14 ਸਾਲਾ ਦਿਵਯਮ ਦੀਆਂ ਅੱਖਾਂ ਦੇਣਗੀਆਂ ਦੋ ਜ਼ਿੰਦਗੀਆਂ ਨੂੰ ਰੌਸ਼ਨੀ
ਧੂਰੀ, 5 ਅਕਤੂਬਰ (ਲਖਵੀਰ ਸਿੰਘ ਧਾਂਦਰਾ)- ਰੋਜ਼ਾਨਾ ਦੀ ਤਰ੍ਹਾਂ ਖੇਡਣ ਲਈ ਪਲੇਅਗਰਾਊਂਡ ਗਿਆ 14 ਸਾਲਾ ਦਿਵਯਮ ਜੈਨ ਪੁੱਤਰ ਦਿਨੇਸ਼ ਜੈਨ ਓਸਵਾਲ ਇਲੈਕਟ੍ਰੋਨਿਕਸ ਕ੍ਰਾਂਤੀ ਚੌਂਕ ਧੂਰੀ ਲਈ ਸ਼ਾਇਦ ਇਹ ਉਸਦੀ ਜ਼ਿੰਦਗੀ ਦਾ ਆਖ਼ਰੀ ਖੇਡ ਸਮਾਂ ਸੀ। ਖੇਡਣ ਤੋਂ ਬਾਅਦ ਜਦੋਂ ਦਿਵਯਮ ਆਪਣੇ ਘਰ ਵੱਲ ਪਰਤ ਰਿਹਾ ਸੀ ਤਾਂ ਰਸਤੇ ’ਚ ਵਾਪਰੇ ਸੜਕ ਹਾਦਸੇ ਨੇ ਉਸ ਨੂੰ ਪਰਿਵਾਰ ਤੋਂ ਸਦਾ ਲਈ ਦੂਰ ਕਰ ਦਿੱਤਾ।
ਸ
ਸਵ ਦਿਵਯਮ ਜੈਨ ਦੀ ਫੋਟੋ।
06-10-2026
ਧੂਰੀ, 5 ਅਕਤੂਬਰ (ਲਖਵੀਰ ਸਿੰਘ ਧਾਂਦਰਾ)- ਰੋਜ਼ਾਨਾ ਦੀ ਤਰ੍ਹਾਂ ਖੇਡਣ ਲਈ ਪਲੇਅਗਰਾਊਂਡ ਗਿਆ 14 ਸਾਲਾ ਦਿਵਯਮ ਜੈਨ ਪੁੱਤਰ ਦਿਨੇਸ਼ ਜੈਨ ਓਸਵਾਲ ਇਲੈਕਟ੍ਰੋਨਿਕਸ ਕ੍ਰਾਂਤੀ ਚੌਂਕ ਧੂਰੀ ਲਈ ਸ਼ਾਇਦ ਇਹ ਉਸਦੀ ਜ਼ਿੰਦਗੀ ਦਾ ਆਖ਼ਰੀ ਖੇਡ ਸਮਾਂ ਸੀ। ਖੇਡਣ ਤੋਂ ਬਾਅਦ ਜਦੋਂ ਦਿਵਯਮ ਆਪਣੇ ਘਰ ਵੱਲ ਪਰਤ ਰਿਹਾ ਸੀ ਤਾਂ ਰਸਤੇ ’ਚ ਵਾਪਰੇ ਸੜਕ ਹਾਦਸੇ ਨੇ ਉਸ ਨੂੰ ਪਰਿਵਾਰ ਤੋਂ ਸਦਾ ਲਈ ਦੂਰ ਕਰ ਦਿੱਤਾ। ਦਿਵਯਮ ਦੇ ਅਚਾਨਕ ਵਿਛੋੜੇ ਨੇ ਪਰਿਵਾਰ ਅਤੇ ਉਸ ਨੂੰ ਜਾਣਨ ਵਾਲਿਆਂ ਦੀਆਂ ਅੱਖਾਂ ਨਮ ਕਰ ਦਿੱਤੀਆਂ। ਇਸ ਡੂੰਘੇ ਦੁੱਖ ਦੀ ਘੜੀ ਵਿੱਚ ਵੀ ਸ਼੍ਰੀ ਦਿਨੇਸ਼ ਜੈਨ ਅਤੇ ਪਰਿਵਾਰਕ ਮੈਂਬਰਾਂ ਨੇ ਅਦਭੁੱਤ ਹੌਸਲੇ ਅਤੇ ਮਨੁੱਖਤਾ ਦੀ ਮਿਸਾਲ ਕਾਇਮ ਕਰਦਿਆਂ ਦਿਵਯਮ ਦੀਆਂ ਅੱਖਾਂ ਦਾਨ ਕਰਨ ਦਾ ਫ਼ੈਸਲਾ ਕੀਤਾ। ਪਰਿਵਾਰ ਦੀ ਇੱਛਾ ਦੀ ਸੂਚਨਾ ਮਿਲਦਿਆਂ ਹੀ ਪੁਨਰਜੋਤ ਆਈ ਬੈਂਕ ਸੋਸਾਇਟੀ ਦੀ ਟੀਮ ਨੇ ਨੇਤਰਦਾਨ ਸੰਮਤੀ, ਧੂਰੀ ਦੇ ਸਹਿਯੋਗ ਨਾਲ ਬਿਨਾਂ ਦੇਰੀ ਕੀਤੇ ਦਿਵਯਮ ਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਲੋੜੀਂਦੀ ਪ੍ਰਕਿਰਿਆ ਪੂਰੀ ਕੀਤੀ ਅਤੇ ਉਸ ਦੀਆਂ ਅੱਖਾਂ ਪ੍ਰਾਪਤ ਕੀਤੀਆਂ।