ਗੁਰਦੁਆਰਾ ਸ਼ਾਹੀ ਸਮਾਧਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ
ਸੰਗਰੂਰ, 14 ਸਤੰਬਰ (ਅਮਨਦੀਪ ਸਿੰਘ ਬਿੱਟਾ) - ਗੁਰਦੁਆਰਾ ਸ਼ਾਹੀ ਸਮਾਧਾਂ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪੰਨੂ, ਜਨਰਲ ਸਕੱਤਰ ਤੇਜਿੰਦਰ ਸਿੰਘ ਸੋਢੀ ਦੀ ਦੇਖ–ਰੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 422ਵਾਂ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬਲਵੰਤ ਸਿੰਘ ਜੋਗਾ ਦੇ ਕੀਤੇ ਮੰਚ ਸੰਚਾਲਨ ਦੌਰਾਨ ਕਥਾ ਵਾਚਕ ਭਾਈ ਰਿਪਨਜੋਤ ਸਿੰਘ ਨੇ ਕਥੀ ਕੀਤੀ, ਢਾਈ ਜਥੇ ਬੀਬੀ ਚਮਨਪਰੀਤ ਕੌਰ ਲੌਂਗੋਵਾਲ ਦੇ ਜਥੇ ਨੇ ਕਵੀਸ਼ਰੀ ਨਾਲ ਸੰਗਤ ਨੂੰ ਨਿਹਾਲ ਕੀਤਾ ।
ਸੰਗਰੂਰ, 14 ਸਤੰਬਰ (ਅਮਨਦੀਪ ਸਿੰਘ ਬਿੱਟਾ) - ਗੁਰਦੁਆਰਾ ਸ਼ਾਹੀ ਸਮਾਧਾਂ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਪੰਨੂ, ਜਨਰਲ ਸਕੱਤਰ ਤੇਜਿੰਦਰ ਸਿੰਘ ਸੋਢੀ ਦੀ ਦੇਖ–ਰੇਖ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 422ਵਾਂ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਬਲਵੰਤ ਸਿੰਘ ਜੋਗਾ ਦੇ ਕੀਤੇ ਮੰਚ ਸੰਚਾਲਨ ਦੌਰਾਨ ਕਥਾ ਵਾਚਕ ਭਾਈ ਰਿਪਨਜੋਤ ਸਿੰਘ ਨੇ ਕਥੀ ਕੀਤੀ, ਢਾਈ ਜਥੇ ਬੀਬੀ ਚਮਨਪਰੀਤ ਕੌਰ ਲੌਂਗੋਵਾਲ ਦੇ ਜਥੇ ਨੇ ਕਵੀਸ਼ਰੀ ਨਾਲ ਸੰਗਤ ਨੂੰ ਨਿਹਾਲ ਕੀਤਾ । ਹਜ਼ੂਰੀ ਰਾਗੀ ਭਾਈ ਨਰਿੰਦਰ ਸਿੰਘ ਦੇ ਜਥੇ ਨੇ ਕੀਰਤਨ ਰਾਹੀਂ ਸੰਗਤ ਨੂੰ ਮੰਤਰ ਮੁਗਧ ਕੀਤਾ । ਇਸ ਮੌਕੇ ਰਣਜੀਤ ਸਿੰਘ ਐਸ.ਈ ਨੂੰ ਪ੍ਰਬੰਧਕਾਂ ਨੇ ਸਨਮਾਨਤ ਕੀਤਾ। ਇਸ ਮੌਕੇ ਮੇਵਾ ਸਿੰਘ ਮੈਨੇਜਰ ਧਾਰਮਿਕ ਸਲਾਹਕਾਰ, ਨਛੱਤਰ ਸਿੰਘ, ਰੋਸ਼ਨ ਗਰਗ, ਅਮਰਜੀਤ ਸਿੰਘ ਸੇਖੋਂ, ਗੁਰਮੇਲ ਸਿੰਘ, ਗੁਰਤੇਜ ਸਿੰਘ, ਹਰਵਿੰਦਰ ਸਿੰਘ, ਨਰਿੰਦਰ ਸਿੰਘ ਸਾਹਨੀ, ਸੁਖਦੇਵ ਸਿੰਘ, ਰਤਨ ਪ੍ਰਧਾਨ ਗੁਰਦੁਆਰਾ ਬਾਬਾ ਨਾਮਦੇਵ ਜੀ, ਜਸਵੀਰ ਕੌਰ, ਦਰਸ਼ਨ ਸਿੰਘ ਬੱਗੂਆਣਾ, ਨਰਿੰਦਰ ਸਿੰਘ, ਬਹਾਦਰ ਸਿੰਘ ਚਹਿਲ ਮੌਜੂਦ ਸਨ।