29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਪੁਲਿਸ ਨੇ ਈਥਾਨੌਲ ਫ਼ੈਕਟਰੀ ਅੱਗੇ ਲੱਗਿਆ ਮੋਰਚਾ ਜਬਰੀ ਚੁਕਵਾਇਆ; ਮੁੱਖ ਆਗੂ ਹਿਰਾਸਤ ’ਚ ਲਏ

ਧੂਰੀ, 28 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਧੂਰੀ-ਸ਼ੇਰਪੁਰ ਮੁੱਖ ਸੜਕ ’ਤੇ ਸਥਿਤ ਇਥਾਨੌਲ ਫ਼ੈਕਟਰੀ ਵਲੋਂ ਫੈਲਾਏ ਜਾ ਰਹੇ ਹਵਾ-ਪਾਣੀ ਪ੍ਰਦੂਸ਼ਣ ਖ਼ਿਲਾਫ਼ ਇਲਾਕਾ ਨਿਵਾਸੀਆਂ ਵਲੋਂ ਲਾਇਆ ਗਿਆ ਧਰਨਾ ਅੱਜ ਧੂਰੀ ਪੁਲਿਸ ਨੇ ਜਬਰੀ ਚੁਕਵਾ ਦਿੱਤਾ । ਪੁਲਿਸ ਵਲੋਂ ਮੋਹਰੀ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 29-10-2026
ਧੂਰੀ, 28 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਧੂਰੀ-ਸ਼ੇਰਪੁਰ ਮੁੱਖ ਸੜਕ ’ਤੇ ਸਥਿਤ ਇਥਾਨੌਲ ਫ਼ੈਕਟਰੀ ਵਲੋਂ ਫੈਲਾਏ ਜਾ ਰਹੇ ਹਵਾ-ਪਾਣੀ ਪ੍ਰਦੂਸ਼ਣ ਖ਼ਿਲਾਫ਼ ਇਲਾਕਾ ਨਿਵਾਸੀਆਂ ਵਲੋਂ ਲਾਇਆ ਗਿਆ ਧਰਨਾ ਅੱਜ ਧੂਰੀ ਪੁਲਿਸ ਨੇ ਜਬਰੀ ਚੁਕਵਾ ਦਿੱਤਾ । ਪੁਲਿਸ ਵਲੋਂ ਮੋਹਰੀ ਆਗੂਆਂ ਨੂੰ ਹਿਰਾਸਤ ਵਿਚ ਲੈ ਕੇ ਕੀਤੀ ਗਈ। ਇਸ ਵੱਡੀ ਕਾਰਵਾਈ ਤੋਂ ਬਾਅਦ ਪਿਛਲੇ ਲੰਮੇ ਸਮੇਂ ਤੋਂ ਠੱਪ ਪਈ ਆਵਾਜਾਈ ਨੂੰ ਪੂਰੀ ਤਰ੍ਹਾਂ ਬਹਾਲ ਕਰਵਾ ਦਿੱਤਾ ਗਿਆ ਹੈ । ਮੋਰਚੇ ਦੀ ਅਗਵਾਈ ਕਰ ਰਹੇ ਮੁੱਖ ਆਗੂ ਜਸਪਾਲ ਸਿੰਘ ਜੱਸਾ ਘਨੌਰ ਨੇ ਪੁਲਿਸ ਕਾਰਵਾਈ ਤੋਂ ਪਹਿਲਾਂ ਸੋਸ਼ਲ ਮੀਡੀਆ ਪਲੇਟਫ਼ਾਰਮਾਂ ’ਤੇ ਵੀਡੀਓ ਅੱਪਲੋਡ ਕਰਦਿਆਂ ਪ੍ਰਸ਼ਾਸਨ ਦੀ ਗੁਪਤ ਰਣਨੀਤੀ ਦਾ ਪਰਦਾਫਾਸ਼ ਕੀਤਾ ਸੀ । ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਪ੍ਰਦੂਸ਼ਣ ਖ਼ਿਲਾਫ਼ ਚੱਲ ਰਹੇ ਇਸ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਵੱਡੀ ਗਿਣਤੀ ਵਿਚ ਧਰਨਾ ਸਥਾਨ ’ਤੇ ਪਹੁੰਚਣ ਦਾ ਸੱਦਾ ਦਿੱਤਾ ਸੀ, ਪਰ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਮੌਕੇ ’ਤੇ ਹੀ ਆਗੂਆਂ ਨੂੰ ਕਾਬੂ ਕਰ ਲਿਆ । ਧਰਨੇ ਨੂੰ ਸਮਰਥਨ ਦੇਣ ਲਈ ਸਾਬਕਾ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਖੰਗੂੜਾ ਵੀ ਆਪਣੇ ਸਮਰਥਕਾਂ ਨਾਲ ਮੋਰਚੇ ਵੱਲ ਵਧੇ । ਹਾਲਾਂਕਿ, ਪੁਲਿਸ ਅਧਿਕਾਰੀਆਂ ਨੇ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਕਾਫ਼ਲੇ ਨੂੰ ਰੋਕ ਲਿਆ । ਲੰਮਾ ਸਮਾਂ ਚੱਲੀ ਤਿੱਖੀ ਤਕਰਾਰਬਾਜ਼ੀ ਅਤੇ ਬਹਿਸ ਬਾਜ਼ੀ ਤੋਂ ਬਾਅਦ ਪੁਲਿਸ ਨੇ ਸਿਮਰਤ ਖੰਗੂੜਾ ਨੂੰ ਇਕੱਲਿਆਂ ਹੀ ਅੱਗੇ ਜਾਣ ਦੀ ਇਜਾਜ਼ਤ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਉਗਰਾਹਾਂ ਨੇ ਥਾਣੇ ਅੱਗੇ ਧਰਨਾ ਦਿੰਦਿਆਂ ਕੀਤਾ ਘਿਰਾਓ ਅਗਲੀ ਖ਼ਬਰ ਬੀ . ਕੇ . ਯੂ . ਉਗਰਾਹਾਂ ਜਥੇਬੰਦੀ ਵਲੋਂ ਥਾਣਾ ਮੂਨਕ ਅੱਗੇ ਦਿੱਤਾ ਰੋਸ ਧਰਨਾ
Ad Position 24