ਮੋਹਨ ਲਾਲ ਨੂੰ ਸਕੱਤਰ ਵਜੋਂ ਕੀਤਾ ਨਿਯੁਕਤ
ਸੰਗਰੂਰ, 28 ਅਗਸਤ (ਸੁਖਵਿੰਦਰ ਸਿੰਘ ਫੁੱਲ) – ਸ੍ਰੀ ਮੋਹਨ ਲਾਲ ਪ੍ਰਧਾਨ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਨੂੰ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ ਅਤੇ ਸਕੱਤਰ ਸਮੀਰ ਜੈਨ ਦੇ ਆਦੇਸ਼ ਅਨੁਸਾਰ ਵਪਾਰ ਮੰਡਲ ਦਾ ਮਾਲਵਾ ਜ਼ੋਨ ਲਈ ਸਕੱਤਰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਵਪਾਰ ਮੰਡਲ ਮਾਲਵਾ ਜ਼ੋਨ ਦੇ ਸਕੱਤਰ ਜਸਵਿੰਦ ਸਿੰਘ ਪ੍ਰਿੰਸ ਦੀ ਸਿਫਾਰਸ਼ ਉੱਤੇ ਕੀਤੀ ਗਈ ਹੈ।
ਅਜੀਤ ਡੈਸਕ
29-08-2026