29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਵਾਰਿਸ ਪੰਜਾਬ ਜਥੇਬੰਦੀ ਹੀ ਮਜ਼ਬੂਤ ਬਦਲ ਦੇਣ ਦੇ ਸਮਰੱਥ-ਝੂੰਦਾ

ਸੰਗਰੂਰ, 28 ਅਗਸਤ (ਅਮਨਦੀਪ ਸਿੰਘ ਬਿੱਟਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕਾ ਜਥੇਦਾਰ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਆਪਣੇ ਰਾਜਨੀਤਕ ਜੀਵਨ ਵਿੱਚ ਉਨ੍ਹਾਂ ਹਮੇਸ਼ਾ ਪੰਥਕ ਏਜੰਡੇ ਨੂੰ ਸਰਵਪ੍ਰਥਮ ਰੱਖਿਆ ਹੈ ਅਤੇ ਆਪਣੇ ਸਿਆਸੀ ਜੀਵਨ ਵਿੱਚ ਕਦੇ ਵੀ ਕਾਂਗਰਸ, ਭਾਜਪਾ ਜਾਂ ਆਪ ਪਾਰਟੀ ਨਾਲ ਸਾਂਝ ਨਹੀਂ ਪਾਈ। ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਹਾਰ ਉੱਤੇ ਉਨ੍ਹਾਂ ਉੱਪਰ ਵਿਸ਼ਵਾਸ ਜਤਾਉਂਦਿਆਂ ਝੂੰਦਾ ਕਮੇਟੀ ਜਿਸ ਦਾ ਚੇਅਰਮੈਨ ਉਨ੍ਹਾਂ ਨੂੰ ਥਾਪਿਆ ਗਿਆ ਦਾ ਗਠਨ ਕੀਤਾ ਸੀ ਤਾਂ ਉਨ੍ਹਾਂ ਖੁੱਲ ਕੇ ਇਹ ਕਿਹਾ ਸੀ ਕਿ ਲੀਡਰਸ਼ਿਪ ਨੂੰ ਲਾਂਭੇ ਹੋਣ ਚਾਹੀਦਾ ਹੈ ਇਸੇ ਤਰ੍ਹਾਂ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੂੰ ਜਦ 1999 ਦੀ ਵੈਸਾਖੀ ਵੇਲੇ ਪਾਰਟੀ ਵਿਚੋਂ ਬਾਹਰ ਕੱਢਿਆ ਤਾਂ ਉਨ੍ਹਾਂ ਵੇਲੇ ਵੀ ਟੋਹੜਾ ਦਾ ਡਟ ਕੇ ਸਾਥ ਦਿੱਤਾ ਸੀ।

Ad Position 21
No active advertisement
ਜਥੇਦਾਰ ਇਕਬਾਲ ਸਿੰਘ ਝੂੰਦਾਂ। 29-08-2026
ਸੰਗਰੂਰ, 28 ਅਗਸਤ (ਅਮਨਦੀਪ ਸਿੰਘ ਬਿੱਟਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕਾ ਜਥੇਦਾਰ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਆਪਣੇ ਰਾਜਨੀਤਕ ਜੀਵਨ ਵਿੱਚ ਉਨ੍ਹਾਂ ਹਮੇਸ਼ਾ ਪੰਥਕ ਏਜੰਡੇ ਨੂੰ ਸਰਵਪ੍ਰਥਮ ਰੱਖਿਆ ਹੈ ਅਤੇ ਆਪਣੇ ਸਿਆਸੀ ਜੀਵਨ ਵਿੱਚ ਕਦੇ ਵੀ ਕਾਂਗਰਸ, ਭਾਜਪਾ ਜਾਂ ਆਪ ਪਾਰਟੀ ਨਾਲ ਸਾਂਝ ਨਹੀਂ ਪਾਈ। ਅਜੀਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਹਾਰ ਉੱਤੇ ਉਨ੍ਹਾਂ ਉੱਪਰ ਵਿਸ਼ਵਾਸ ਜਤਾਉਂਦਿਆਂ ਝੂੰਦਾ ਕਮੇਟੀ ਜਿਸ ਦਾ ਚੇਅਰਮੈਨ ਉਨ੍ਹਾਂ ਨੂੰ ਥਾਪਿਆ ਗਿਆ ਦਾ ਗਠਨ ਕੀਤਾ ਸੀ ਤਾਂ ਉਨ੍ਹਾਂ ਖੁੱਲ ਕੇ ਇਹ ਕਿਹਾ ਸੀ ਕਿ ਲੀਡਰਸ਼ਿਪ ਨੂੰ ਲਾਂਭੇ ਹੋਣ ਚਾਹੀਦਾ ਹੈ ਇਸੇ ਤਰ੍ਹਾਂ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੂੰ ਜਦ 1999 ਦੀ ਵੈਸਾਖੀ ਵੇਲੇ ਪਾਰਟੀ ਵਿਚੋਂ ਬਾਹਰ ਕੱਢਿਆ ਤਾਂ ਉਨ੍ਹਾਂ ਵੇਲੇ ਵੀ ਟੋਹੜਾ ਦਾ ਡਟ ਕੇ ਸਾਥ ਦਿੱਤਾ ਸੀ। ਗਿਆਨੀ ਹਰਪ੍ਰੀਤ ਸਿੰਘ ਨਾਲ ਲੰਘਾਏ ਸਮੇਂ ਬਾਰੇ ਵੀ ਚਰਚਾਂ ਕਰਦਿਆਂ ਜਥੇਦਾਰ ਇਕਬਾਲ ਸਿੰਘ ਝੂੰਦਾ ਨੇ ਕਿਹਾ ਕਿ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਤਾਂ ਉਨ੍ਹਾਂ ਇਸ ਨੂੰ ਆਪਣਾ ਸੁਭਾਗ ਮੰਨਿਆ ਸੀ ਕਿ ਤਿੰਨ ਸਾਢੇ ਤਿੰਨ ਕਰੋੜ ਦੀ ਸਿੱਖ ਆਬਾਦੀ ਵਿਚੋਂ ਉਨ੍ਹਾਂ ਨੂੰ ਇੱਕ ਵੱਡਾ ਮਾਣ ਮਿਲਿਆ ਹੈ ਤਾਂ ਉਨ੍ਹਾਂ ਜ਼ੋਰ ਸ਼ੋਰ ਨਾਲ ਮੈਂਬਰਸ਼ਿਪ ਦੀ ਭਰਤੀ ਕੀਤੀ ਪਰ ਉਨ੍ਹਾਂ ਨੂੰ ਅਫ਼ਸੋਸ ਹੈ ਕਿ ਸੱਤ ਮੈਂਬਰੀ ਕਮੇਟੀ ਵਿਚੋਂ ਦੋ ਮੈਂਬਰ ਅਜਿਹੇ ਸਭ ਤੋਂ ਪਹਿਲਾ ਬਾਹਰ ਹੋਏ ਜਿਨ੍ਹਾਂ ਵਿਚੋਂ ਇੱਕ ਸ਼੍ਰੋਮਣੀ ਕਮੇਟੀ ਦਾ ਮੌਜੂਦਾ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਵੀ ਸੀ। 11 ਅਗਸਤ ਤੋਂ ਲੈ ਕੇ ਅੱਜ ਤੱਕ ਗਿਆਨੀ ਹਰਪ੍ਰੀਤ ਸਿੰਘ ਤੋਂ ਕਿਸੇ ਵੀ ਅਹੁਦੇ ਦੀ ਮੰਗ ਨਹੀਂ ਕੀਤੀ। 11 ਅਗਸਤ ਤੋਂ ਪਹਿਲਾ 8- 9 ਅਗਸਤ ਨੂੰ ਹੋਈ ਇੱਕ ਮੀਟਿੰਗ ਦੌਰਾਨ ਉਨ੍ਹਾਂ ਸਮੇਤ ਮਨਪ੍ਰੀਤ ਸਿੰਘ ਇਯਾਲੀ ਨੇ ਗਿ. ਹਰਪ੍ਰੀਤ ਸਿੰਘ ਕੋਲ ਇਹ ਖ਼ਦਸ਼ੇ ਜਤਾਏ ਸਨ ਕਿ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਨੈਤਿਕ ਆਧਾਰ ਗੁਆ ਚੁੱਕੀ ਅਕਾਲੀ ਲੀਡਰਸ਼ਿਪ ਨੂੰ ਲਾਂਭੇ ਕਰ ਕੇ ਆਦਰਸ਼ ਲੀਡਰਸ਼ਿਪ ਦੇਣਗੇ ਅਤੇ ਦੂਜਾ ਖ਼ਦਸ਼ਾ ਇਹ ਪ੍ਰਗਟਾਇਆ ਸੀ ਕਿ ਗਿਆਨੀ ਜੀ ਦੇ ਭਾਜਪਾ ਨਾਲ ਨਿੱਜੀ ਸੰਬੰਧਾਂ ਦੀਆਂ ਜੋ ਜੋ ਖ਼ਬਰਾਂ ਹਨ ਉਸ ਦੇ ਅੰਤਰਗਤ ਉਹ ਇਸ ਨਵੇਂ ਬਣੇ ਪਲੇਟਫ਼ਾਰਮ ਨੂੰ ਭਾਜਪਾ ਦੀ ਝੋਲੀ ਨਹੀਂ ਪਾਉਣਗੇ। ਝੂੰਦਾਂ ਨੇ ਕਿਹਾ ਕਿ ਗਿ. ਹਰਪ੍ਰੀਤ ਸਿੰਘ ਨੇ ਅਜਿਹੀਆਂ ਅਫ਼ਵਾਹਾਂ ਨੂੰ ਦਰਕਿਨਾਰ ਕਰਦਿਆਂ ਕਿਹਾ ਸੀ ਕਿ ਭਵਿੱਖ ਵਿਚ ਆਦਰਸ਼ ਲੀਡਰਸ਼ਿਪ ਅਤੇ ਭਾਜਪਾ ਦੀ ਝੋਲੀ ਨਵੇਂ ਪਲੇਟਫ਼ਾਰਮ ਨੂੰ ਨਹੀਂ ਪੈਣ ਦੇਣਗੇ। ਪਿਛਲੇ ਸਮੇਂ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਗਏ ਵਫ਼ਦ ਸਬੰਧੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਕੌਰ ਕਮੇਟੀ ਦੀ ਮੀਟਿੰਗ ਵਿਚ ਉਨ੍ਹਾਂ ਗਿ. ਹਰਪ੍ਰੀਤ ਸਿੰਘ ਨੂੰ ਵਫ਼ਦ ਬਾਰੇ ਜਾਣਕਾਰੀ ਮੰਗੀ ਤਾਂ ਅਨਜਾਣਤਾ ਜ਼ਾਹਿਰ ਕੀਤੀ ਸੀ। ਝੂੰਦਾਂ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਨੂੰ ਮਿਲਣ ਦੇ ਖ਼ਿਲਾਫ਼ ਨਹੀਂ ਹਨ ਪਰ ਬਗੈਰ ਏਜੰਡੇ ਤੋਂ ਮਿਲਣਾ ਅਤੇ ਕੇਵਲ ਸੀਟਾਂ ਦੇ ਲੈਣ ਦੇਣ ਨੂੰ ਹੀ ਪ੍ਰਮੁੱਖਤਾ ਦੇਣ ਦੇ ਖ਼ਿਲਾਫ਼ ਸਨ। ਪੰਜਾਬ ਵਿਚਲੀ ਆਪ ਸਰਕਾਰ ਉੱਤੇ ਤਿੱਖਾ ਹਮਲਾ ਬੋਲਦਿਆਂ ਝੂੰਦਾਂ ਨੇ ਕਿਹਾ ਕਿ ਜੋ ਵਿਸ਼ਵਾਸ ਇਸ ਪਾਰਟੀ ਵਿਚ ਲੋਕਾਂ ਨੇ ਜਤਾਇਆ ਸੀ ਉਹ ਸਭ ਫ਼ੇਲ੍ਹ ਹੋ ਗਿਆ ਹੈ ਅਤੇ ਇਸ ਵੇਲੇ ਰਾਜ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ਿਆਂ ਵਿਚ ਗ੍ਰਸਤ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਵਿਚ ਕੇਵਲ ਵਾਰਿਸ ਪੰਜਾਬ ਪਾਰਟੀ ਹੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਮਜ਼ਬੂਤ ਬਦਲ ਬਣ ਰਹੀ ਹੈ ਅਤੇ ਉਨ੍ਹਾਂ ਦੀ ਸੋਚ ਨਾਲ ਪੰਜਾਬ ਦੀ ਯੂਥ ਬੜੀ ਤੇਜ਼ ਨਾਲ ਜੁੜ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਮੋਹਨ ਲਾਲ ਨੂੰ ਸਕੱਤਰ ਵਜੋਂ ਕੀਤਾ ਨਿਯੁਕਤ ਅਗਲੀ ਖ਼ਬਰ ਪੰਜਾਬ ’ਚ ਭਾਜਪਾ ਸਰਕਾਰ ਬਣਦੇ ਹੀ ਜਾਰੀ ਕਰਾਂਗੇ ਮੁਲਾਜ਼ਮਾਂ ਦਾ ਡੀ.ਏ-ਹੀਰਾ ਸਿੰਘ
Ad Position 24