-ਸੁਖਵੀਰ ਸਿੰਘ ਝਾੜੋਂ ਕਤਲ ਮਾਮਲਾ-
ਕਰਾਸ ਮਾਮਲੇ ਅਧੀਨ ਜੇਲ੍ਹ ’ਚ ਬੰਦ ਮ੍ਰਿਤਕ ਦੇ ਮਾਂ ਪਿਓ ਨੂੰ ਮਿਲੀ ਜ਼ਮਾਨਤ
ਸੰਗਰੂਰ, 26 ਸਤੰਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਉਪਿੰਦਰ ਸਿੰਘ ਜੰਡੂ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਪੁਲਿਸ ਥਾਣਾ ਚੀਮਾ ਵਿਖੇ ਪਿੰਡ ਝਾੜੋਂ ਦੇ ਸੁਖਵੀਰ ਸਿੰਘ ਦੇ ਹੋਏ ਕਤਲ ਮੌਕੇ ਵਾਪਰੇ ਘਟਨਾਕ੍ਰਮ ਦੌਰਾਨ ਦਰਜ ਕਰਾਸ ਮਾਮਲੇ ’ਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਜੇਲ੍ਹ ’ਚ ਬੰਦ ਸੁਖਵੀਰ ਸਿੰਘ ਦੇ ਪਿਤਾ ਦਲਜੀਤ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਵਲੋਂ ਦਿੱਤੀ ਜ਼ਮਾਨਤ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 27 ਸਤੰਬਰ ਨੂੰ ਮ੍ਰਿਤਕ ਸੁਖਵੀਰ ਸਿੰਘ ਦਾ ਭੋਗ ਪਾਇਆ ਜਾਣਾ ਹੈ।
ਸੰਗਰੂਰ, 26 ਸਤੰਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਉਪਿੰਦਰ ਸਿੰਘ ਜੰਡੂ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਵਲੋਂ ਕੀਤੀ ਗਈ ਪੈਰਵੀ ਤੋਂ ਬਾਅਦ ਪੁਲਿਸ ਥਾਣਾ ਚੀਮਾ ਵਿਖੇ ਪਿੰਡ ਝਾੜੋਂ ਦੇ ਸੁਖਵੀਰ ਸਿੰਘ ਦੇ ਹੋਏ ਕਤਲ ਮੌਕੇ ਵਾਪਰੇ ਘਟਨਾਕ੍ਰਮ ਦੌਰਾਨ ਦਰਜ ਕਰਾਸ ਮਾਮਲੇ ’ਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਜੇਲ੍ਹ ’ਚ ਬੰਦ ਸੁਖਵੀਰ ਸਿੰਘ ਦੇ ਪਿਤਾ ਦਲਜੀਤ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਵਲੋਂ ਦਿੱਤੀ ਜ਼ਮਾਨਤ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 27 ਸਤੰਬਰ ਨੂੰ ਮ੍ਰਿਤਕ ਸੁਖਵੀਰ ਸਿੰਘ ਦਾ ਭੋਗ ਪਾਇਆ ਜਾਣਾ ਹੈ। ਜ਼ਮਾਨਤ ਲਈ ਲਗਾਈ ਅਰਜ਼ੀ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਰਾਜਨੀਤਿਕ ਦਬਾਅ ਦੇ ਚਲਦਿਆਂ ਸੁਖਵੀਰ ਸਿੰਘ ਦੇ ਪਿਤਾ ਦਲਜੀਤ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਦਾ ਨਾਂ ਪੁਲਿਸ ਮਾਮਲੇ ’ਚ ਪਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਮਾਪਿਆਂ ਦੇ ਇਕਲੌਤੇ ਲੜਕੇ 19 ਸਾਲਾ ਸੁਖਵੀਰ ਸਿੰਘ ਦੇ ਕਤਲ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਇਸ ਮਾਮਲੇ ਵਿੱਚ ਪੂਰਾ ਰਾਜਨੀਤਿਕ ਦਬਾਅ ਹੈ ।