5 ਦੇ ਧਰਨੇ ਦੀਆਂ ਤਿਆਰੀਆਂ ਹੋਈਆਂ ਮੁਕੰਮਲ
ਜਖੇਪਲ, 2 ਅਕਤੂਬਰ (ਮੇਜਰ ਸਿੰਘ ਸਿੱਧੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਵੱਲੋਂ ਇੱਕ ਹਫਤੇ ਤੋਂ ਲੈ ਕੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਦੇ ਸੱਦੇ ’ਤੇ ਪੰਜ ਅਕਤੂਬਰ ਨੂੰ ਡੀ. ਸੀ.
ਜਖੇਪਲ, 2 ਅਕਤੂਬਰ (ਮੇਜਰ ਸਿੰਘ ਸਿੱਧੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੁਨਾਮ ਬਲਾਕ ਵੱਲੋਂ ਇੱਕ ਹਫਤੇ ਤੋਂ ਲੈ ਕੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਦੇ ਸੱਦੇ ’ਤੇ ਪੰਜ ਅਕਤੂਬਰ ਨੂੰ ਡੀ.ਸੀ. ਦਫਤਰ ਸੰਗਰੂਰ ਦਾ ਮੁਕੰਮਲ ਘਰਾਓ ਕੀਤਾ ਜਾਵੇਗਾ । ਆਗੂਆਂ ਨੇ ਦੱਸਿਆ ਕਿ ਧਰਨੇ ਨੂੰ ਲੈ ਕੇ ਸੁਨਾਮ ਬਲਾਕ ਵੱਲੋਂ ਲਗਭਗ ਤਿਆਰੀਆ ਮੁਕੰਮਲ ਹੋ ਚੁੱਕੀਆਂ ਹਨ ਤੇ ਪੰਜ ਅਕਤੂਬਰ ਨੂੰ ਔਰਤਾਂ ਦਾ ਵੱਡਾ ਕਾਫਲਾ ਡੀ.ਸੀ. ਸੰਗਰੂਰ ਦਫਤਰ ਵੱਲ ਰਵਾਨਾ ਹੋਵੇਗਾ। ਅੱਜ ਸਨਾਮ ਬਲਾਕ ਦੇ ਪਿੰਡ ਚਾਓੁਬਾਸ ਜਖੇਪਲ ਸਮੇਤ ਦੋ ਪਿੰਡਾਂ ਵਿੱਚ ਔਰਤ ਰੈਲੀਆਂ ਕੀਤੀਆਂ ਗਈਆਂ।