06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਗੋਬਿੰਦਪੁਰਾ ਵਿਖੇ ਨਹਿਰੀ ਪਾਣੀ ਵਾਲੀ ਕੱਸੀ ਟੁੱਟੀ 40 ਏਕੜ ਦੇ ਕਰੀਬ ਫ਼ਸਲ ਦਾ ਨੁਕਸਾਨ

ਸ਼ੇਰਪੁਰ, 5 ਅਕਤੂਬਰ (ਦਰਸ਼ਨ ਸਿੰਘ ਖੇੜੀ)-ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਗੋਬਿੰਦਪੁਰਾ ਵਿਖੇ ਨਹਿਰੀ ਕੱਸੀ ਟੁੱਟ ਜਾਣ ਕਾਰਨ ਖੇਤਾਂ ’ਚ ਪਾਣੀ ਭਰ ਜਾਣ ਕਰਕੇ ਪਿੰਡ ਗੋਬਿੰਦਪੁਰਾ, ਭਗਵਾਨਪੁਰਾ, ਖੇੜੀ ਕਲਾਂ ਅਤੇ ਗੁੰਮਟੀ ਦੇ ਕਿਸਾਨਾਂ ਦੀ 40 ਏਕੜ ਦੇ ਕਰੀਬ ਫਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਜੋ ਹੋਰ ਵੀ ਵਧ ਸਕਦਾ ਹੈ। ਪੀੜਤ ਕਿਸਾਨਾਂ ਦਰਸ਼ਨ ਸਿੰਘ, ਗੁਰਦੀਪ ਸਿੰਘ ਬੱਬੂ, ਪੁਸ਼ਵਿੰਦਰ ਸਿੰਘ ਪੁਸ਼ੀ ਵਾਸੀਆਨ ਗੋਬਿੰਦਪੁਰਾ ਰਣਜੀਤ ਸਿੰਘ ਵਾਸੀ ਭਗਵਾਨਪੁਰਾ, ਪਰਮਜੀਤ ਸਿੰਘ ਪਰਮਾ ਵਾਸੀ ਖੇੜੀ ਅਤੇ ਗੁਰਜੰਟ ਸਿੰਘ ਵਾਸੀ ਗੁੰਮਟੀ ਨੇ ਦੱਸਿਆ ਕਿ ਜਿਸ ਨਹਿਰੀ ਕੱਸੀ ਦੇ ਟੁੱਟਣ ਕਾਰਨ ਇਹ ਨੁਕਸਾਨ ਹੋਇਆ ਹੈ, ਉਹ ਕੁਝ ਸਮਾਂ ਪਹਿਲਾਂ ਹੀ ਨਹਿਰੀ ਵਿਭਾਗ ਵਲੋਂ ਨਵੀਂ ਬਣਾਈ ਗਈ ਸੀ।

Ad Position 21
No active advertisement
ਅਜੀਤ ਡੈਸਕ 06-10-2026
ਸ਼ੇਰਪੁਰ, 5 ਅਕਤੂਬਰ (ਦਰਸ਼ਨ ਸਿੰਘ ਖੇੜੀ)-ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਗੋਬਿੰਦਪੁਰਾ ਵਿਖੇ ਨਹਿਰੀ ਕੱਸੀ ਟੁੱਟ ਜਾਣ ਕਾਰਨ ਖੇਤਾਂ ’ਚ ਪਾਣੀ ਭਰ ਜਾਣ ਕਰਕੇ ਪਿੰਡ ਗੋਬਿੰਦਪੁਰਾ, ਭਗਵਾਨਪੁਰਾ, ਖੇੜੀ ਕਲਾਂ ਅਤੇ ਗੁੰਮਟੀ ਦੇ ਕਿਸਾਨਾਂ ਦੀ 40 ਏਕੜ ਦੇ ਕਰੀਬ ਫਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਜੋ ਹੋਰ ਵੀ ਵਧ ਸਕਦਾ ਹੈ। ਪੀੜਤ ਕਿਸਾਨਾਂ ਦਰਸ਼ਨ ਸਿੰਘ, ਗੁਰਦੀਪ ਸਿੰਘ ਬੱਬੂ, ਪੁਸ਼ਵਿੰਦਰ ਸਿੰਘ ਪੁਸ਼ੀ ਵਾਸੀਆਨ ਗੋਬਿੰਦਪੁਰਾ ਰਣਜੀਤ ਸਿੰਘ ਵਾਸੀ ਭਗਵਾਨਪੁਰਾ, ਪਰਮਜੀਤ ਸਿੰਘ ਪਰਮਾ ਵਾਸੀ ਖੇੜੀ ਅਤੇ ਗੁਰਜੰਟ ਸਿੰਘ ਵਾਸੀ ਗੁੰਮਟੀ ਨੇ ਦੱਸਿਆ ਕਿ ਜਿਸ ਨਹਿਰੀ ਕੱਸੀ ਦੇ ਟੁੱਟਣ ਕਾਰਨ ਇਹ ਨੁਕਸਾਨ ਹੋਇਆ ਹੈ, ਉਹ ਕੁਝ ਸਮਾਂ ਪਹਿਲਾਂ ਹੀ ਨਹਿਰੀ ਵਿਭਾਗ ਵਲੋਂ ਨਵੀਂ ਬਣਾਈ ਗਈ ਸੀ। ਨਵੀਂ ਬਣੀ ਕੱਸੀ ਦੇ ਇੰਨੀ ਜਲਦੀ ਟੁੱਟ ਜਾਣ ਕਾਰਨ ਇਸ ਦੇ ਨਿਰਮਾਣ ਮੌਕੇ ਘਟੀਆ ਮਟੀਰੀਅਲ ਵਰਤਿਆ ਜਾਣਾ ਹੋ ਸਕਦਾ ਹੈ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਇਸ ਪੂਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਸਬੰਧਿਤ ਅਧਿਕਾਰੀਆਂ ਤੇ ਠੇਕੇਦਾਰ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਭਾਵਿਤ ਖੇਤਾਂ ਦਾ ਤੁਰੰਤ ਸਰਵੇ ਕਰਵਾਇਆ ਜਾਵੇ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਕਿਸਾਨਾਂ ਨੇ ਕਿਹਾ ਕਿ ਨਹਿਰੀ ਕੱਸੀ ਦੀ ਤੁਰੰਤ ਮੁਰੰਮਤ ਕਰਵਾਉਣ ਦੇ ਨਾਲ-ਨਾਲ ਇਸ ਨੂੰ ਮਜ਼ਬੂਤ ਕੀਤਾ ਜਾਵੇ। ਕੱਸੀ ਟੁੱਟਣ ਬਾਰੇ ਜਾਣਕਾਰੀ ਮਿਲਣ ਤੇ ਮੌਕੇ ਉੱਪਰ ਪੁੱਜੇ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਰਾਜਵਿੰਦਰ ਸਿੰਘ ਰਾਜ ਨੇ ਕਿਹਾ ਕਿ ਮਹਿਕਮੇ ਵੱਲੋਂ ਕੱਸੀ ਨੂੰ ਪਿੱਛੇ ਤੋਂ ਬੰਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੱਸੀ ਬਣਾਉਣ ਸਮੇ ਵਰਤੇ ਗਏ ਮਟੀਰੀਅਲ ਦੀ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਖੱਬੀਆਂ ਪਾਰਟੀਆਂ ਵਲੋਂ ਮੁੱਖ ਚੋਣ ਕਮਿਸ਼ਨਰ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਅਗਲੀ ਖ਼ਬਰ ਪੰਜਾਬ ਭਰ ਤੋਂ ਆਏ ਨੰਬਰਦਾਰਾਂ ਨੇ ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਪ੍ਰਭਾਵਸ਼ਾਲੀ ਪ੍ਰਦਰਸ਼ਨ
Ad Position 24