ਮਿਸ਼ਨ ਪੰਜਾਬ - ਪੰਜਾਬੀਆਂ ਦਾ ਰੋਡ ਮੈਪ ਜਦ ਕਿ ਰਵਾਇਤੀ ਪਾਰਟੀਆਂ ਦਾ
ਮਿਸ਼ਨ 2027 ਦਾ ਨਾਹਰਾ ਕੇਵਲ ਸਤਾ ਪ੍ਰਾਪਤੀ ਤੱਕ ਸੀਮਤ- ਆਈ.ਡੀ.ਪੀ.
ਸੰਗਰੂਰ 19 ਨਵੰਬਰ (ਧੀਰਜ ਪਸ਼ੌਰੀਆ)-ਇੰਟਰਨੈਸਨਲਿਸਟ ਡੈਮੋਕਰੈਟਿਕ ਪਲੇਟਫ਼ਾਰਮ (ਆਈ. ਡੀ.
ਸੰਗਰੂਰ 19 ਨਵੰਬਰ (ਧੀਰਜ ਪਸ਼ੌਰੀਆ)-ਇੰਟਰਨੈਸਨਲਿਸਟ ਡੈਮੋਕਰੈਟਿਕ ਪਲੇਟਫ਼ਾਰਮ (ਆਈ.ਡੀ.ਪੀ.) ਵੱਲੋਂ ਸੰਗਰੂਰ ਵਿਖੇ ਕੀਤੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਉੱਘੇ ਪੱਤਰਕਾਰ ਹਮੀਰ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਦੇਸ ਅੰਦਰ ਸਤਾ ਦਾ ਗਰੂਰ ਹੁਕਮਰਾਨਾਂ ਦੇ ਸਿਰ ਚੜ ਬੋਲ ਰਿਹਾ ਹੈ ਸਭ ਤੋਂ ਵੱਡੀ ਜਮਹੂਰੀਅਤ ਲੋਕਾਂ, ਵਿਰੋਧੀ ਧਿਰਾਂ, ਕਿਸਾਨ - ਮਜ਼ਦੂਰ, ਵਪਾਰੀ, ਬੇਰੁਜ਼ਗਾਰ ਅਤੇ ਮੁਲਾਜ਼ਮ / ਪੈਨਸ਼ਨਰਜ਼ ਜਥੇਬੰਦੀਆਂ ਨੂੰ ਪੂਰੀ ਤਰਾਂ ਨਜ਼ਰ ਅੰਦਾਜ਼ ਕਰ ਰਹੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਧਾੜਵੀਆਂ ਨੂੰ ਪੰਜਾਬ ਲੁਟਾ ਦਿੱਤਾ ਹੈ ਅਤੇ ਖ਼ੁਦ ਨੂੰ ਪਿੰਜਰੇ ਵਿਚ ਬੰਦ ਤੋਤੇ ਦੀ ਤਰਾਂ ਰੰਗਲਾ ਪੰਜਾਬ ਦੇ ਵਾਸੀ ਗਰਦਾਨਣ ਦੀ ਕੋਸਿਸ ਕਰ ਰਹੀ ਹੈ ਪਰ ਵਿਰੋਧੀਆਂ ਕੋਲ ਕੀ ਕੋਈ ਸਿਆਸੀ ਬਦਲ ਦੇ ਤੌਰ ਤੇ ਅੱਜ ਪੰਜਾਬ ਦੇ ਭਵਿੱਖ ਦਾ ਕੋਈ ਏਜੰਡਾ ਹੈ!ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਭਾਜਪਾ, ਸ਼੍ਰੋਮਣੀ ਅਕਾਲੀ ਦਲ ਬਾਦਲ,ਆਪ, ਕਾਂਗਰਸ, ਅਕਾਲੀ ਦਲ ਵਾਰਿਸ ਪੰਜਾਬ ਆਦਿ ਪੰਜਾਬ ਵਿੱਚੋਂ ਨਸ਼ੇ ਦੇ ਖ਼ਾਤਮੇ ਨੂੰ ਹੀ ਮੁੱਖ ਮੁੱਦਾ ਬਣਾ ਰਹੀਆਂ ਹਨ ਜਦੋਂ ਕਿ ਨਸਾ, ਕਿਸਾਨ ਮਜ਼ਦੂਰ ਖ਼ੁਦਕੁਸ਼ੀ, ਬੱਚਿਆਂ ਅੰਦਰ ਵਿਦੇਸ਼ ਦੀ ਦੌੜ, ਪੰਜਾਬ ਦੇ ਪਾਣੀਆਂ ਦਾ ਸੰਕਟ, ਵਾਤਾਵਰਨ ਸੰਕਟ, ਸੂਬੇ ਦਾ ਕਾਰਜ ਜਾਲ ਅਤੇ ਖਾੜਕੂਵਾਦ ਦੇ ਦਾਅਵਿਆਂ ਦੇ ਬਾਵਜੂਦ ਪੁਲਿਸ ਰਾਜ ਦੀ ਕਾਇਮੀ ਸਭ ਰੋਗ ਦੇ ਲੱਛਣ ਹਨ।ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਸਾਡਾ ਸਿਆਸਤਦਾਨ ਪੰਜਾਬ ਦੇ ਵਿਰਸੇ, ਕਿਰਦਾਰ ਅਤੇ ਇਸ ਦੇ ਬਸਿੰਦਿਆਂ. ਦੀਆਂ ਲੋੜਾਂ ਤੋਂ ਪੂਰੀ ਤਰਾਂ ਦੂਰੀ ਬਣਾ ਚੁੱਕਾ ਹੈ ਇਸ ਲਈ ਰਾਜਨੀਤਕ ਪਾਰਟੀਆਂ ਤੋਂ ਪੰਜਾਬੀਆਂ ਨੂੰ ਪੁੱਛਣਾ ਪਵੇਗਾ ਕਿ ਪੰਜਾਬ ਦੇ ਲੋਕਾਂ ਦੀਆਂ ਜਰੂਰਤਾਂ ਪ੍ਰਤੀ ਤੁਹਾਡਾ ਰੋਡ ਮੈਪ ਕੀ ਹੈ ਪੰਜਾਬ ਦੇ ਪਾਣੀਆਂ ਦਾ ਮੁੱਕਦੇ ਜਾਣਾ ਅਤੇ ਪਲੀਤ ਹੋ ਜਾਣ ਦਾ ਵੱਡਾ ਸੰਕਟ ਸਾਹਮਣੇ ਹੈ, ਪੰਜਾਬ ਅਤੇ ਨਾਲ ਲਗਦੇ ਸੂਬਿਆਂ ਲਈ ਵਾਹਗਾ, ਹੁਸੈਨੀਵਾਲਾ ਅਤੇ ਸਾਦਕੀ ਸੁਲੇਮਾਨਕੀ ਸਰਹੱਦਾਂ ਖੋਲਣੀਆਂ ਅਤੇ ਵਪਾਰਿਕ ਰੂਟ ਦਾ ਲਾਭ ਦੇਣ ਤੋਂ ਬਿਨਾਂ ਵਪਾਰ, ਖੇਤੀ ਅਤੇ ਰੋਜਗਾਰ ਦੀ ਸਮੱਸਿਆ ਦੇ ਹੱਲ ਹੋਣ ਦੇ ਅਸਾਰ ਨਹੀਂ ਹੋਣਗੇ।ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਕਿਰਤੀ ਵਰਗ ਦੀ ਮਗਨਰੇਗਾ ਕਾਨੂੰਨ ਦੀ ਬਹਾਲੀ ਜਾਂ ਮਨਰੇਗਾ ਦੀ ਤਰਜ ਤੇ ਪੰਜਾਬ ਸਰਕਾਰ ਰੋਜਗਾਰ ਦੀ ਗਾਰੰਟੀ ਵਾਲਾ ਉਹੀ ਕਾਨੂੰਨ ਖ਼ੁਦ ਬਣਾਵੇ ਜਿਸ ਦੀ ਦਿਹਾੜੀ ਘੱਟੋ ਘੱਟ ਉਜਰਤ ਦੇ ਬਰਾਬਰ ਅਤੇ ਸਾਲ ਦੇ 200 ਦਿਨ ਦਿਹਾੜੀ ਦੀ ਗਾਰੰਟੀ ਲਾਜਮੀ ਕੀਤੀ ਜਾਵੇ। ਸੂਬਾ ਸਕੱਤਰ ਤਰਲੋਚਨ ਸਿੰਘ ਸੂਲਰਘਰਾਟ ਨੇ ਕਿਹਾ ਕਿ ਹਰ ਮਹਿਕਮੇ ਅੰਦਰ ਮੁਲਾਜ਼ਮਾਂ ਦੀ ਭਰਤੀ ਰੈਗੂਲਰ ਤੌਰ ਤੇ ਕੀਤੀ ਜਾਵੇ,ਆਉਟਸੋਰਸਜ ਤੇ ਲੱਗੇ ਸਾਰੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ ਅਤੇ ਮਾਣ ਭੱਤਾ ਵਰਕਰਾਂ ਤੇ ਘੱਟੋ ਘੱਟ ਉਜਰਤ ਦਾ ਕਾਨੂੰਨ ਲਾਗੂ ਕੀਤਾ ਜਾਵੇ ਅਤੇ ਸਿੱਖਿਆ ਅਤੇ ਸਿਹਤ ਦੇ ਸੰਵਿਧਾਨਿਕ ਹੱਕ ਦੀ ਪੂਰਤੀ ਲਈ ਪ੍ਰਬੰਧ ਕੀਤਾ ਜਾਵੇ। ਇਹਨਾਂ ਮੁੱਦਿਆਂ ਨੂੰ ਲੋਕ ਮਾਨਸਿਕਤਾ ਦਾ ਹਿੱਸਾ ਬਣਾ ਕੇ ਸਾਰੀਆਂ ਪਾਰਟੀਆਂ ਨੂੰ ਪੰਜਾਬ ਲਈ ਠੋਸ ਏਜੰਡਾ ਬਣਾਉਣ ਲਈ ਮਜਬੂਰ ਕਰੀਏ। ਇਕੱਠ ਅੰਦਰ ਹੋਰਨਾਂ ਤੋਂ ਇਲਾਵਾ ਸੂਬਾ ਆਗੂ ਫਲਜੀਤ ਸਿੰਘ, ਗੁਰਮੀਤ ਸਿੰਘ ਥੂਹੀ, ਡਾ਼ ਅਮਰਜੀਤ ਸਿੰਘ ਮਾਨ, ਮਨਪ੍ਰੀਤ ਕੌਰ ਰਾਜਪੁਰਾ, ਰਾਮ ਲਾਲ ਸੰਗਰੂਰ, ਕੁਲਵਿੰਦਰ ਕੌਰ ਰਾਮਗੜ੍ਹ, ਹਰਪਾਲ ਕੌਰ ਟਿੱਬੀ, ਬਲਜੀਤ ਸਿੰਘ ਮਲੇਰਕੋਟਲਾ ਤੇ ਦਲਬੀਰ ਸਿੰਘ ਧੂਰੀ ਨੇ ਵੀ ਸ਼ਮੂਲੀਅਤ ਕੀਤੀ।