05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਮਾਹੌਰਾਣਾ ਡਿਸਟ੍ਰੀਬਿਊਟਰੀ ਨਹਿਰੀ ਪ੍ਰੋਜੈਕਟ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ

ਅਮਰਗੜ੍ਹ, 4 ਸਤੰਬਰ (ਜਤਿੰਦਰ ਮੰਨਵੀ)-ਰਿਆਸਤੀ ਦੌਰ ਦੀਆਂ ਬੇਰੁਖ਼ੀਆਂ ਅਤੇ ਇਤਿਹਾਸਕ ਅਣਗਹਿਲੀਆਂ ਦਾ ਸੰਤਾਪ ਹੰਢਾ ਰਹੇ ਮਾਲੇਰਕੋਟਲਾ ਅਤੇ ਅਮਰਗੜ੍ਹ ਖੇਤਰ ਦੇ ਦਰਜਨਾਂ ਪਿੰਡਾਂ ਦੀ ਸੁੱਕੀ ਤਕਦੀਰ ਹੁਣ ਨਵੀਂ ਕਰਵਟ ਲੈਣ ਜਾ ਰਹੀ ਹੈ। ਦਹਾਕਿਆਂ ਤੋਂ ਨਹਿਰੀ ਪਾਣੀ ਨੂੰ ਤਰਸਦੀ ਰਹੀ ਇਸ ਜ਼ਰਖ਼ੇਜ਼ ਧਰਤੀ ਤੇ ਟਿਊਬਵੈੱਲਾਂ ਦੀ ਬੇਰਹਿਮ ਪਿਆਸ ਨੇ ਧਰਤ ਹੇਠਲੇ ਜਲ-ਭੰਡਾਰ ਨੂੰ ਲਗਭਗ ਖਾਲੀ ਕਰ ਦਿੱਤਾ ਸੀ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਅਮਰਗੜ੍ਹ, 4 ਸਤੰਬਰ (ਜਤਿੰਦਰ ਮੰਨਵੀ)-ਰਿਆਸਤੀ ਦੌਰ ਦੀਆਂ ਬੇਰੁਖ਼ੀਆਂ ਅਤੇ ਇਤਿਹਾਸਕ ਅਣਗਹਿਲੀਆਂ ਦਾ ਸੰਤਾਪ ਹੰਢਾ ਰਹੇ ਮਾਲੇਰਕੋਟਲਾ ਅਤੇ ਅਮਰਗੜ੍ਹ ਖੇਤਰ ਦੇ ਦਰਜਨਾਂ ਪਿੰਡਾਂ ਦੀ ਸੁੱਕੀ ਤਕਦੀਰ ਹੁਣ ਨਵੀਂ ਕਰਵਟ ਲੈਣ ਜਾ ਰਹੀ ਹੈ। ਦਹਾਕਿਆਂ ਤੋਂ ਨਹਿਰੀ ਪਾਣੀ ਨੂੰ ਤਰਸਦੀ ਰਹੀ ਇਸ ਜ਼ਰਖ਼ੇਜ਼ ਧਰਤੀ ਤੇ ਟਿਊਬਵੈੱਲਾਂ ਦੀ ਬੇਰਹਿਮ ਪਿਆਸ ਨੇ ਧਰਤ ਹੇਠਲੇ ਜਲ-ਭੰਡਾਰ ਨੂੰ ਲਗਭਗ ਖਾਲੀ ਕਰ ਦਿੱਤਾ ਸੀ। ਇਸ ਗੰਭੀਰ ਸੰਕਟ ਨੂੰ ਠੱਲ੍ਹ ਪਾਉਣ ਵਾਸਤੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੇ ਅਣਥੱਕ ਯਤਨਾਂ ਸਦਕਾ ਪੰਜਾਬ ਸਰਕਾਰ ਵੱਲੋਂ 54.41 ਕਿਲੋਮੀਟਰ ਲੰਮੀ ਅਤੇ 100 ਫੁੱਟ ਚੌੜੀ ਮਾਹੌਰਾਣਾ ਡਿਸਟ੍ਰੀਬਿਊਟਰੀ ਦੀ ਰੀਮਾਡਲਿੰਗ ਅਤੇ ਮਾਲੇਰਕੋਟਲਾ ਮਾਈਨਰ ਦੀ ਉਸਾਰੀ ਦਾ ਕਾਰਜ ਜੰਗੀ ਪੱਧਰ –ਤੇ ਆਰੰਭਿਆ ਗਿਆ ਹੈ, ਜੋ ਇਸ ਖਿੱਤੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਨਿਰਮਾਣ ਕਾਰਜਾਂ ਦਾ ਬਾਰੀਕੀ ਨਾਲ ਜਾਇਜ਼ਾ ਲੈਂਦਿਆਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਇਸ ਪ੍ਰੋਜੈਕਟ ਨੂੰ ਖਿੱਤੇ ਦੀ ਹੋਂਦ ਨਾਲ ਜੋੜਦਿਆਂ ਆਖਿਆ ਕਿ ਬੇਤਹਾਸ਼ਾ ਵਰਤੋਂ ਕਾਰਨ ਡਾਰਕ ਜ਼ੋਨ ਦੇ ਹਨੇਰਿਆਂ ‘ਚ ਘਿਰ ਚੁੱਕੇ ਇਸ ਇਲਾਕੇ ਲਈ ਇਹ ਨਹਿਰ ਸੰਜੀਵਨੀ ਸਾਬਤ ਹੋਵੇਗੀ। ਧਰਤੀ ਦੀ ਕੁੱਖ ’ਚੋਂ ਪਾਣੀ ਦੇ ਲਗਾਤਾਰ ਪਤਾਲ ਵੱਲ ਜਾਣ ਕਾਰਨ ਕਿਸਾਨ ਹਰ ਸਾਲ ਮੋਟਰਾਂ ਦੀਆਂ ਡਿਲੀਵਰੀਆਂ ਵਧਾਉਣ ਤੇ ਮਹਿੰਗੇ ਡੀਜ਼ਲ ਦੇ ਧੂੰਏਂ ਹੇਠ ਆਪਣੀ ਕਿਰਤ ਨੂੰ ਰੁਲਦਾ ਦੇਖਣ ਲਈ ਮਜਬੂਰ ਸਨ। ਹੁਣ ਨਹਿਰੀ ਪਾਣੀ ਨਾਲ ਅਮਰਗੜ੍ਹ, ਮਾਲੇਰਕੋਟਲਾ ਤੇ ਨਾਲ ਲੱਗਦੇ ਮੁੱਖ ਮੰਤਰੀ ਦੇ ਹਲਕੇ ਦੇ ਲਗਭਗ 55 ਪਿੰਡਾਂ ਦੀ 44 ਹਜ਼ਾਰ ਏਕੜ ਜ਼ਮੀਨ ਦੀ ਪਿਆਸ ਬੁਝੇਗੀ ਜਿਸ ਨਾਲ ਨਾ ਕੇਵਲ ਧਰਤੀ ਹੇਠਲਾ ਕੁਦਰਤੀ ਜਲ-ਪੱਧਰ ਵਧੇਗਾ ਬਲਕਿ ਕਿਸਾਨਾਂ ਦੀਆਂ ਜੇਬਾਂ ’ਤੇ ਪੈਂਦਾ ਡੂੰਘੇ ਬੋਰਾਂ ਅਤੇ ਊਰਜਾ ਦਾ ਭਾਰੀ ਆਰਥਿਕ ਬੋਝ ਵੀ ਕਾਫ਼ੀ ਹੱਦ ਤੱਕ ਹੌਲਾ ਹੋ ਜਾਵੇਗਾ।ਵਿਧਾਇਕ ਨੇ ਆਖਿਆ ਕਿ ਇਸ ਪ੍ਰੋਜੈਕਟ ਦਰਮਿਆਨ ਜ਼ਮੀਨਾਂ ਦੀ ਵੰਡ ਅਤੇ ਮੁਆਵਜ਼ੇ ਨੂੰ ਲੈ ਕੇ ਕਿਸਾਨਾਂ ਦੀਆਂ ਕੁੱਝ ਵਾਜਬ ਚਿੰਤਾਵਾਂ ਅਤੇ ਰੋਸ ਵੀ ਉੱਭਰਿਆ ਹੈ ਪਰ ਕਿਸਾਨਾਂ ਦੇ ਹੱਕਾਂ ਨੂੰ ਆਂਚ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਹਰ ਗੁੰਝਲ ਦਾ ਸੁਖਾਵਾਂ ਹੱਲ ਕੱਢ ਲਿਆ ਜਾਵੇਗਾ।ਇਸ ਮੌਕੇ ਚੇਅਰਮੈਨ ਕੇਵਲ ਸਿੰਘ ਜਾਗੋਵਾਲ, ਵਿਧਾਇਕ ਦੇ ਨਿੱਜੀ ਸਕੱਤਰ ਰਾਜੀਵ ਕੁਮਾਰ ਤੋਗਾਹੇੜੀ,ਪ੍ਰਧਾਨ ਰਾਜਿੰਦਰ ਸਿੰਘ ਹਿੰਦ, ਪ੍ਰੋਫੈਸਰ ਇਕਬਾਲ ਸਿੰਘ, ਚਮਕੌਰ ਸਿੰਘ ਗੁਆਰਾ, ਰਾਮ ਸਿੰਘ ਪੇਂਟਰ ਤੇ ਲੱਕੀ ਹੁਸੈਨਪੁਰਾ ਸਮੇਤ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੀ.ਐਸ.ਯੂ. ਵਲੋਂ 9 ਸਤੰਬਰ ਨੂੰ ਮਨਾਇਆ ਜਾਵੇਗਾ ਸਰਕਾਰੀ ਕਾਲਜ ਮਲੇਰਕੋਟਲਾ ਦਾ 100 ਸਾਲਾ ਸਥਾਪਨਾ ਦਿਵਸ ਅਗਲੀ ਖ਼ਬਰ ਸਲਾਈਟ ਲੌਂਗੋਵਾਲ ਦੇ 90 ਫੀਸਦੀ ਤੋਂ ਵਧੇਰੇ ਵਿਦਿਆਰਥੀ ਨੌਕਰੀਆਂ ਲਈ ਚੁਣੇ
Ad Position 24