06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਪਹਿਲ ਮੰਡੀ ਸੰਗਰੂਰ ’ਚ ਦੇਸੀ ਉਤਪਾਦਾਂ ਨੂੰ ਮਿਲੀ ਪਹਿਚਾਣ ਇਹ ਸਿਰਫ਼ ਮੰਡੀ ਨਹੀਂ ਬਲਕਿ ਸਵੈ-ਨਿਰਭਰਤਾ ਦੀ ਇੱਕ ਨਵੀਂ ਸੋਚ

ਸੰਗਰੂਰ, 5 ਅਕਤੂਬਰ (ਧੀਰਜ ਪਸ਼ੌਰੀਆ)-ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰਾਂ ਅਤੇ ਜੈਵਿਕ ਕਿਸਾਨਾਂ ਨੂੰ ਆਪਣੇ ਉਤਪਾਦ ਵੇਚਣ ਲਈ ਉਚਿਤ ਮੰਚ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਪਹਿਲ ਮੰਡੀ, ਸੰਗਰੂਰ ਨੇ ਸਫਲਤਾਪੂਰਵਕ ਚਾਰ ਸਾਲ ਪੂਰੇ ਕਰ ਲਏ ਹਨ। ਇਨ੍ਹਾਂ ਚਾਰ ਸਾਲਾਂ ਦੌਰਾਨ ਪਹਿਲ ਮੰਡੀ ਨੇ ਸਥਾਨਕ ਉਤਪਾਦਕਾਂ ਨੂੰ ਖਪਤਕਾਰਾਂ ਨਾਲ ਸਿੱਧੇ ਤੌਰ ’ਤੇ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

Ad Position 21
No active advertisement
ਅਜੀਤ ਡੈਸਕ 06-10-2026
ਸੰਗਰੂਰ, 5 ਅਕਤੂਬਰ (ਧੀਰਜ ਪਸ਼ੌਰੀਆ)-ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾ ਮੈਂਬਰਾਂ ਅਤੇ ਜੈਵਿਕ ਕਿਸਾਨਾਂ ਨੂੰ ਆਪਣੇ ਉਤਪਾਦ ਵੇਚਣ ਲਈ ਉਚਿਤ ਮੰਚ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਪਹਿਲ ਮੰਡੀ, ਸੰਗਰੂਰ ਨੇ ਸਫਲਤਾਪੂਰਵਕ ਚਾਰ ਸਾਲ ਪੂਰੇ ਕਰ ਲਏ ਹਨ। ਇਨ੍ਹਾਂ ਚਾਰ ਸਾਲਾਂ ਦੌਰਾਨ ਪਹਿਲ ਮੰਡੀ ਨੇ ਸਥਾਨਕ ਉਤਪਾਦਕਾਂ ਨੂੰ ਖਪਤਕਾਰਾਂ ਨਾਲ ਸਿੱਧੇ ਤੌਰ ’ਤੇ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਡਿਪਟੀ ਕਮਿਸ਼ਨਰ ਸੰਗਰੂਰ ਪੂਨਮਦੀਪ ਕੌਰ ਦੀ ਅਗਵਾਈ ਵਿੱਚ ਚੱਲ ਰਹੀ ਇਸ ਮੰਡੀ ਬਾਰੇ ਗੱਲ ਕਰਦਿਆਂ ਡਾ.ਏ.