22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕਿਸਾਨਾਂ ਦੇ ਪੈਸੇ ਮੁਕਰਨ ਵਾਲੇ ਆੜ੍ਹਤੀ ਖ਼ਿਲਾਫ਼ ਰੋਸ ਧਰਨਾ ਆਰੰਭ

ਲੌਂਗੋਵਾਲ, 22 ਅਗਸਤ (ਸ਼ੇਰ ਸਿੰਘ ਖੰਨਾ) - ਪਿੰਡ ਸ਼ੇਰੋਂ ਦੇ ਇੱਕ ਆੜ੍ਹਤੀ ਵੱਲੋਂ ਕਿਸਾਨਾਂ ਦੇ ਕਥਿਤ ਤੌਰ ‘ਤੇ ਲੱਖਾਂ ਰੁਪਏ ਹੜੱਪ ਜਾਣ ਦੇ ਵਿਰੋਧ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਸ਼ੇਰੋਂ ਵਿਖੇ ਉਸਦੀ ਰਹਾਇਸ਼ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਆਰੰਭਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਥਾਨਕ ਪ੍ਰਧਾਨ ਜਸਪਾਲ ਸਿੰਘ ਮੱਖਣ ਨੇ ਦੱਸਿਆ ਸ਼ੇਰੋਂ ਦਾ ਵਸਨੀਕ ਆੜ੍ਹਤੀ ਦਰਸ਼ਨ ਸਿੰਘ ਲੰਮੇ ਸਮੇਂ ਤੋਂ ਸੁਨਾਮ ਦੀ ਅਨਾਜ਼ ਮੰਡੀ ਵਿਖੇ ਦੁਕਾਨ ਕਰਦਾ ਆ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 23-08-2026
ਲੌਂਗੋਵਾਲ, 22 ਅਗਸਤ (ਸ਼ੇਰ ਸਿੰਘ ਖੰਨਾ) - ਪਿੰਡ ਸ਼ੇਰੋਂ ਦੇ ਇੱਕ ਆੜ੍ਹਤੀ ਵੱਲੋਂ ਕਿਸਾਨਾਂ ਦੇ ਕਥਿਤ ਤੌਰ ‘ਤੇ ਲੱਖਾਂ ਰੁਪਏ ਹੜੱਪ ਜਾਣ ਦੇ ਵਿਰੋਧ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਸ਼ੇਰੋਂ ਵਿਖੇ ਉਸਦੀ ਰਹਾਇਸ਼ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਆਰੰਭਿਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸਥਾਨਕ ਪ੍ਰਧਾਨ ਜਸਪਾਲ ਸਿੰਘ ਮੱਖਣ ਨੇ ਦੱਸਿਆ ਸ਼ੇਰੋਂ ਦਾ ਵਸਨੀਕ ਆੜ੍ਹਤੀ ਦਰਸ਼ਨ ਸਿੰਘ ਲੰਮੇ ਸਮੇਂ ਤੋਂ ਸੁਨਾਮ ਦੀ ਅਨਾਜ਼ ਮੰਡੀ ਵਿਖੇ ਦੁਕਾਨ ਕਰਦਾ ਆ ਰਿਹਾ ਹੈ। ਉਸਦਾ ਇਲਾਕੇ ਦੇ ਕਿਸਾਨਾਂ ਨਾਲ ਕਾਫੀ ਲੈਣ ਦੇਣ ਚਲਦਾ ਆ ਰਿਹਾ ਹੈ। ਕਿਸਾਨ ਆਪਣੀ ਫ਼ਸਲ ਦੇ ਅਤੇ ਹੋਰ ਵਾਧੇ ਘਾਟੇ ਦੇ ਪੈਸੇ ਉਸ ਕੋਲ ਇਸ ਲਈ ਜਮ੍ਹਾਂ ਕਰ ਆਉਂਦੇ ਸਨ ਕਿ ਜਦੋਂ ਕਬੀਲਦਾਰੀ ‘ਚ ਲੋੜ ਪਈ ਤਾਂ ਲੈ ਲਏ ਜਾਣਗੇ। ਪ੍ਰੰਤੂ ਜਦੋਂ ਕਿਸਾਨਾਂ ਨੂੰ ਆਪਣੇ ਪੈਸਿਆਂ ਦੀ ਲੋੜ ਪਈ ਤਾਂ ਪੈਸੇ ਵਾਪਸ ਕਰਨ ਲਈ ਟਾਲ ਮਟੋਲ ਕਰਨ ਲੱਗਾ। ਉਹਨਾਂ ਦੱਸਿਆ ਕਿ ਜੱਥੇਬੰਦੀ ਕੋਲ ਦਰਜ਼ਨ ਦੇ ਕਰੀਬ ਕਿਸਾਨਾਂ ਨੇ ਬਿਆਨ ਹਲਫ਼ੀਆ ਦੇ ਕੇ ਮੰਗ ਕੀਤੀ ਹੈ ਕਿ ਉਹਨਾਂ ਦਾ 80 ਲੱਖ ਰੁਪਏ ਦੇ ਕਰੀਬ ਇਸ ਆੜ੍ਹਤੀ ਤੋਂ ਵਾਪਸ ਕਰਵਾਇਆ ਜਾਵੇ। ਇਸ ਤੋਂ ਬਾਅਦ ਜੱਥੇਬੰਦੀ ਨੇ ਆੜ੍ਹਤੀ ਐਸੋਸੀਏਸ਼ਨ ਸਮੇਤ ਵੱਖ ਵੱਖ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਜਿੱਥੇ ਉਕਤ ਆੜ੍ਹਤੀ ਪੈਸੇ ਦੇਣੇ ਕਬੂਲ ਕਰ ਚੁੱਕਿਆ ਹੈ। ਅਨੇਕਾਂ ਵਾਰ ਪੰਚਾਇਤੀ ਤੌਰ ’ਤੇ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਜਦੋਂ ਆਰਥਿਕ ਤੌਰ ’ਤੇ ਸਮਰੱਥ ਹੋਣ ਦੇ ਬਾਵਜੂਦ ਵੀ ਉਕਤ ਆੜ੍ਹਤੀ ਵਲੋਂ ਕਿਸਾਨਾਂ ਦੀ ਹੱਕ ਸੱਚ ਦੀ ਕਮਾਈ ਨਾ ਮੋੜੀ ਤਾਂ ਮਜਬੂਰਨ ਉਹਨਾਂ ਨੂੰ ਧਰਨਾ ਦੇਣਾ ਪਿਆ ਹੈ। ਉਹਨਾਂ ਦੱਸਿਆ ਕਿ ਜਿਨ੍ਹਾਂ ਚਿਰ ਤੱਕ ਪੈਸੇ ਵਾਪਸ ਨਹੀਂ ਮੋੜੇ ਜਾਂਦੇ ਉਦੋਂ ਤੱਕ ਸੰਘਰਸ਼ ਨੂੰ ਤਿੱਖਾ ਰੱਖਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਉਪ-ਚੇਅਰਪਰਸਨ ਬੀਬਾ ਕੁਲਦੀਪ ਕੌਰ ਦੀ ਮੁੱਖ ਮੰਤਰੀ ਮਾਨ ਨਾਲ ਵਿਸ਼ੇਸ਼ ਮੁਲਾਕਾਤ ਅਗਲੀ ਖ਼ਬਰ ਕਾਲਜ ਦੀ ਪ੍ਰਧਾਨਗੀ ਸੰਬੰਧੀ ਤਕਰਾਰਬਾਜ਼ੀ ਦੇ ਚੱਲਦਿਆਂ ਹੋਏ ਕਤਲ ਦੇ ਦੋਸ਼ਾਂ ਵਿੱਚੋਂ 9 ਬਰੀ
Ad Position 24