29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਭਾਕਿਯੂ ਉਗਰਾਹਾਂ ਨੇ ਥਾਣੇ ਅੱਗੇ ਧਰਨਾ ਦਿੰਦਿਆਂ ਕੀਤਾ ਘਿਰਾਓ

ਧੂਰੀ, 28 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਕਿਸਾਨਾਂ ਨੇ ਮਾਨਸਾ ਵਿਖੇ ਐਂਟੀ ਡਰੱਗ ਟਾਸਕ ਫੋਰਸ ਦੇ ਮੁਖੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਕਾਂਡ ‘ਚ ਇਨਸਾਫ਼ ਨਾ ਮਿਲਣ, ਪਿੰਡ ਭੰਮਾ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ‘ਚ ਪੁਲਿਸ ਵਲੋਂ ਕੀਤੀ ਗਈ ਵਧੀਕੀਆਂ ਦੇ ਰੋਸ ਅਤੇ ਜਹਾਂਗੀਰ ਈਥਾਨੌਲ ਫੈਕਟਰੀ ਦੇ ਧਰਨੇ ਨੂੰ ਪੁਲਿਸ ਵਲੋਂ ਤਾਰਪੀਡੋ ਕਰਨ ਅਤੇ ਮੋਢੀ ਆਗੂਆਂ ਨੂੰ ਹਿਰਾਸਤ ‘ਚ ਲੈਣ ਦੇ ਰੋਸ ਵਜੋਂ ਥਾਣਾ ਸਦਰ ਧੂਰੀ ਵਿਖੇ ਧਰਨਾ ਦਿੰਦਿਆਂ ਘਿਰਾਓ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਅਤੇ ਇਨਸਾਫ਼ ਨਾ ਮਿਲਿਆ, ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 29-10-2026
ਧੂਰੀ, 28 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਕਿਸਾਨਾਂ ਨੇ ਮਾਨਸਾ ਵਿਖੇ ਐਂਟੀ ਡਰੱਗ ਟਾਸਕ ਫੋਰਸ ਦੇ ਮੁਖੀ ਪਰਵਿੰਦਰ ਸਿੰਘ ਝੋਟਾ ਦੇ ਕਤਲ ਕਾਂਡ ‘ਚ ਇਨਸਾਫ਼ ਨਾ ਮਿਲਣ, ਪਿੰਡ ਭੰਮਾ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਮੌਤ ‘ਚ ਪੁਲਿਸ ਵਲੋਂ ਕੀਤੀ ਗਈ ਵਧੀਕੀਆਂ ਦੇ ਰੋਸ ਅਤੇ ਜਹਾਂਗੀਰ ਈਥਾਨੌਲ ਫੈਕਟਰੀ ਦੇ ਧਰਨੇ ਨੂੰ ਪੁਲਿਸ ਵਲੋਂ ਤਾਰਪੀਡੋ ਕਰਨ ਅਤੇ ਮੋਢੀ ਆਗੂਆਂ ਨੂੰ ਹਿਰਾਸਤ ‘ਚ ਲੈਣ ਦੇ ਰੋਸ ਵਜੋਂ ਥਾਣਾ ਸਦਰ ਧੂਰੀ ਵਿਖੇ ਧਰਨਾ ਦਿੰਦਿਆਂ ਘਿਰਾਓ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀਆਂ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ ਅਤੇ ਇਨਸਾਫ਼ ਨਾ ਮਿਲਿਆ, ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਥਾਣੇ ਦਾ ਘਿਰਾਓ ਅਤੇ ਧਰਨਾ ਜਾਰੀ ਸੀ। ਇਸ ਰੋਸ ਵਿਖਾਵੇ ਵਿੱਚ ਮਨਜੀਤ ਸਿੰਘ ਜਹਾਂਗੀਰ, ਜਰਨੈਲ ਸਿੰਘ ਸੁਲਤਾਨਪੁਰ, ਕਰਮਜੀਤ ਸਿੰਘ ਬੇਨੜਾ, ਮਹਿੰਦਰ ਸਿੰਘ ਭਸੌੜ, ਕਰਮਜੀਤ ਸਿੰਘ ਭਲਵਾਨ, ਦਰਬਾਰਾ ਸਿੰਘ ਕਾਂਝਲੀ, ਮਨਪ੍ਰੀਤ ਕੌਰ ਖੇੜੀ ਜੱਟਾਂ, ਕਿਰਨਜੀਤ ਕੌਰ ਜਹਾਂਗੀਰ, ਗੁਰਦੀਪ ਕੌਰ ਜਹਾਂਗੀਰ ਅਤੇ ਦਰਸ਼ਨ ਸਿੰਘ ਕਿਲਾ ਹਕੀਮਾਂ ਸਮੇਤ ਵੱਡੀ ਗਿਣਤੀ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬੋਰਡ ਦੀ ਬਹਾਲੀ ਲਈ ਮਹਾਰਾਸ਼ਟਰ ਸਰਕਾਰ ਨਿਆਇਕ ਹੁਕਮਾਂ ਦੀ ਪਾਲਣਾ ਕਰੇ ਅਗਲੀ ਖ਼ਬਰ ਪੁਲਿਸ ਨੇ ਈਥਾਨੌਲ ਫ਼ੈਕਟਰੀ ਅੱਗੇ ਲੱਗਿਆ ਮੋਰਚਾ ਜਬਰੀ ਚੁਕਵਾਇਆ; ਮੁੱਖ ਆਗੂ ਹਿਰਾਸਤ ’ਚ ਲਏ
Ad Position 24