੰ ਜਾ ਰਹੇ ਸੀ ਤਾਂ ਬਾਅਦ ਦੁਪਹਿਰ ਸਲਾਈਟ ਕਾਲਜ ਦੇ ਮੇਨ ਗੇਟ ਤੋਂ ਪਹਿਲਾਂ ਕੁਝ ਨੌਜਵਾਨ ਲੜਕੇ ਜਿਨਾਂ ਦੇ ਹੱਥਾਂ ਵਿੱਚ ਵੱਖੋ ਵੱਖ ਤੇਜਧਾਰ ਦਾਤਰ ਅਤੇ ਲੋਹੇ ਦੀਆਂ ਰਾਡਾਂ ਫੜੀਆਂ ਹੋਈਆਂ ਸਨ ਨੇ ਉਸ ਦੇ ਲੜਕੇ ਮਨਦੀਪ ਸਿੰਘ ਉਰਫ ਮਣੀ ਪਰ ਤਾਬੜ ਤੋੜ ਵਾਰ ਕਰ ਰਹੇ ਸਨ। ਮੌਕੇ ਪਰ ਮਨਦੀਪ ਸਿੰਘ ਦੇ ਦੋਸਤ ਤਲਵਿੰਦਰ ਸਿੰਘ ਅਤੇ ਅਤਰਜੋਤ ਸਿੰਘ ਨੂੰ ਵੀ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ ਜੋ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਏ ਪ੍ਰੰਤੂ ਮਨਦੀਪ ਸਿੰਘ ਨੂੰ ਉਹਨਾਂ ਨੇ ਬੁਰੀ ਤਰ੍ਹਾਂ ਆਪਣੇ ਹਥਿਆਰਾਂ ਨਾਲ ਹਮਲਾ ਕਰਕੇ ਕੁੱਟਿਆ ਅਤੇ ਡਿੱਗੇ ਪਏ ਦੇ ਵੀ ਠੁੱਡੇ ਮਾਰੇ।ਇਹ ਸਭ ਕੁਝ ਉਸਦੇ ਅੱਖਾਂ ਦੇ ਸਾਹਮਣੇ ਵਾਪਰਿਆ। ਇਹ ਦੇਖ ਕੇ ਸ਼ਿਕਾਇਤਕਰਤਾ ਅਤੇ ਉਸਦੇ ਜੀਜੇ ਨੇ ਰੌਲਾ ਪਾਇਆ ਜਿਸ ਤੋਂ ਬਾਅਦ ਨੌਜਵਾਨ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਪਣੇ ਹਥਿਆਰਾਂ ਸਮੇਤ ਦੌੜ ਗਏ। ਗੰਭੀਰ ਜਖਮੀ ਹੋਏ ਮਨਦੀਪ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਜਾਂਚ ਪੜਤਾਲ ਤੋਂ ਬਾਅਦ 9 ਵਿਅਕਤੀਆਂ ਖਿਲਾਫ ਚਲਾਨ ਪੇਸ਼ ਕਰ ਦਿੱਤਾ। ਬਚਾਅ ਪੱਖ ਦੇ ਵਕੀਲ ਨਰਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਉੱਤੇ ਰਾਜਵੀਰ ਸਿੰਘ, ਕੋਹਿਨੂਰ ਸਿੰਘ, ਪ੍ਰਭਜੋਤ ਸਿੰਘ, ਹਰਪ੍ਰੀਤ ਸਿੰਘ, ਜਸਕਰਨਬੀਰ ਸਿੰਘ, ਜੋਬਨ ਸਿੰਘ, ਇੰਦਰਪ੍ਰੀਤ ਸਿੰਘ, ਮਨਵੀਰ ਸਿੰਘ ਅਤੇ ਗੁਰਸਰਨ ਸਿੰਘ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ।