22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਵਿੱਦਿਆ ਰਤਨ ਕਾਲਜ ਦੀਆਂ ਵਿਦਿਆਰਥਣਾਂ ਨੇ ਖੇਤਰੀ ਯੁਵਕ ਮੇਲੇ ’ਚ ਮਾਰੀਆਂ ਮੱਲਾਂ

ਲਹਿਰਾਗਾਗਾ, 21 ਅਕਤੂਬਰ (ਅਸ਼ੋਕ ਗਰਗ)- ਵਿੱਦਿਆ ਰਤਨ ਕਾਲਜ ਫਾਰ ਵੂਮੈਨ, ਖੋਖਰ ਕਲਾਂ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਅਕਤੂਬਰ 2026 ’ਚ ਆਯੋਜਿਤ ਖੇਤਰੀ ਯੁਵਕ ਮੇਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ’ਚ ਪੁਜ਼ੀਸ਼ਨਾਂ ਹਾਸਿਲ ਕਰਕੇ ਸੰਸਥਾ ਦਾ ਮਾਣ ਵਧਾਇਆ। ਪੱਖੀ ਬੁਣਾਈ (ਇੰਚਾਰਜ: ਮੈਡਮ ਸੁਖਵਿੰਦਰ ਕੌਰ) ਦੇ ਮੁਕਾਬਲੇ ਵਿੱਚ ਬੀ.

Ad Position 21
No active advertisement
ਬੀ.ਡੀ.ਪੀ.ਓ. ਦਫ਼ਤਰ ਸ਼ੇਰਪੁਰ ਅੱਗੇ ਧਰਨਾ ਲਗਾਉਣ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਮਹਿਲ ਕਲਾਂ ਦੇ ਸੀਨੀਅਰ ਕਾਂਗਰਸੀ ਆਗੂ ਬਨੀ ਖਹਿਰਾ, ਨਾਲ ਡਾਕਟਰ ਲੱਖਾ। ਤਸਵੀਰ : ਦਰਸ਼ਨ ਸਿੰਘ ਖੇੜੀ 22-10-2026
ਲਹਿਰਾਗਾਗਾ, 21 ਅਕਤੂਬਰ (ਅਸ਼ੋਕ ਗਰਗ)- ਵਿੱਦਿਆ ਰਤਨ ਕਾਲਜ ਫਾਰ ਵੂਮੈਨ, ਖੋਖਰ ਕਲਾਂ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਅਕਤੂਬਰ 2026 ’ਚ ਆਯੋਜਿਤ ਖੇਤਰੀ ਯੁਵਕ ਮੇਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਮੁਕਾਬਲਿਆਂ ’ਚ ਪੁਜ਼ੀਸ਼ਨਾਂ ਹਾਸਿਲ ਕਰਕੇ ਸੰਸਥਾ ਦਾ ਮਾਣ ਵਧਾਇਆ। ਪੱਖੀ ਬੁਣਾਈ (ਇੰਚਾਰਜ: ਮੈਡਮ ਸੁਖਵਿੰਦਰ ਕੌਰ) ਦੇ ਮੁਕਾਬਲੇ ਵਿੱਚ ਬੀ.ਏ. ਭਾਗ ਪਹਿਲਾ ਦੀ ਵਿਦਿਆਰਥਣ ਕਮਲਦੀਪ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ਲੋਕਧਾਰਾ ਕੁਇਜ਼ (ਇੰਚਾਰਜ: ਮੈਡਮ ਮੰਜੂ ਬਾਲਾ) ਮੁਕਾਬਲੇ ’ਚ ਜਸ਼ਨਦੀਪ ਕੌਰ (ਬੀ.ਏ. ਭਾਗ ਤੀਜਾ), ਸੁਖਪ੍ਰੀਤ ਕੌਰ (ਬੀ.ਏ. ਬੀ.ਐੱਡ. ਭਾਗ ਤੀਜਾ) ਅਤੇ ਕਮਲਪ੍ਰੀਤ ਕੌਰ (ਐੱਮ.ਏ. ਹਿਸਟਰੀ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸੰਮੀ ਲੋਕ ਨਾਚ (ਟੀਮ ਇੰਚਾਰਜ: ਮੈਡਮ ਮਨਦੀਪ ਕੌਰ) ਦੇ ਮੁਕਾਬਲੇ ਵਿੱਚ ਕਾਲਜ ਦੀ ਟੀਮ ਨੇ ਸ਼ਾਨਦਾਰ ਪੇਸ਼ਕਾਰੀ ਕਰਦਿਆਂ ਤੀਜਾ ਸਥਾਨ ਹਾਸਿਲ ਕੀਤਾ । ਟੀਮ ’ਚ ਲਵਪ੍ਰੀਤ ਕੌਰ, ਜਸਲੀਨ ਕੌਰ, ਹਰਮਨਦੀਪ ਕੌਰ, ਨਵਨੀਤ ਕੌਰ, ਮਾਨਿਆ ਰਾਣੀ, ਸਿਮਰਜੀਤ ਕੌਰ, ਸ਼ਰਨਜੀਤ ਕੌਰ, ਖੁਸ਼ਪ੍ਰੀਤ ਕੌਰ, ਹਰਵਿੰਦਰ ਕੌਰ, ਅੱਕੀ ਕੌਰ, ਦਿਲਜੀਤ ਕੌਰ ਅਤੇ ਅਨੁਰੀਤ ਕੌਰ ਸ਼ਾਮਿਲ ਸਨ । ਕਾਲਜ ਦੇ ਚੇੈਅਰਮੈਨ ਚੈਰੀ ਗੋਇਲ, ਐੱਮ.ਡੀ. ਹਿਮਾਂਸ਼ੂ ਗਰਗ ਅਤੇ ਪ੍ਰਿੰਸੀਪਲ ਡਾ. ਮਨਦੀਪ ਸ਼ਰਮਾ ਨੇ ਜੇਤੂ ਵਿਦਿਆਰਥਣਾਂ ਅਤੇ ਇੰਚਾਰਜ ਅਧਿਆਪਕਾਂ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਕੀਤੀ ਰੋਸ ਰੈਲੀ ਅਗਲੀ ਖ਼ਬਰ ਧੂਰੀ–ਸ਼ੇਰਪੁਰ ਰੋਡ ’ਤੇ ਸਥਿਤ ਫੈਕਟਰੀ ਖ਼ਿਲਾਫ਼ ਆਵਾਮ ਦਾ ਗੁੱਸਾ ਭਖਿਆ
Ad Position 24