ਚਲਦੀ ਕਾਰ ਨੂੰ ਅਚਾਨਕ ਲੱਗੀ ਅੱਗ, 5 ਜਣੇ ਵਾਲ-ਵਾਲ ਬਚੇ
ਭਵਾਨੀਗੜ੍ਹ, 28 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਫੱਗੂਵਾਲਾ ਕੈਂਚੀਆਂ ’ਤੇ ਬਣੇ ਫਲਾਈਓਵਰ ’ਤੇ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋਂ ਬਚ ਗਿਆ, ਜਦੋਂ ਇੱਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿਚ 2 ਬੱਚਿਆਂ ਸਮੇਤ 5 ਵਿਅਕਤੀ ਸਮੇਂ ਸਿਰ ਕਾਰ ਵਿਚੋਂ ਬਾਹਰ ਨਿਕਲ ਆਉਣ ਕਾਰਨ ਵਾਲ-ਵਾਲ ਬਚ ਗਏ।
ਅ
ਅੱਗ ਨਾਲ ਸੜੀ ਕਾਰ। ਤਸਵੀਰ-ਰਣਧੀਰ ਸਿੰਘ ਫੱਗੂਵਾਲਾ
29-08-2026
ਭਵਾਨੀਗੜ੍ਹ, 28 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਫੱਗੂਵਾਲਾ ਕੈਂਚੀਆਂ ’ਤੇ ਬਣੇ ਫਲਾਈਓਵਰ ’ਤੇ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋਂ ਬਚ ਗਿਆ, ਜਦੋਂ ਇੱਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿਚ 2 ਬੱਚਿਆਂ ਸਮੇਤ 5 ਵਿਅਕਤੀ ਸਮੇਂ ਸਿਰ ਕਾਰ ਵਿਚੋਂ ਬਾਹਰ ਨਿਕਲ ਆਉਣ ਕਾਰਨ ਵਾਲ-ਵਾਲ ਬਚ ਗਏ। ਜਦੋਂ ਕਿ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਪਟਿਆਲਾ ਵਾਸੀ ਅਰੁਣ ਕੁਮਾਰ ਨੇ ਦੱਸਿਆ ਕਿ ਉਹ ਰੱਖੜੀ ਦੇ ਤਿਉਹਾਰ ਮੌਕੇ ਆਪਣੀ ਪਤਨੀ, ਭਰਾ ਅਤੇ ਦੋ ਬੱਚਿਆਂ ਸਮੇਤ ਕਾਰ ਰਾਹੀਂ ਆਪਣੇ ਸਹੁਰੇ ਘਰ ਧੂਰੀ ਜਾ ਰਹੇ ਸਨ। ਜਦੋਂ ਉਹ ਭਵਾਨੀਗੜ੍ਹ ਤੋਂ ਅੱਗੇ ਫੱਗੂਵਾਲਾ ਕੈਂਚੀਆਂ ਨੇੜੇ ਫਲਾਈਓਵਰ ’ਤੇ ਪਹੁੰਚੇ ਤਾਂ ਅਚਾਨਕ ਕਾਰ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਤੁਰੰਤ ਕਾਰ ਨੂੰ ਸੜਕ ਕਿਨਾਰੇ ਰੋਕ ਕੇ ਚੈਕ ਕੀਤੀ ਤਾਂ ਇਸ ਦੌਰਾਨ ਕਾਰ ਨੂੰ ਹੌਲੀ-ਹੌਲੀ ਅੱਗ ਲੱਗ ਗਈ, ਜੋ ਕੁਝ ਹੀ ਪਲਾਂ ਵਿਚ ਪੂਰੀ ਕਾਰ ਵਿਚ ਫੈਲ ਗਈ। ਸਥਿਤੀ ਨੂੰ ਦੇਖਦਿਆਂ ਤੁਰੰਤ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਕਾਰ ਵਿਚੋਂ ਬਾਹਰ ਕੱਢ ਲਿਆ, ਜਿਸ ਕਾਰਨ ਸਾਰਾ ਪਰਿਵਾਰ ਵਾਲ ਵਾਲ ਬਚ ਗਿਆ । ਕਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਊ ਗੱਡੀ ਟੀਮ ਮੌਕੇ ’ਤੇ ਪਹੁੰਚੀ ਅਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਕਾਰ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਸੜਕ ਸੁਰੱਖਿਆ ਫੋਰਸ ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਅਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਕਾਰ ਨੂੰ ਅੱਗ ਲੱਗਣ ਕਾਰਨ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ।