ਛਾਜਲਾ-ਨੀਲੋਵਾਲ ਸੜਕ ’ਤੇ ਟਰਾਲਾ ਖੇਤਾਂ ’ਚ ਪਲਟਿਆ
ਛਾਜਲੀ, 5 ਅਕਤੂਬਰ (ਅਜਾਇਬ ਸਿੰਘ ਨੀਲੋਵਾਲ)- ਹਾਲ ਹੀ ’ਚ ਬਣੀ ਛਾਜਲਾ-ਨੀਲੋਵਾਲ ਸੜਕ ’ਤੇ ਸੋਮਵਾਰ ਨੂੰ ਇੱਕ ਟਰਾਲਾ ਖੇਤਾਂ ’ਚ ਜਾ ਪਲਟਿਆ। ਗਨੀਮਤ ਰਹੀ ਕਿ ਹਾਦਸੇ ਵਿੱਚ ਕਿਸੇ ਬੰਦੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਟਰਾਲੇ ’ਚ ਭਰੀ ਸਕਰੈਪ ਅਤੇ ਟਰਾਲੇ ਦਾ ਕਾਫ਼ੀ ਨੁਕਸਾਨ ਹੋ ਗਿਆ।
ਛਾਜਲੀ, 5 ਅਕਤੂਬਰ (ਅਜਾਇਬ ਸਿੰਘ ਨੀਲੋਵਾਲ)- ਹਾਲ ਹੀ ’ਚ ਬਣੀ ਛਾਜਲਾ-ਨੀਲੋਵਾਲ ਸੜਕ ’ਤੇ ਸੋਮਵਾਰ ਨੂੰ ਇੱਕ ਟਰਾਲਾ ਖੇਤਾਂ ’ਚ ਜਾ ਪਲਟਿਆ। ਗਨੀਮਤ ਰਹੀ ਕਿ ਹਾਦਸੇ ਵਿੱਚ ਕਿਸੇ ਬੰਦੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਟਰਾਲੇ ’ਚ ਭਰੀ ਸਕਰੈਪ ਅਤੇ ਟਰਾਲੇ ਦਾ ਕਾਫ਼ੀ ਨੁਕਸਾਨ ਹੋ ਗਿਆ। ਮੌਕੇ ’ਤੇ ਪਹੁੰਚ ਕੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਹ ਟਰਾਲਾ ਅਜਮੇਰ, ਰਾਜਸਥਾਨ ਤੋਂ ਮੰਡੀ ਗੋਬਿੰਦਗੜ੍ਹ ਨੂੰ ਜਾ ਰਿਹਾ ਸੀ। ਜਦੋਂ ਟਰਾਲਾ ਛਾਜਲਾ-ਨੀਲੋਵਾਲ ਸੜਕ ਤੋਂ ਲੰਘ ਰਿਹਾ ਸੀ ਤਾਂ ਪਿੱਛੋਂ ਆ ਰਹੀ ਇੱਕ ਸਕਾਰਪੀਓ ਗੱਡੀ ਟਰਾਲੇ ਨੂੰ ਪਾਸ ਕਰ ਰਹੀ ਸੀ। ਸਕਾਰਪੀਓ ਨੂੰ ਰਸਤਾ ਦੇਣ ਅਤੇ ਉਸ ਨੂੰ ਬਚਾਉਂਦੇ ਹੋਏ ਟਰਾਲਾ ਸੜਕ ਤੋਂ ਹੇਠਾਂ ਲਹਿ ਗਿਆ ਅਤੇ ਤਕਰੀਬਨ ਪੰਜ ਫੁੱਟ ਡੂੰਘੇ ਖੇਤਾਂ ਵਿੱਚ ਜਾ ਪਲਟਿਆ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਸੜਕ ਦੇ ਇੱਕ ਪਾਸੇ ਨਹਿਰ ਅਤੇ ਦੂਜੇ ਪਾਸੇ ਡੂੰਘੇ ਖੇਤ ਹੋਣ ਕਾਰਨ ਵੱਡੇ ਵਾਹਨਾਂ ਨੂੰ ਪਾਸ ਦੇਣ ਲਈ ਬਹੁਤ ਘੱਟ ਥਾਂ ਬਚਦੀ ਹੈ। ਅਜਿਹੇ ਵਿੱਚ ਜੇਕਰ ਡਰਾਈਵਰ ਥੋੜ੍ਹਾ ਜਿਹਾ ਵੀ ਸੰਤੁਲਨ ਗੁਆ ਬੈਠੇ ਤਾਂ ਵਾਹਨ ਸਿੱਧਾ ਖੇਤਾਂ ਜਾਂ ਨਹਿਰ ਵੱਲ ਜਾ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਡਰਾਈਵਰ ਦਾ ਕਹਿਣਾ ਸੀ ਕਿ ਸੜਕ ਤੰਗ ਹੋਣ ਕਰਕੇ ਵੱਡੇ ਵਾਹਨਾਂ ਨੂੰ ਇੱਕ-ਦੂਜੇ ਤੋਂ ਲੰਘਾਉਣ ਸਮੇਂ ਕਾਫ਼ੀ ਦਿੱਕਤ ਆਉਂਦੀ ਹੈ । ਮੌਕੇ ’ਤੇ ਇਕੱਠੇ ਹੋਏ ਰਾਹਗੀਰਾਂ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਹਿਰਾਗਾਗਾ-ਸੁਨਾਮ ਸੜਕ ’ਤੇ ਛਾਜਲੀ ਵਿਖੇ ਬਣ ਰਹੇ ਓਵਰਬ੍ਰਿਜ ਦਾ ਕੰਮ ਛੇਤੀ ਤੋਂ ਛੇਤੀ ਮੁਕੰਮਲ ਕਰਕੇ ਪੁਲ ਨੂੰ ਆਵਾਜਾਈ ਲਈ ਖੋਲ੍ਹਿਆ ਜਾਵੇ।