14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਸੰਤ ਅਤਰ ਸਿੰਘ ਦੇ 100 ਸਾਲਾ ਬਰਸੀ ਸਮਾਗਮ ਨੂੰ ਸਮਰਪਿਤ ‘ਸਾਈਕਲ ਮਾਰਚ’ ਕੱਢਿਆ ਭਾਈ ਜਗਜੀਤ ਸਿੰਘ ਨੇ ਹਰੀ ਝੰਡੀ ਦੇ ਕੇ ‘ਸਾਈਕਲ ਮਾਰਚ’ ਨੂੰ ਕੀਤਾ ਰਵਾਨਾ

ਚੀਮਾ ਮੰਡੀ, 13 ਸਤੰਬਰ (ਗੁਰਜੀਤ ਸਿੰਘ ਚਹਿਲ)- ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ 100 ਸਾਲਾ ਬਰਸੀ ਸਮਾਗਮ ਨੂੰ ਸਮਰਪਿਤ “ਸਾਈਕਲ ਮਾਰਚ ਧੀਆਂ ਭੈਣਾਂ ਵਲੋਂ ਨੂੰ ਅੱਜ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਤੋਂ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਉਪ ਪ੍ਰਧਾਨ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਸੰਤ ਅਤਰ ਸਿੰਘ ਫਿਜ਼ੀਕਲ ਅਕੈਡਮੀ ਚੀਮਾ ਦੀ ਅਗਵਾਈ ਹੇਠ ਕੱਢੇ ਇਸ ‘ਸਾਈਕਲ ਮਾਰਚ’ ‘ਚ 70 ਦੇ ਕਰੀਬ ਧੀਆਂ ਭੈਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

Ad Position 21
repet_subhas-goyals [Copy P29]
ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ ਨੌਜਵਾਨ ਅਰਵਿੰਦ ਖੰਨਾ ਦੇ ਨਾਲ । ਤਸਵੀਰ - ਮੁਕੇਸ਼ ਕੁਮਾਰ 14-09-2026
ਚੀਮਾ ਮੰਡੀ, 13 ਸਤੰਬਰ (ਗੁਰਜੀਤ ਸਿੰਘ ਚਹਿਲ)- ਸੰਤ ਅਤਰ ਸਿੰਘ ਮਸਤੂਆਣਾ ਵਾਲਿਆਂ ਦੇ 100 ਸਾਲਾ ਬਰਸੀ ਸਮਾਗਮ ਨੂੰ ਸਮਰਪਿਤ “ਸਾਈਕਲ ਮਾਰਚ ਧੀਆਂ ਭੈਣਾਂ ਵਲੋਂ ਨੂੰ ਅੱਜ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਤੋਂ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਉਪ ਪ੍ਰਧਾਨ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ । ਸੰਤ ਅਤਰ ਸਿੰਘ ਫਿਜ਼ੀਕਲ ਅਕੈਡਮੀ ਚੀਮਾ ਦੀ ਅਗਵਾਈ ਹੇਠ ਕੱਢੇ ਇਸ ‘ਸਾਈਕਲ ਮਾਰਚ’ ‘ਚ 70 ਦੇ ਕਰੀਬ ਧੀਆਂ ਭੈਣਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਹ ਸਾਈਕਲ ਮਾਰਚ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਤੋਂ ਰਵਾਨਾ ਹੋ ਕੇ ਸ਼ੇਰੋਂ, ਨਮੋਲ, ਉਭਾਵਾਲ, ਭੱਮਾਬੰਦੀ , ਬਡਰੁੱਖਾ ਹੁੰਦਾ ਹੋਇਆ ਮਸਤੂਆਣਾ ਸਾਹਿਬ ਵਿਖੇ ਪਹੁੰਚਿਆ, ਜਿੱਥੇ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਦੀ ਅਗਵਾਈ ਹੇਠ ਸੰਗਤਾਂ ਵਲੋਂ ਇਸ ਸਾਈਕਲ ਮਾਰਚ ਦਾ ਭਰਵਾਂ ਸਵਾਗਤ ਕੀਤਾ ਗਿਆ । ਇਸ ਸਾਈਕਲ ਮਾਰਚ ਦੀ ਅਗਵਾਈ ਕਰ ਰਹੇ ਪ੍ਰਬੰਧਕ ਪ੍ਰਭਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਾਈਕਲ ਮਾਰਚ ਰਾਹੀਂ ਕਰੀਬ 56 ਕਿਲੋਮੀਟਰ ਦੀ ਦੂਰੀ ਸਾਇਕਲਿਸਟਾਂ ਵਲੋਂ ਬੜੇ ਹੀ ਖੁਸ਼ੀ ਅਤੇ ਉਤਸ਼ਾਹ ਨਾਲ ਪੂਰੀ ਕੀਤੀ ਗਈ, ਜੋ ਕਿ ਗੁ. ਜਨਮ ਅਸਥਾਨ ਚੀਮਾ ਤੋਂ ਰਵਾਨਾ ਹੋ ਕੇ ਮੁੜ ਵਾਪਸ ਚੀਮਾ ਮੰਡੀ ਪਰਤੇ । ਕਲਗੀਧਰ ਟਰੱਸਟ ਬੜੂ ਸਾਹਿਬ ਦੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਅਤੇ ਅਕਾਲ ਕਾਲਜ ਕੌਸ਼ਲ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸੰਤ ਅਤਰ ਸਿੰਘ ਦੀ 100 ਸਾਲਾ ਬਰਸੀ ਨੂੰ ਸਮਰਪਿਤ ਕੀਤੇ ਗਏ ਇਸ ਉਪਰਾਲੇ ਲਈ ਪ੍ਰਬੰਧਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੰਨਾਂ ਵੀ ਪਿੰਡਾਂ ‘ਚੋਂ ਇਹ ਸਾਈਕਲ ਮਾਰਚ ਲੰਘਿਆ, ਉੱਥੋਂ ਦੀਆਂ ਨਗਰ ਵਾਸੀ ਸੰਗਤਾਂ ਵਲੋਂ ਇਸ ਸਾਈਕਲ ਮਾਰਚ ਦੀ ਸ਼ਲਾਘਾ ਕਰਦਿਆਂ ਸ਼ਾਨਦਾਰ ਸਵਾਗਤ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਅਤੇ ਹਲਕੇ ਦੇ ਆਗੂਆਂ ਵਲੋਂ ਮੀਟਿੰਗ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣ... ਅਗਲੀ ਖ਼ਬਰ ਸਟੇਟ ਐਵਾਰਡ ਮਿਲਣ ’ਤੇ ਹੈੱਡਮਿਸਟ੍ਰੈਸ ਰਾਜਵੀਰ ਕੌਰ ਦਾ ਵਿਧਾਇਕ ਡਾ. ਰਹਿਮਾਨ ਵਲੋਂ ਸਨਮਾਨ
Ad Position 24