15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਬ੍ਰਿਟਿਸ਼ ਸੰਸਦ ’ਚ ਭਾਰਤੀ ਵਫ਼ਦ ਦਾ ਹੋਵੇਗਾ ਸਨਮਾਨ

ਮਲੇਰਕੋਟਲਾ, 15 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਸੇਵਾ ਟਰੱਸਟ ਯੂਕੇ (ਭਾਰਤ) ਦੇ ਚੇਅਰਮੈਨ ਨਰੇਸ਼ ਮਿੱਤਲ ਦੀ ਅਗਵਾਈ ਹੇਠ 5 ਮੈਂਬਰੀ ਭਾਰਤੀ ਵਫ਼ਦ ਇੰਗਲੈਂਡ ਪਹੁੰਚ ਗਿਆ ਹੈ। ਵਫ਼ਦ ਵਿਚ ਡਾ.

Ad Position 21
No active advertisement
ਅਜੀਤ ਡੈਸਕ 16-11-2026
ਮਲੇਰਕੋਟਲਾ, 15 ਨਵੰਬਰ (ਮੁਹੰਮਦ ਹਨੀਫ਼ ਥਿੰਦ) - ਸੇਵਾ ਟਰੱਸਟ ਯੂਕੇ (ਭਾਰਤ) ਦੇ ਚੇਅਰਮੈਨ ਨਰੇਸ਼ ਮਿੱਤਲ ਦੀ ਅਗਵਾਈ ਹੇਠ 5 ਮੈਂਬਰੀ ਭਾਰਤੀ ਵਫ਼ਦ ਇੰਗਲੈਂਡ ਪਹੁੰਚ ਗਿਆ ਹੈ। ਵਫ਼ਦ ਵਿਚ ਡਾ. ਵਰਿੰਦਰ ਜੈਨ, ਵਿਵੇਕ ਸ਼ਰਮਾ, ਸੀ.ਏ. ਵਾਗੀਸ਼ ਸ਼ਰਮਾ ਅਤੇ ਗੁਰਦੀਪ ਸਿੰਘ ਪੰਨੂ ਸ਼ਾਮਲ ਹਨ। ਸਥਾਨਕ ਐਮ.ਪੀ. ਯਾਸੀਨ ਨੇ ਵਫ਼ਦ ਦਾ ਸਵਾਗਤ ਕੀਤਾ। ਸੰਸਥਾਪਕ ਚਰਨ ਕੰਵਲ ਸੇਖੋਂ ਐਮ.ਬੀ.ਈ. ਨੇ ਦੱਸਿਆ ਕਿ 16 ਨਵੰਬਰ ਨੂੰ ਬ੍ਰਿਟਿਸ਼ ਸੰਸਦ ਵਿਚ ਟਰੱਸਟ ਦੀ 10ਵੀਂ ਵਰ੍ਹੇਗੰਢ ਮੌਕੇ ਭਾਰਤੀ ਮੈਂਬਰਾਂ ਨੂੰ ‘ਸੇਵਾ ਯੂਕੇ ਇੰਪੈਕਟ ਐਵਾਰਡਜ਼’ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੱਸਟ ਸੇਵਾ ਧਾਮ ਆਸ਼ਰਮ, ਸਾਹਾ (ਅੰਬਾਲਾ) ਰਾਹੀਂ ਸਿਹਤ, ਸਿੱਖਿਆ ਅਤੇ ਡੀ.ਐੱਮ.ਡੀ ਵਰਗੀਆਂ ਦੁਰਲੱਭ ਬਿਮਾਰੀਆਂ ਤੋਂ ਪੀੜਤ ਬੱਚਿਆਂ ਲਈ ਮੁਫ਼ਤ ਸੇਵਾਵਾਂ ਦੇ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਕੀਤਾ ਸਨਮਾਨਿਤ ਅਗਲੀ ਖ਼ਬਰ 18 ਤੱਕ ਫਾਟਕ ਬੰਦ ਰਹਿਣ ਕਾਰਨ ਆਵਾਜਾਈ ਰਹੇਗੀ ਪ੍ਰਭਾਵਿਤ
Ad Position 24