ਸਲਾਈਟ ਲੌਂਗੋਵਾਲ ਦੇ 90 ਫੀਸਦੀ ਤੋਂ ਵਧੇਰੇ ਵਿਦਿਆਰਥੀ ਨੌਕਰੀਆਂ ਲਈ ਚੁਣੇ
ਲੌਂਗੋਵਾਲ, 4 ਸਤੰਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਲੌਂਗੋਵਾਲ ਨੇ ਪਲੇਸਮੈਂਟ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਅਕਾਦਮਿਕ ਸੈਸ਼ਨ 2025-26 ਦੌਰਾਨ ਵੱਖ-ਵੱਖ ਵਿਭਾਗਾਂ ਵਿਚ 77 ਤੋਂ 97 ਫੀਸਦੀ ਤੱਕ ਪਲੇਸਮੈਂਟ ਦਰ ਹਾਸਲ ਕੀਤੀ ਹੈ ਜਦਕਿ ਕਈ ਕੋਰ ਇੰਜੀਨੀਅਰਿੰਗ ਵਿਭਾਗਾਂ ਵਿਚ ਇਹ ਦਰ 90 ਫੀਸਦੀ ਤੋਂ ਵਧੇਰੇ ਰਹੀ ਹੈ। ਡੀਨ ਐਲੂਮਨਾਈ ਤੇ ਉਦਯੋਗਿਕ ਸਬੰਧ ਪ੍ਰੋ.
ਲੌਂਗੋਵਾਲ, 4 ਸਤੰਬਰ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਲੌਂਗੋਵਾਲ ਨੇ ਪਲੇਸਮੈਂਟ ਦੇ ਖੇਤਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਅਕਾਦਮਿਕ ਸੈਸ਼ਨ 2025-26 ਦੌਰਾਨ ਵੱਖ-ਵੱਖ ਵਿਭਾਗਾਂ ਵਿਚ 77 ਤੋਂ 97 ਫੀਸਦੀ ਤੱਕ ਪਲੇਸਮੈਂਟ ਦਰ ਹਾਸਲ ਕੀਤੀ ਹੈ ਜਦਕਿ ਕਈ ਕੋਰ ਇੰਜੀਨੀਅਰਿੰਗ ਵਿਭਾਗਾਂ ਵਿਚ ਇਹ ਦਰ 90 ਫੀਸਦੀ ਤੋਂ ਵਧੇਰੇ ਰਹੀ ਹੈ। ਡੀਨ ਐਲੂਮਨਾਈ ਤੇ ਉਦਯੋਗਿਕ ਸਬੰਧ ਪ੍ਰੋ.ਆਰ.ਕੇ. ਮਿਸ਼ਰਾ ਨੇ ਇਸ ਉਪਲਬਧੀ ’ਤੇ ਵਿਦਿਆਰਥੀਆਂ, ਫੈਕਲਟੀ ਮੈਂਬਰਾਂ, ਤਕਨੀਕੀ ਤੇ ਮਿਨਿਸਟੀਰੀਅਲ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਪ੍ਰਤਿਭਾ ਤੇ ਪੇਸ਼ੇਵਰ ਤਿਆਰੀ ਤੋਂ ਇਲਾਵਾ ਸਲਾਈਟ ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਦੀ ਅਗਵਾਈ ਤੇ ਮਾਰਗਦਰਸ਼ਨ ਹੇਠ ਸੰਭਵ ਹੋਈ ਹੈ। ਡਾਇਰੈਕਟਰ ਸਲਾਈਟ ਦੀ ਅਗਵਾਈ ਤੇ ਹੌਸਲਾ ਅਫਜ਼ਾਈ ਨੇ ਸੰਸਥਾ ਦੇ ਪਲੇਸਮੈਂਟ ਨਤੀਜਿਆਂ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਤੋਂ ਇਲਾਵਾ ਡੀਨ ਐਲੂਮਨਾਈ ਤੇ ਇੰਡਸਟਰੀ ਰਿਲੇਸ਼ਨ ਦੀ ਅਸਾਮੀ ਦੀ ਸੁਤੰਤਰ ਸਿਰਜਣਾ ਉਪਰੰਤ ਉਦਯੋਗਾਂ ਨਾਲ ਸੰਪਰਕ, ਐਲੂਮਨਾਈ ਨੈੱਟਵਰਕਿੰਗ, ਇੰਟਰਨਸ਼ਿਪ, ਟਰੇਨਿੰਗ ਤੇ ਪਲੇਸਮੈਂਟ ਗਤੀਵਿਧੀਆਂ ਨੂੰ ਨਵੀਂ ਸੰਸਥਾਗਤ ਦਿਸ਼ਾ ਮਿਲਣ ਤੋਂ ਇਲਾਵਾ ਟਰੇਨਿੰਗ ਅਤੇ ਪਲੇਸਮੈਂਟ ਵਿਭਾਗ ਦੇ ਪ੍ਰਮੁੱਖ ਪ੍ਰੋ. ਮੇਜਰ ਸਿੰਘ ਦੇ ਨਿਰੰਤਰ ਯਤਨਾਂ ਨਾਲ ਵਿਦਿਆਰਥੀਆਂ ਲਈ ਰੋਜ਼ਗਾਰ ਦੇ ਮੌਕਿਆਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਪ੍ਰੋ.ਮਿਸ਼ਰਾ ਨੇ ਦੱਸਿਆ ਕਿ ਵਿਭਾਗ ਆਪਣੇ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਲੋੜਾਂ ਅਨੁਸਾਰ ਤਿਆਰ ਕਰਨ ਤੇ ਉਨ੍ਹਾਂ ਨੂੰ ਬਿਹਤਰ ਕਰੀਅਰ ਮੌਕੇ ਪ੍ਰਦਾਨ ਕਰਨ ਲਈ ਭਵਿੱਖ ਵਿੱਚ ਵੀ ਯਤਨ ਜਾਰੀ ਰੱਖੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਸਫਲਤਾ ਉਨ੍ਹਾਂ ਲਈ ਨਵੀਆਂ ਉਚਾਈਆਂ ਵੱਲ ਵਧਣ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਸਲਾਈਟ ਦੇ ਐਲੂਮਨਾਈ ਨੈੱਟਵਰਕ ਨੂੰ ਦੇਸ਼ ਭਰ ਵਿੱਚ ਮਜ਼ਬੂਤ ਕੀਤਾ ਜਾ ਰਿਹਾ ਹੈ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ’ਚ ਚੈਪਟਰ ਸਰਗਰਮ ਹਨ ਜੋ ਕਿ ਵਿਦਿਆਰਥੀਆਂ ਦੀ ਪਲੇਸਮੈਂਟ ਵਿਚ ਮਦਦਗਾਰ ਹੁੰਦੇ ਹਨ।