07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਬਾਲ ਸਾਹਿਤਕਾਰਾਂ ਦਾ ਹੋਇਆ ਬਾਲ ਕਵੀ ਦਰਬਾਰ

ਸੰਗਰੂਰ, 7 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਕੱਲ ਰਾਤ ਸੰਗਰੂਰ ਜ਼ਿਲ੍ਹੇ ਦੇ ਬਾਲ ਕਵੀਆਂ ਲਈ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ। ਪੰਜਾਬ ਭਵਨ, ਸਰੀ (ਕੈਨੇਡਾ) ਦੀ ਸਰਪ੍ਰਸਤੀ ਹੇਠ ਕਰਵਾਏ ਗਏ, ਇਸ ਪ੍ਰੋਗਰਾਮ ਦੌਰਾਨ ਸਿਮਰ ਕੌਰ ਕੋਟੜਾ ਲਹਿਲ, ਦੀਪ ਕੌਰ ਉਗਰਾਹਾਂ, ਗੁਰਮਨ ਕੌਰ ਫਤਿਹਗੜ੍ਹ ਗੰਢੂਆਂ, ਜਸਪ੍ਰੀਤ ਕੌਰ ਕੋਟੜਾ ਲਹਿਲ, ਬਾਲ ਲੇਖਕ ਤੇ ਚਿਤਰਕਾਰ ਦੇਵਾਂਸ਼ ਸੁਨਾਮ, ਖੁਸ਼ਪੀ੍ਤ ਕੌਰ ਕੋਟੜਾ ਲਹਿਲ, ਸੁਖਜੀਤ ਕੌਰ ਕਾਤਰੋਂ, ਮਨਸੀਰਤ ਕੌਰ, ਤੇਜਿੰਦਰ ਕੌਰ ਬਹਾਦਰਪੁਰ, ਅਮਨਦੀਪ ਕੌਰ ਬਹਾਦਰਪੁਰ, ਦੋ ਜਸਪ੍ਰੀਤ ਕੌਰ ਬਹਾਦਰਪੁਰ ਵਰਗੇ ਬਾਲ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ।

Ad Position 21
No active advertisement
ਅਜੀਤ ਡੈਸਕ 08-11-2026
ਸੰਗਰੂਰ, 7 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਕੱਲ ਰਾਤ ਸੰਗਰੂਰ ਜ਼ਿਲ੍ਹੇ ਦੇ ਬਾਲ ਕਵੀਆਂ ਲਈ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ। ਪੰਜਾਬ ਭਵਨ, ਸਰੀ (ਕੈਨੇਡਾ) ਦੀ ਸਰਪ੍ਰਸਤੀ ਹੇਠ ਕਰਵਾਏ ਗਏ, ਇਸ ਪ੍ਰੋਗਰਾਮ ਦੌਰਾਨ ਸਿਮਰ ਕੌਰ ਕੋਟੜਾ ਲਹਿਲ, ਦੀਪ ਕੌਰ ਉਗਰਾਹਾਂ, ਗੁਰਮਨ ਕੌਰ ਫਤਿਹਗੜ੍ਹ ਗੰਢੂਆਂ, ਜਸਪ੍ਰੀਤ ਕੌਰ ਕੋਟੜਾ ਲਹਿਲ, ਬਾਲ ਲੇਖਕ ਤੇ ਚਿਤਰਕਾਰ ਦੇਵਾਂਸ਼ ਸੁਨਾਮ, ਖੁਸ਼ਪੀ੍ਤ ਕੌਰ ਕੋਟੜਾ ਲਹਿਲ, ਸੁਖਜੀਤ ਕੌਰ ਕਾਤਰੋਂ, ਮਨਸੀਰਤ ਕੌਰ, ਤੇਜਿੰਦਰ ਕੌਰ ਬਹਾਦਰਪੁਰ, ਅਮਨਦੀਪ ਕੌਰ ਬਹਾਦਰਪੁਰ, ਦੋ ਜਸਪ੍ਰੀਤ ਕੌਰ ਬਹਾਦਰਪੁਰ ਵਰਗੇ ਬਾਲ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਸ਼ੁਰੂ ਵਿੱਚ ਆਨਲਾਈਨ ਪ੍ਰੋਗਰਾਮ ਕੋਆਰਡੀਨੇਟਰ ਭੀਮ ਸਿੰਘ ਨੇ ਪ੍ਰੋਗਰਾਮ ਦੀ ਸੁਰੂਆਤ ਕੀਤੀ ਤੇ ਮੈਡਮ ਸ਼ਸ਼ੀ ਬਾਲਾ ਨੇ ਬਹੁਤ ਖੂਬਸੂਰਤ ਤੇ ਭਾਵਪੂਰਤ ਸ਼ਬਦਾਂ ਨਾਲ ਮੰਚ ਸੰਚਾਲਣ ਕੀਤਾ ਤੇ ਬਾਲ ਕਵੀਆਂ ਦੀ ਹਾਜ਼ਰੀ ਲਗਵਾਈ । ਪ੍ਰਾਜੈਕਟ ਦੇ ਮੁੱਖ ਸਲਾਹਕਾਰ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸ ਅਵਤਾਰ ਸਿੰਘ ਚੋਟੀਆਂ ਨੇ ਪੂਰੇ ਪ੍ਰੋਗਰਾਮ ਬਾਰੇ ਦੱਸਿਆ ਅਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ। ਪ੍ਰਸਿੱਧ ਸਾਹਿਤਕਾਰ ਤੇ ਗਜ਼ਲਗੋ ਰਣਜੀਤ ਸਿੰਘ ਧੂਰੀ ਇਸ ਬਾਲ ਕਵੀ ਦਰਬਾਰ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਬੱਚਿਆਂ ਨੂੰ ਸਾਹਿਤ ਦੀਆਂ ਬਾਰੀਕੀਆਂ ਬਾਰੇ ਵੀ ਦੱਸਿਆ ਤੇ ਬੱਚਿਆਂ ਨੂੰ ਬਹੁਤ ਸੋਹਣਾ ਮੁਕਾਮ ਦੇਣ ਲਈ ਸ੍ਰੀ ਸੁੱਖੀ ਬਾਠ, ਉਂਕਾਰ ਸਿੰਘ ਤੇਜੇ, ਅਵਤਾਰ ਸਿੰਘ ਚੋਟੀਆਂ, ਗੁਰਵਿੰਦਰ ਸਿੰਘ ਕਾਂਗੜ, ਮੈਡਮ ਸ਼ਸ਼ੀ ਬਾਲਾ ਤੇ ਟੀਮ ਮੈਂਬਰਾਂ ਦੀ ਬਹੁਤ ਪ੍ਰਸੰਸਾ ਕੀਤੀ । ਪ੍ਰਾਜੈਕਟ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਉਂਕਾਰ ਸਿੰਘ ਤੇਜੇ ਨੇ ਇਸ ਪ੍ਰਾਜੈਕਟ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸੰਸਾਰ ਦੇ 14 ਮੁਲਕਾਂ ਵਿੱਚ ਸੋਲਾਂ ਹਜ਼ਾਰ ਤੋਂ ਜ਼ਿਆਦਾ ਬਾਲ ਲੇਖਕ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ ਅਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ। ਪ੍ਰਾਜੈਕਟ ਦੇ ਸਰਪ੍ਰਸਤ ਸੁੱਖੀ ਬਾਠ ਨੇ ਸਭ ਨੂੰ ਕਨੇਡਾ ਤੋਂ ਜੁੜ ਕੇ ਸਭ ਨੂੰ ਵਧਾਈ ਦਿੱਤੀ। ਸਤਿੰਦਰ ਕੌਰ ਕਾਹਲੋਂ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਤੋਂ ਇਲਾਵਾ ਮੋਹਾਲੀ ਜ਼ਿਲ੍ਹੇ ਦੇ ਪ੍ਰਧਾਨ ਡਾ ਸੁਰਿੰਦਰ ਕੁਮਾਰ ਜਿੰਦਲ ਨੇ ਵੀ ਆਪਣੇ ਵਿਚਾਰ ਰੱਖੇ। ਪ੍ਰੋਗਰਾਮ ਦੇ ਅਖੀਰ ਵਿੱਚ ਜ਼ਿਲ੍ਹਾ ਪ੍ਰਧਾਨ ਸੰਗਰੂਰ ਅਵਤਾਰ ਸਿੰਘ ਚੋਟੀਆਂ ਨੇ ਮੁੱਖ ਮਹਿਮਾਨ ਅਤੇ ਹਾਜਰੀਨ ਮੈਂਬਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਗੁਰਵਿੰਦਰ ਸਿੰਘ ਕਾਂਗੜ ਪ੍ਰੋਜੈਕਟ ਸੀਨੀਅਰ ਸਹਿ ਇੰਚਾਰਜ, ਬਲਰਾਜ ਸਿੰਘ ਬਠਿੰਡਾ, ਡਾ ਸੁਖਪਾਲ ਕੌਰ ਸਮਰਾਲਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਰਣਜੀਤ ਕੌਰ ਬਾਜਵਾ ਗੁਰਦਾਸਪੁਰ, ਜਸਵੀਰ ਚੰਦ ਨਵਾਂ ਸਹਿਰ, ਮਨਦੀਪ ਕੌਰ ਜੱਸੀ, ਨਵਜੋਤ ਕੌਰ ਨਵ, ਬਲਜੀਤ ਸ਼ਰਮਾ ਸੰਗਰੂਰ, ਰਜਿੰਦਰ ਕੌਰ ਮੋਹਾਲੀ, ਸੰਦੀਪ ਕੌਰ ਗਾਜੀਪੁਰ, ਸੁਖਵਿੰਦਰ ਕੌਰ ਪਿੰਕੀ, ਸੰਦੀਪ ਕੌਰ ਬੈਨੀਪਾਲ, ਹਿੰਦੀ ਲੇਖਕਾ ਰਿਤੂ ਰਾਣੀ ਸੁਨਾਮ, ਹਰਦੀਪ ਸਿੰਘ ਕਾਤਰੋਂ, ਸੰਦੀਪ ਸੋਖਲ ਬਾਦਸਾਹਪੁਰੀ ਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਮੁਖੀ ਨੇ ‘ਖੇਤਾਂ ਅੰਦਰ ਅੱਗ ਦੀਆਂ ਲਪਟਾਂ’ ਨੂੰ ਰੋਕਣ ਲਈ ਆਪ ‘ਸੰਭਾਲਿਆ ਮੋਰਚਾ’ ਅਗਲੀ ਖ਼ਬਰ ਝੋਨੇ ਦਾ ਝਾੜ ਵਧਿਆ ਪਰ ਖ਼ਰੀਦ ਟੀਚੇ ਪੂਰੇ ਹੋਣ ਕਾਰਨ ਕਿਸਾਨ ਮੰਡੀਆਂ ’ਚ ਹੋ ਰਹੇ ਖੱਜਲ-ਖ਼ੁਆਰ ਟੀਚਾ ਪੂਰਾ ਹੋਣ ਦਾ ਹਵਾ...
Ad Position 24