ਐੱਸ. ਮਾਨ ਨੇ ਕਿਹਾ ਕਿ ਪਹਿਲ ਮੰਡੀ ਸਿਰਫ਼ ਉਤਪਾਦ ਵੇਚਣ ਦਾ ਸਥਾਨ ਨਹੀਂ, ਸਗੋਂ ਪੇਂਡੂ ਮਹਿਲਾਵਾਂ, ਸੈਲਫ ਹੈਲਪ ਗਰੁੱਪਾਂ ਅਤੇ ਜੈਵਿਕ ਕਿਸਾਨਾਂ ਨੂੰ ਸਵੈ-ਰੁਜ਼ਗਾਰ, ਆਤਮ-ਨਿਰਭਰਤਾ ਅਤੇ ਆਰਥਿਕ ਮਜ਼ਬੂਤੀ ਵੱਲ ਲਿਜਾਣ ਵਾਲਾ ਇੱਕ ਪ੍ਰਭਾਵਸ਼ਾਲੀ ਮੰਚ ਬਣ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਡਾ. ਮਨਦੀਪ ਸਿੰਘ ਡਿਪਟੀ ਡਾਇਰੈਕਟਰ ਕ੍ਰਿਸ਼ੀ-ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਸਮੇਂ-ਸਮੇਂ ਸਿਰ ਪਹਿਲ ਮੰਡੀ ਦੇ ਗਰੁੱਪ ਮੈਬਰਾਂ ਅਤੇ ਕਿਸਾਨਾਂ ਨੂੰ ਦਿੱਤੀਆਂ ਕਿੱਤਾ ਮੁੱਖੀ ਟ੍ਰੇਨਿੰਗਾਂ ਕਾਰਗਰ ਸਾਬਿਤ ਹੋਈਆਂ ਹਨ। ਪਹਿਲ ਮੰਡੀ ਦੀ ਚਾਰ ਸਾਲਾਂ ਦੀ ਸਫਲ ਯਾਤਰਾ ਨੂੰ ਸਥਾਨਕ ਉਤਪਾਦਕਾਂ, ਸੈਲਫ ਹੈਲਪ ਗਰੁੱਪਾਂ ਅਤੇ ਖਪਤਕਾਰਾਂ ਦੇ ਸਾਂਝੇ ਸਹਿਯੋਗ ਦਾ ਨਤੀਜਾ ਦੱਸਦਿਆਂ ਡਾ. ਮਾਨ ਨੇ ਸਾਰੇ ਸਹਿਯੋਗੀਆਂ ਅਤੇ ਖਰੀਦਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਕਾਸ ਸਿੰਗਲਾ ਡੀ.ਪੀ.ਐਮ. ਰਜਿੰਦਰ ਕੁਮਾਰ ਪੀ.ਡੀ.ਐਮ.ਓ. ਦਰਸ਼ਨ ਸਿੰਘ ਪੇਧਨੀ ਕਲਾਂ, ਸੰਦੀਪ ਕੌਰ ਬਾਲੀਆਂ, ਗੁਰਦੀਪ ਸਿੰਘ ਦਿਓਲ, ਅਮਨ ਬੜਿੰਗ, ਜੌਲੀ ਧਾਲੀਵਾਲ, ਹਰਪ੍ਰੀਤ ਕੌਰ ਮਾਨ, ਜਸਪ੍ਰੀਤ ਕੌਰ ਨੰਦਗੜ, ਕਰਮਜੀਤ ਕੌਰ ਘਾਬਦਾਂ, ਸੁਖਚੈਨ ਸਿੰਘ ਧਲੇਵਾਂ, ਅੰਮ੍ਰਿਤ ਪਾਲ ਸਿੰਘ ਸੁਨਾਮ ਅਤੇ ਜਗਦੇਵ ਸਿੰਘ ਸਤੌਜ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਕੁਲਵੰਤ ਸਿੰਘ ਕਲਕੱਤਾ ਬਣੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪੰਥਕ ਵਿੰਗ ਸੰਗਰੂਰ ਦੇ ਜ਼ਿਲ੍ਹਾ ਜਥੇਦਾਰ ਅਗਲੀ ਖ਼ਬਰ ਧੱਕੇ ਨਾਲ ਮਜ਼ਦੂਰ ਦਾ ਸਸਕਾਰ ਕਰਨਾ ਤਾਨਾਸ਼ਾਹੀ ਦਾ ਸਬੂਤ - ਜਥੇਬੰਦੀਆਂ
Ad Position 24