12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਪਰਿਵਾਰ ਦੀ ਵਿੱਤੀ ਸਹਾਇਤਾ ਲਈ ਇਕ ਲੱਖ ਰੁਪਏ ਦੀ ਰਾਸ਼ੀ ਦਿੱਤੀ ਨਗਦ

ਦਿੜ੍ਹਬਾ ਮੰਡੀ, 11 ਸਤੰਬਰ (ਜਸਵੀਰ ਸਿੰਘ ਔਜਲਾ, ਹਰਬੰਸ ਛਾਜਲੀ) - ਪਿੰਡ ਤੁਰਵੰਜਾਰਾ ਦੇ ਵਸਨੀਕ ਗੁਲਜ਼ਾਰ ਸਿੰਘ ਦੀ ਮੌਤ ਤੋਂ ਬਾਅਦ ਅੱਜ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਿੰਡ ਤੁਰਵੰਜਾਰਾ ਵਿਖੇ ਪਹੁੰਚੇ। ਉਨ੍ਹਾਂ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਦਿੰਦਿਆਂ ਪਰਿਵਾਰ ਨੂੰ ਹੌਸਲਾ ਦਿੱਤਾ ਅਤੇ ਕਿਹਾ ਤੁਸੀਂ ਮਨ ਬਣਾ ਲਓ ਅਸੀ ਤੁਹਾਡੀ ਹਰ ਤਰ੍ਹਾਂ ਦੀ ਲੜਾਈ ਲੜਾਂਗੇ,ਪਰਿਵਾਰ ਨੇ ਦੱਸਿਆ ਹੈ ਕਿ ਅਸੀਂ ਲੜਾਈ ਲੜਨ ਲਈ ਤਿਆਰ ਹਾਂ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਦਿੜ੍ਹਬਾ ਮੰਡੀ, 11 ਸਤੰਬਰ (ਜਸਵੀਰ ਸਿੰਘ ਔਜਲਾ, ਹਰਬੰਸ ਛਾਜਲੀ) - ਪਿੰਡ ਤੁਰਵੰਜਾਰਾ ਦੇ ਵਸਨੀਕ ਗੁਲਜ਼ਾਰ ਸਿੰਘ ਦੀ ਮੌਤ ਤੋਂ ਬਾਅਦ ਅੱਜ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਿੰਡ ਤੁਰਵੰਜਾਰਾ ਵਿਖੇ ਪਹੁੰਚੇ। ਉਨ੍ਹਾਂ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਦਿੰਦਿਆਂ ਪਰਿਵਾਰ ਨੂੰ ਹੌਸਲਾ ਦਿੱਤਾ ਅਤੇ ਕਿਹਾ ਤੁਸੀਂ ਮਨ ਬਣਾ ਲਓ ਅਸੀ ਤੁਹਾਡੀ ਹਰ ਤਰ੍ਹਾਂ ਦੀ ਲੜਾਈ ਲੜਾਂਗੇ,ਪਰਿਵਾਰ ਨੇ ਦੱਸਿਆ ਹੈ ਕਿ ਅਸੀਂ ਲੜਾਈ ਲੜਨ ਲਈ ਤਿਆਰ ਹਾਂ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਨਸਾ ਬਹੁਤ ਸਮੇਂ ਤੋਂ ਚਲਦਾ ਆ ਰਿਹਾ ਹੈ ਤੇ ਲੋਕਾਂ ਤੇ ਪਰਚੇ ਕਰਨ ਤੇ ਘਰ ਢੋਹਣ ਨਾਲ ਨੀ ਨਸਾ ਬੰਦ ਹੋਣਾ । ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਮੇਂ ਵੀ ਨਸਾ ਸੀ ਪਰ ਐਨਾ ਨਹੀਂ ਸੀ ਪੁਰਾਣੀਆਂ ਸਰਕਾਰਾਂ ਸਮੇਂ ਆਇਆ ਸੀ । ਉਨ੍ਹਾਂ ਕਿਹਾ ਅਸੀਂ ਲਾਸ਼ਾਂ ਤੇ ਰਾਜਨੀਤੀ ਨਹੀਂ ਕਰਦੇ ਮੈਂ ਚਾਰ ਦਿਨ ਲੇਟ ਤਾਂ ਆਇਆ ਹਾਂ ਜਦੋਂ ਪਰਿਵਾਰ ਨੇ ਕਿਹਾ ਸਾਡੀ ਕੋਈ ਨਹੀਂ ਸੁਣਦਾ ਪੱਤਰਕਾਰਾ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਤੇ ਵਿਸ਼ਵਾਸ ਨਹੀਂ ਹੈ ਜਾਂਚ ਕਿਸੇ ਵੀ ਏਜੰਸੀ ਤੋਂ ਕਰਵਾ ਲਉ ਪਰ ਜਾਂਚ ਹਾਈ ਕੋਰਟ ਜਾ ਸੁਪਰੀਮ ਕੋਰਟ ਦੇ ਜੱਜ ਦੀ ਦੇਖਰੇਖ ਹੇਠ ਹੋਣੀ ਚਾਹੀਦੀ ਹੈ ।ਜਗਦੇਵ ਗਾਗਾ ਜਿਲ੍ਹਾ ਪ੍ਰਧਾਨ ਸੰਗਰੂਰ, ਕੈਪਟਨ ਸੰਦੀਪ ਸੰਧੂ ਜੀ ਐਸ ਓ ਕਾਂਗਰਸ ਪਾਰਟੀ, ਰਾਜਿੰਦਰ ਦੀਪਾ ਸੁਨਾਮ, ਸਤਨਾਮ ਸੱਤਾ ਮੈਂਬਰ ਪੀਪੀਸੀਸੀ, ਸੁਰਿੰਦਰਪਾਲ ਸਿਬੀਆ ਸਾਬਕਾ ਐਮ ਐੱਲ ਏ ਸੰਗਰੂਰ, ਦੁਰਲੱਭ ਸਿੱਧੂ, ਸੀਨੀਅਰ ਕਾਂਗਰਸੀ ਕਰਮਜੀਤ ਕੌਰ, ਸੀਨੀਅਰ ਆਗੂ ਹਰਜੀਤ ਕੌਰ,ਸੀਨੀਅਰ ਆਗੂ ਕਿਰਨ ਕੌਰ, ਹਰਭਜਨ ਸਿੰਘ ਸਿੱਧੂ ਬਲਾਕ ਪ੍ਰਧਾਨ, ਬੱਬੂ ਐਮ ਸੀ ਬਲਾਕ ਪ੍ਰਧਾਨ ਚੀਮਾ ਮੰਡੀ, ਮਨਪ੍ਰੀਤ ਮਨੀ ਬਲਾਕ ਪ੍ਰਧਾਨ ਸੁਨਾਮ, ਗੁਰਮੁਖ ਸਿੰਘ ਜਨਰਲ ਸਕੱਤਰ ਯੂਥ ਕਾਂਗਰਸ ਆਦਿ ਆਗੂ ਦੁੱਖ ਸਾਂਝਾ ਕਰਨ ਲਈ ਪਹੁੰਚੇ ।
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ਵਿਖੇ ਮੈਥਾਡੋਨ ਮੇਨਟੇਨੈਂਸ ਥੈਰੇਪੀ (ਐੱਮ.ਐੱਮ.ਟੀ.) ਕਲੀਨਿਕ ਦੀ ਸ਼ੁਰੂਆਤ ਅਗਲੀ ਖ਼ਬਰ ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ 2 ਬਾਈਪਾਸਾਂ ਦੇ ਨਿਰਮਾਣ ਨਾਲ ਕਰੀਬ 5 ਜ਼ਿਲਿਆਂ ਦੇ ਰਾਹਗੀਰਾਂ ਨੂੰ ਮਿਲੇਗੀ ਰਾਹਤ ਖੰਨਾ...
Ad Position 24