27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਸਮਾਗਮ ਦੌਰਾਨ ਸ਼ਖ਼ਸੀਅਤਾਂ ਸਨਮਾਨਿਤ

ਸੰਗਰੂਰ, 26 ਸਤੰਬਰ (ਚੌਧਰੀ ਨੰਦ ਲਾਲ ਗਾਂਧੀ)- ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਮਾਤਾ ਪਿਤਾ ਦੀ ਸੇਵਾ ਅਤੇ ਬਜ਼ੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਸਮਾਗਮ ਦੌਰਾਨ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਹੋਇਆ।

Ad Position 21
No active advertisement
ਅਜੀਤ ਡੈਸਕ 27-09-2026
ਸੰਗਰੂਰ, 26 ਸਤੰਬਰ (ਚੌਧਰੀ ਨੰਦ ਲਾਲ ਗਾਂਧੀ)- ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਵਲੋਂ ਮਾਤਾ ਪਿਤਾ ਦੀ ਸੇਵਾ ਅਤੇ ਬਜ਼ੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਸਮਾਗਮ ਦੌਰਾਨ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਹੋਇਆ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ’ਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਇਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਕਰਨੈਲ਼ ਸਿੰਘ ਸੇਖੋਂ, ਡਾ. ਮਨਮੋਹਨ ਸਿੰਘ, ਓ.ਪੀ. ਖਿੱਪਲ, ਜਸਵੀਰ ਸਿੰਘ ਖ਼ਾਲਸਾ ਅਤੇ ਕਿਸ਼ੋਰੀ ਲਾਲ, ਮੀਤ ਪ੍ਰਧਾਨ ਜਨਕ ਰਾਜ ਜੋਸ਼ੀ, ਰਜਿੰਦਰ ਸਿੰਘ ਚੰਗਾਲ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਆਰਗੇਨਾਈਜ਼ਰ ਰਾਜ ਕੁਮਾਰ ਬਾਂਸਲ, ਮੁੱਖ ਸਲਾਹਕਾਰ ਆਰ.ਐਲ.ਪਾਂਧੀ, ਦਵਿੰਦਰ ਗੁੱਪਤਾ, ਅਸ਼ੋਕ ਨਾਗਪਾਲ, ਬਲਦੇਵ ਕਿਸ਼ਨ ਗੁਪਤਾ ਤੋਂ ਇਲਾਵਾ ਵਿਸ਼ੇਸ਼ ਤੌਰ ’ਤੇ ਪਹੁੰਚੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਡਾ. ਨਰਵਿੰਦਰ ਕੌਂਸਲ, ਜਨਰਲ ਸਕੱਤਰ ਜਗਜੀਤ ਸਿੰਘ ਜੱਸਲ, ਡੀ.ਐਸ ਖੁਰਮੀ ਅਤੇ ਰਾਜ ਕੁਮਾਰ ਟੋਨੀ ਆਦਿ ਮੌਜੂਦ ਸਨ । ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਐਸੋਸੀਏਸ਼ਨ ਵਲੋਂ ਸਮੇਂ-ਸਮੇਂ ਤੇ ਧਾਰਮਿਕ ਸਮਾਜਿਕ ਸਮਾਗਮ ਕੀਤੇ ਜਾਂਦੇ ਹਨ। ਬਜ਼ੁਰਗਾਂ ਦਾ ਖ਼ਾਸ ਕਰਕੇ ਧਿਆਨ ਰੱਖਿਆ ਜਾਂਦਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਮਾਤਾ-ਪਿਤਾ ਦੀ ਸੇਵਾ ਅਤੇ ਬਜ਼ੁਰਗਾਂ ਦੇ ਸਤਿਕਾਰ ਤੋਂ ਵੱਡੀ ਕੋਈ ਸੇਵਾ ਨਹੀਂ। ਇਸ ਮੌਕੇ ਗੋਬਿੰਦਰ ਸ਼ਰਮਾ, ਰਾਜ ਕੁਮਾਰ ਬਾਂਸਲ, ਕੁਲਵੰਤ ਰਾਏ ਬਾਂਸਲ, ਫਕੀਰ ਚੰਦ ਗਰਗ, ਮੰਗਤ ਰਾਜ ਸਖ਼ੀਜਾ, ਲਾਲ ਚੰਦ ਸੈਣੀ, ਬਲਦੇਵ ਕਿਸ਼ਨ ਗੁਪਤਾ, ਪਵਨ ਕੁਮਾਰ ਗੁੱਪਤਾ, ਸਤਪਾਲ ਸਿੰਗਲਾ, ਅਮਰ ਕੁਮਾਰ ਲਾਲੀ, ਵਾਸਦੇਵ ਸ਼ਰਮਾ, ਮੈਡਮ ਪਵਿੱਤਰ ਕੋਰ ਗਰੇਵਾਲ, ਹਰਵਿੰਦਰ ਕੌਰ, ਆਸ਼ਾ ਰਾਣੀ ਅਤੇ ਮਹੇਸ ਜ਼ੌਹਰ ਆਦਿ ਨੇ ਕਿਹਾ ਕਿ ਸਾਨੂੰ ਆਪਣੀ ਰਿਟਾਇਰਮੈਂਟ ਜਿੰਦਗੀ ਵਧਿਆ ਢੰਗ ਨਾਲ ਆਪਣੇ ਪਰਿਵਾਰ ਵਿੱਚ ਰਹਿ ਕੇ ਬਿਤਾਉਣੀ ਚਾਹੀਦੀ ਹੈ । ਚੇਅਰਮੈਨ ਰਵਿੰਦਰ ਸਿੰਘ ਗੁੱਡੂ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਬਜ਼ੁਰਗਾਂ ਨੂੰ ਆਪਣੇ ਘਰਾਂ ਵਿੱਚ ਰੱਖ ਕੇ ਉਨ੍ਹਾਂ ਦਾ ਪੂਰਾ ਖਿਆਲ ਰੱਖੀਏ । ਇਸ ਮੌਕੇ ਸੱਭਿਆਚਾਰਕ ਸਮਾਗਮ ’ਚ ਸੱਭਿਆਚਾਰਕ ਗੀਤਾਂ ਨਾਲ ਸ੍ਰੀ ਫਕੀਰਚੰਦ ਗਰਗ, ਵਾਸਦੇਵ ਸ਼ਰਮਾ, ਮੰਗਤ ਰਾਜ ਸਖੀਜਾ, ਸ਼ਿਵ ਕੁਮਾਰ ਅੰਬਾਲਵੀ, ੳਮ ਪ੍ਰਕਾਸ਼ ਛਾਬੜਾ, ਪਵਿੱਤਰ ਕੌਰ ਗਰੇਵਾਲ, ਆਸ਼ਾ ਰਾਣੀ, ਮਹਿੰਦਰ ਸਿੰਘ ਢੀਂਡਸਾ, ਰਾਮ ਕੁਮਾਰ, ਰਾਮ ਲਾਲ ਗੁਲਾਟੀ, ਦਰਸ਼ਨ ਸਿੰਘ ਬਿਲਿੰਗ, ਅਸ਼ੋਕ ਚੋਹਾਨ, ਅਮ੍ਰਿਤ ਸਿੰਘ, ਰਘੂਨਾਥ ਸ਼ਰਮਾ ਅਤੇ ਸ੍ਰੀ ਵੋਹਰਾ ਵਲੋਂ ਵੀ ਆਪਣੀ ਹਾਜ਼ਰੀ ਲਗਵਾਈ ਗਈ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪ੍ਰਧਾਨ ਡਾ . ਨਰਵਿੰਦਰ ਕੌਂਸਲ, ਜਨਰਲ ਸਕੱਤਰ ਜਗਜੀਤ ਸਿੰਘ ਜੱਸਲ, ਕੈਪਟਨ ਅਨਿਲ ਗੋਇਲ, ਸੂਬੇਦਾਰ ਨਛੱਤਰ ਸਿੰਘ ਨੇ ਪ੍ਰੋਫੈਸਰ ਸੁਰੇਸ਼ ਗੁਪਤਾ, ਬਲਦੇਵ ਗੁਪਤਾ, ਪਵਨ ਕੁਮਾਰ ਪੀ.ਆਰ.ਟੀ.ਸੀ, ਰਵਿੰਦਰ ਗੁਡੂ, ਮੰਗਤ ਰਾਜ ਸੁਖੀਜਾ, ਦਵਿੰਦਰ ਗੁਪਤਾ, ਵਰਿੰਦਰ ਬਾਂਸਲ, ਜਸਵੰਤ ਸਿੰਘ ਐਸ.ਡੀ.ਓ, ਜੋਗਿੰਦਰ ਕੌਰ, ਅਮਰ ਕੁਮਾਰ ਲਾਲੀ, ਸੁਖਦੇਵ ਸ਼ਰਮਾ, ਸਰੋਜ਼ ਸ਼ਰਮਾ, ਪਵਿੱਤਰ ਕੌਰ ਗਰੇਵਾਲ ਨੂੰ ਉਨ੍ਹਾਂ ਦੇ ਜਮਨਦਿਨ ’ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਨਵੇਂ ਬਣੇ ਮੈਂਬਰ ਡੀ.ਐਸ.ਖੁਰਮੀ ਅਤੇ ਰਾਜ ਕੁਮਾਰ ਟੋਨੀ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਕੁਲਵੰਤ ਰਾਏ ਬਾਂਸਲ, ਰਾਮ ਕੁਮਾਰ, ਦਰਸ਼ਨ ਸਿੰਘ ਚੀਮਾ, ਮੁਕੇਸ਼ ਕੁਮਾਰ, ਹਰਬੰਸ ਲਾਲ, ਯੂਧੀਸਟਰ, ਗੁਰਜੰਟ ਸਿੰਘ, ਗੋਬਿੰਦਰ ਸ਼ਰਮਾ, ਸੁਭਾਸ਼ ਅਰੋੜਾ, ਸੁਭਾਸ਼ ਕੁਮਾਰ ਸ਼ਰਮਾ, ਬਲਵੰਤ ਸਿੰਘ ਭੀਖੀ, ਸੁਰਿੰਦਰ ਪਾਲ ਗਰਗ, ਕਰਨੈਲ ਸਿੰਘ ਢੈਪੈਈ, ਸੁਰਜੀਤ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ -ਸੁਖਵੀਰ ਸਿੰਘ ਝਾੜੋਂ ਕਤਲ ਮਾਮਲਾ- ਕਰਾਸ ਮਾਮਲੇ ਅਧੀਨ ਜੇਲ੍ਹ ’ਚ ਬੰਦ ਮ੍ਰਿਤਕ ਦੇ ਮਾਂ ਪਿਓ ਨੂੰ ਮਿਲੀ ਜ਼ਮਾਨਤ ਅਗਲੀ ਖ਼ਬਰ ਸਰਕਾਰ ਬਣਨ ’ਤੇ ਪੰਜਾਬ ’ਚ ਪ੍ਰਵਾਸੀਆਂ ਨੂੰ ਵੋਟ ਅਤੇ ਜਾਇਦਾਦ ਅਧਿਕਾਰ ਖਤਮ ਕਰਾਂਗੇ-ਬਾਪੂ ਤਰਸੇਮ ਸਿੰਘ ਕਿਹਾ, ਸੰਤ ਭਿੰ...
Ad Position 24